ਚੋਣ ਕਮਿਸ਼ਨ ਦੇ ਡਰ ਕਾਰਨ ਗੁਰਦਾਸਪੁਰ ਨਹੀਂ ਉੱਤਰ ਰਿਹਾ ਕੈਪਟਨ ਦਾ ਹੈਲੀਕਾਪਟਰ

09/22/2017 11:06:12 AM

ਗੁਰਦਾਸਪੁਰ (ਰਮਨਦੀਪ ਸਿੰਘ ਸੋਢੀ) — ਗੁਰਦਾਸਪੁਰ ਜ਼ਿਮਨੀ ਚੋਣਾਂ ਲਈ ਸ਼ੁੱਕਰਵਾਰ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਵਲੋਂ ਨਾਮਜ਼ਦਗੀ ਪੱਤਰ ਦਾਖਲ ਕੀਤਾ ਜਾਵੇਗਾ। ਇਸ ਦੌਰਾਨ ਕਾਂਗਰਸ ਪਾਰਟੀ ਇਕ ਰੈਲੀ ਵੀ ਕਰ ਰਹੀ ਹੈ, ਜਿਸ 'ਚ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਤੇ ਖੁਦ ਮੁੱਖ ਮੰਤਰੀ ਕੈਪਟਨ ਅਮਰਿਦੰਰ ਸਿੰਘ ਵੀ ਪਹੁੰਚ ਰਹੇ ਹਨ। 
ਜਾਣਕਾਰੀ ਮੁਤਾਬਕ ਕੈਪਟਨ ਇਸ ਰੈਲੀ 'ਚ ਸ਼ਾਮਲ ਹੋਣ ਲਈ ਚੰਡੀਗੜ੍ਹ ਤੋਂ ਹੈਲੀਕਾਪਟਰ ਰਾਹੀਂ ਗੁਰਦਾਸਪੁਰ ਪਹੁੰਚ ਰਹੇ ਹਨ ਪਰ ਉਨ੍ਹਾਂ ਦਾ ਹੈਲੀਕਾਪਟਰ ਗੁਰਦਾਸਪੁਰ ਦੀ ਬਜਾਇ ਇਥੋਂ 20 ਕਿਲੋਮੀਟਰ ਦੂਜਰ ਹੁਸ਼ਿਆਰਪੁਰ ਦੇ ਹਲਕੇ 'ਚ ਉਤਾਰਿਆ ਜਾ ਰਿਹਾ ਹੈ। ਇਸ ਦਾ ਕਾਰਨ ਇਹ ਹੈ ਕਿ ਗੁਰਦਸਾਪੁਰ 'ਚ ਚੋਣ ਜਾਬਤਾ ਲਾਗੂ ਕੀਤਾ ਚੁੱਕਾ ਹੈ ਤੇ ਜੇਕਰ ਕੈਪਟਨ ਅਮਰਿੰਦਰ ਆਪਣਾ ਹੈਲੀਕਾਪਟਰ ਗੁਰਦਾਸਪੁਰ ਉਤਾਰਦੇ ਤਾਂ ਇਸ ਦਾ ਖਰਚ ਜਾਖੜ ਦੇ ਪ੍ਰਚਾਰ 'ਚ ਕੀਤੇ ਜਾ ਰਹੇ ਖਰਚ 'ਚ ਸ਼ਾਮਲ ਕੀਤਾ ਜਾਵੇਗਾ ਤੇ ਦੂਜਾ ਕੈਪਟਨ ਆਪਣੀ ਪਾਰਟੀ ਦੇ ਪ੍ਰਚਾਰ ਲਈ ਹੈਲੀਕਾਪਟਰ ਇਸਤੇਮਾਲ ਨਹੀਂ ਕਰ ਸਕਦੇ। ਇਸ ਲਈ ਕੈਪਟਨ ਅਮਰਿੰਦਰ ਹੁਸ਼ਿਆਪੁਰ ਪਹੁੰਚਣ ਤੋਂ ਬਾਅਦ ਸੜਕ ਮਾਰਗ ਰਾਹੀਂ ਗੁਰਦਾਸਪੁਰ ਆਉਣਗੇ।