ਗੁਰਦਾਸਪੁਰ ਜ਼ਿਮਨੀ ਚੋਣ : ਸਵਰਣ ਸਲਾਰੀਆ ਨੇ ਗੁਰਦਾਸਪੁਰ ''ਚ ਆਪਣੇ ਦਫਤਰ ਦਾ ਉਦਘਾਟਨ ਕੀਤਾ

09/25/2017 3:47:28 PM

ਗੁਰਦਾਸਪੁਰ (ਧਰਮਿੰਦਰ ਠਾਕੁਰ) — ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਸਵਰਣ ਸਲਾਰੀਆ ਨੇ ਡਲਹੌਜ਼ੀ ਰੋਡ ਸਥਿਤ ਆਪਣੇ ਦਫਤਰ ਦਾ ਉਦਘਾਟਨ ਕੀਤਾ ਹੈ, ਜਿਸਦੀ ਸ਼ੁਰੂਆਤ ਸਲਾਰੀਆ ਨੇ ਹਵਨ ਨਾਲ ਕੀਤੀ। ਇਸ ਮੌਕੇ 'ਤੇ ਸਾਬਕਾ ਮੰਤਰੀ ਮਾਸਟਰ ਮੋਹਨ ਲਾਲ, ਮਨੋਰੰਜਨ ਕਾਲੀਆ, ਸਾਬਕਾ ਡਿਪਟੀ ਸਪੀਕਰ ਦਿਨੇਸ਼ ਸਿੰਘ ਬੱਬੂ ਤੋਂ ਇਲਾਵਾ ਹਲਕਾ ਭੋਆ ਦੀ ਵਿਧਾਇਕ ਰਹਿ ਚੁੱਕੀ ਸੀਮਾ ਦੇਵੀ ਦੇ ਨਾਲ ਸੈਂਕੜੇ ਭਾਜਪਾ ਕਾਰਜਕਰਤਾਵਾਂ ਨੇ ਹਿੱਸਾ ਲਿਆ। ਇਸ ਮੌਕੇ ਸਵਰਣ ਸਲਾਰੀਆ ਨੇ ਕਿਹਾ ਕਿ ਇਹ ਕੋਈ ਨਹੀਂ ਕਹਿ ਸਕਦਾ ਕੀ ਅਕਾਲੀ ਭਾਜਪਾ ਸਰਕਾਰ ਨੇ ਆਪਣੇ ਕਾਰਜਕਾਲ 'ਚ ਕੋਈ ਕੰਮ ਨਹੀਂ ਕੀਤਾ। ਪਠਾਨਕੋਟ ਜ਼ਿਲੇ 'ਚ ਸਰਕਾਰੀ ਕਾਲਜ, ਐਡੀਟੋਰੀਅਮ ਤੇ ਸਟੇਡੀਅਮ ਬਣਾਏ ਗਏ। ਇਸ ਤੋਂ ਇਲਾਵਾ ਕਈ ਅਜਿਹੇ ਕੰਮ ਕਰਵਾਏ ਗਏ ਜੋ ਕਿ ਕਾਂਗਰਸ ਸਰਕਾਰ ਆਪਣੇ ਕਾਰਜਕਾਲ 'ਚ ਨਹੀਂ ਕਰਵਾ ਸਕਦੀ।