ਗੁਰਦਾਸਪੁਰ ਜ਼ਿਮਨੀ ਚੋਣ ਨੂੰ ਲੈ ਕੇ ਕਾਂਗਰਸ ਨੇ ਕ੍ਰਿਕਟਰਾਂ ਤਕ ਲਗਾਈ ਅਪ੍ਰੋਚ

08/20/2017 8:18:09 PM

ਗੁਰਦਸਾਪੁਰ —  ਸੰਸਦ ਤੇ ਅਭਿਨੇਤਾ ਵਿਨੋਦ ਖੰਨਾ ਦੇ ਦਿਹਾਂਤ ਦੇ ਬਾਅਦ ਖਾਲੀ ਹੋਈ ਗੁਰਦਾਸਪੁਰ ਸੀਟ 'ਤੇ ਜਿੱਤ ਹਾਸਲ ਕਰਨ ਲਈ ਸਾਰੀਆਂ ਪਾਰਟੀਆਂ ਤਿਆਰੀਆਂ 'ਚ ਜੁੱਟ ਗਈਆਂ ਹਨ। ਉਨ੍ਹਾਂ ਦੀ ਹਰ ਸਭੰਵ ਕੋਸ਼ਿਸ਼ ਹੈ ਕਿ ਇਸ ਸੀਟ 'ਤੇ ਜਿੱਤ ਹਾਸਲ ਕੀਤੀ ਜਾ ਸਕੇ।
ਹੁਣ ਕਾਂਗਰਸ ਪਾਰਟੀ ਨੂੰ ਦੇਖਿਆ ਜਾਵੇ ਤਾਂ ਉਹ ਇਸ ਸੀਟ 'ਤੇ ਸੇਲਿਬ੍ਰਿਟੀ ਨੂੰ ਉਤਾਰਨ ਦੀ ਫਿਰਾਕ 'ਚ ਹੈ। ਇਸ ਲਈ ਪਾਰਟੀ ਨੇ ਕ੍ਰਿਕੇਟਰ ਯੁਵਰਾਜ ਸਿੰਘ, ਹਰਭਜਨ ਸਿੰਘ ਨਾਲ ਸੰਪਰਕ ਕੀਤਾ ਸੀ ਪਰ ਅਜੇ ਤਕ ਉਨ੍ਹਾਂ ਵੱਲੋਂ ਕੋਈ ਜਵਾਬ ਨਹੀਂ ਹੈ। ਉਥੇ ਹੀ ਕੁਝ ਕਾਂਗਰਸੀ ਆਗੂਆਂ ਨੇ ਇਸ ਲਈ ਯੁਵਰਾਜ ਸਿੰਘ ਦੇ ਪਿਤਾ ਯੋਗਰਾਜ ਸਿੰਘ ਦੇ ਨਾਂ ਦਾ ਵੀ ਸੂਝਾਅ ਦਿੱਤਾ ਗਿਆ ਸੀ, ਜਿਸ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਗੁਰਦਾਸਪੁਰ ਸੀਟ ਵਿਨੋਦ ਖੰਨਾ ਦੇ ਦਿਹਾਂਤ ਤੋਂ ਬਾਅਦ ਇਹ ਸੀਟ ਖਾਲੀ ਹੈ। ਇਸ 'ਤੇ 6 ਮਹੀਨੇ ਦੇ ਅੰਦਰ ਉਪ ਚੋਣ ਕਰਵਾਏ ਜਾਣੇ ਹਨ। ਮਾਰਚ ਮਹੀਨੇ 'ਚ ਸੱਤਾ 'ਚ ਆਉਣ ਤੋਂ ਬਾਅਦ ਕਾਂਗਰਸ ਲਈ ਇਸ ਸੀਟ 'ਤੇ ਜਿੱਤ ਹਾਂਸਲ ਕਰਨਾ ਇਕ ਕਠਿਨ ਪ੍ਰੀਖਿਆ ਹੋਵੇਗੀ। ਇਸ ਸੀਟ 'ਤੇ ਅਭਿਨੇਤਾ ਵਿਨੋਦ 4 ਵਾਰ ਸੰਸਦ ਚੁਣੇ ਗਏ ਸਨ। ਉਹ ਸਿਰਫ ਇਕ ਵਾਰ 2009 'ਚ ਸਾਬਕਾ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਤੋਂ ਹਾਰੇ ਸਨ।
ਹਾਲਾਂਕਿ ਕਈ ਕਾਂਗਰਸੀ ਨੇਤਾ ਇਸ ਸੀਟ ਤੋਂ ਕਿਸੇ ਵੀ ਸੇਲਿਬ੍ਰਿਟੀ ਨੂੰ ਚੋਣ ਮੈਦਾਨ 'ਚ ਉਤਾਰਨ ਦੇ ਪੱਖ 'ਚ ਨਹੀਂ ਹੈ। ਉਨ੍ਹਾਂ ਦਾ ਤਰਕ ਹੈ ਕ ਿਇਸ ਸੀਟ 'ਤੇ ਅਜਿਹੇ ਵਿਅਕਤੀ ਨੂੰ ਖੜਾ ਕਰਨਾ ਚਾਹੁੰਦੇ ਹਨ, ਜੋ 2019 ਦੇ ਲੋਕਸਭਾ ਚੋਣਾਂ ਲਈ ਤਿਆਰ ਕੀਤਾ ਜਾ ਸਕੇ। ਉਥੇ ਹੀ ਇਸ ਸੀਟ ਲਈ ਬਾਜਵਾ ਦੀ ਪਤਨੀ ਚਰਣਜੀਤ ਕੌਰ ਬਾਜਵਾ, ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਦੇ ਪੁੱਤਰ ਰਵੀ ਨੰਦਨ ਸਿੰਘ ਬਾਜਵਾ ਤੇ ਕੈਪਟਨ ਅਮਰਿਦੰਰ ਸਿੰਘ ਦੇ ਸਿਆਸੀ ਸਕੱਤਰ ਅਮਰਦੀਪ ਸਿੰਘ ਦਾ ਨਾਂ ਲਿਆ ਜਾ ਰਿਹਾ ਹੈ।
ਬਾਜਵਾ ਵਿਰੋਧੀ ਕਾਂਗਰਸੀ ਨੇਤਾ ਉਨ੍ਹਾਂ ਦੀ ਪਤਨੀ ਨੂੰ ਟਿਕਟ ਦਿੱਤੇ ਜਾਣ ਦੇ ਪੱਖ 'ਚ ਨਹੀਂ। ਇਸ ਲਈ ਉਨ੍ਹਾਂ ਨੇ ਸੁਨੀਲ ਜਾਖੜ ਦਾ ਨਾਮ ਪੇਸ਼ ਕੀਤਾ ਸੀ ਪਰ ਜਾਖੜ ਨੇ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਹੈ। ਗੁਰਦਾਸਪੁਰ ਚੋਣ ਦਾ ਐਲਾਨ ਕਿਸੇ ਸਮੇਂ ਵੀ ਹੋ ਸਕਦਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਕਾਂਗਰਸ ਇਸ ਸੀਟ 'ਤੇ ਕਿਸ ਸੇਲਿਬ੍ਰਿਟੀ ਜਾਂ ਨੇਤਾ ਨੂੰ ਉਤਾਰਦੀ ਹੈ।