ਗੁਰਦਾਸਪੁਰ : ਚੱਢਾ ਸ਼ੂਗਰ ਮਿਲ ਦੀਆਂ ਖੁੱਲ੍ਹੀਆਂ ਸੀਲਾਂ (ਵੀਡੀਓ)

12/09/2018 11:31:24 AM

ਗੁਰਦਾਸਪੁਰ (ਗੁਰਪ੍ਰੀਤ ਚਾਵਲਾ) : ਵਿਵਾਦਾਂ 'ਚ ਰਹੀ ਚੱਡਾ ਸ਼ੂਗਰ ਮਿੱਲ ਕੀੜੀ ਅਫਗਾਨਾ ਇਕ ਵਾਰ ਫਿਰ ਚਾਲੂ ਹੋ ਗਈ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਲਗਾਈ ਗਈ ਸੀਲ ਨੂੰ ਪੰਜਾਬ ਸਰਕਾਰ ਨੇ ਖੋਲ੍ਹ ਦਿੱਤਾ ਹੈ। ਜਾਣਕਾਰੀ ਮੁਤਾਬਕ 12 ਦਸੰਬਰ ਤੋਂ ਮਿੱਲ 'ਚ ਗੰਨੇ ਦੀ ਪਿੜਾਈ ਦਾ ਕੰਮ ਸ਼ੁਰੂ ਹੋ ਜਾਵੇਗਾ। ਮਿੱਲ ਮੁਤਾਬਕ ਕਿਸਾਨਾਂ ਨੂੰ ਪੈਮੇਂਟ ਪਹਿਲੇ ਹਿਸਾਬ ਨਾਲ ਹੀ ਜਾਵੇਗੀ, ਜਦਕਿ ਸਰਕਾਰ ਆਪਣੇ ਹਿੱਸੇ ਦੇ 25 ਰੁਪਏ ਸਿੱਧਾ ਕਿਸਾਨਾਂ ਦੇ ਖਾਤੇ 'ਚ ਪਾਏ ਜਾਣਗੇ। ਮਿੱਲ ਸ਼ੁਰੂ ਹੋਣ ਨਾਲ ਜ਼ਿਲਾ ਗੁਰਦਾਸਪੁਰ ਤੇ ਹੁਸ਼ਿਆਰਪੁਰ ਦੇ ਕਿਸਾਨਾਂ ਨੂੰ ਕਾਫੀ ਲਾਭ ਮਿਲੇਗਾ ਕਿਉਂਕਿ ਇਨ੍ਹਾਂ ਜ਼ਿਲਿਆਂ ਦੇ ਕਿਸਾਨ ਇਸੇ ਸ਼ੂਗਰ ਮਿੱਲ 'ਚ ਆਪਣਾ ਗੰਨਾ ਲੈ ਕੇ ਆਉਂਦੇ ਹਨ। ਹਾਲਾਂਕਿ ਕਿਸਾਨਾਂ ਦਾ ਕਹਿਣਾ ਹੈ ਕਿ ਲੇਟ ਅਦਾਇਗੀ ਤੇ ਪੂਰਾ ਭਾਅ ਨਾ ਮਿਲਣ ਕਰਕੇ ਗੰਨੇ ਦੀ ਖੇਤੀ ਕੋਈ ਲਾਹੇਵੰਦ ਧੰਦਾ ਨਹੀਂ ਰਿਹਾ। 

ਦੱਸ ਦੇਈਏ ਕਿ ਕੁਝ ਮਹੀਨੇ ਪਹਿਲਾਂ ਮਿੱਲ ਦੀ ਸੀਰਾ ਬਿਆਸ 'ਚ ਸੁੱਟੇ ਜਾਣ ਕਰਕੇ ਬਿਆਸ ਦਰਿਆ ਦਾ ਪਾਣੀ ਜ਼ਹਿਰੀਲਾ ਹੋ ਗਿਆ ਸੀ ਤੇ ਅਣਗਿਣਤ ਹੋ ਗਿਆ ਸੀ, ਜਿਸ ਤੋਂ ਬਾਅਦ ਚੱਢਾ ਸ਼ੂਗਰ ਮਿੱਲ ਨੂੰ ਸੀਲ ਕਰ ਦਿੱਤਾ ਗਿਆ ਸੀ।

Baljeet Kaur

This news is Content Editor Baljeet Kaur