ਮੋਦੀ ਵੀ ਕਰ ਸਕਦੇ ਨੇ ਗੁਰਦਾਸਪੁਰ ''ਚ ਚੋਣ ਪ੍ਰਚਾਰ: ਸਵਰਣ ਸਲਾਰੀਆ

09/23/2017 7:21:23 PM

ਗੁਰਦਾਸਪੁਰ(ਰਮਨਦੀਪ ਸਿੰਘ ਸੋਢੀ)— ਗੁਰਦਾਸਪੁਰ ਜ਼ਿਮਨੀ ਚੋਣ ਲਈ ਭਾਜਪਾ ਵੱਲੋਂ ਸਵਰਣ ਸਿੰਘ ਸਲਾਰੀਆ ਨੂੰ ਜੰਗ ਦੇ ਮੈਦਾਨ 'ਚ ਉਤਾਰਿਆ ਗਿਆ ਹੈ। ਗੁਰਦਾਸਪੁਰ ਜ਼ਿਮਨੀ ਚੋਣ ਨੂੰ ਲੈ ਕੇ ਹੋਣ ਵਾਲੇ ਚੋਣ ਪ੍ਰਚਾਰ ਦੀਆਂ ਤਿਆਰੀਆਂ ਵੀ ਜ਼ੋਰਾਂ 'ਤੇ ਕੀਤੀਆਂ ਜਾ ਰਹੀਆਂ ਹਨ। ਅੱਜ ਜਗ ਬਾਣੀ ਨਾਲ ਗੱਲਬਾਤ ਕਰਦੇ ਹੋਏ ਸਵਰਣ ਸਲਾਰੀਆ ਨੇ ਕਿਹਾ ਕਿ ਗੁਰਦਾਸਪੁਰ 'ਚ ਚੋਣ ਪ੍ਰਚਾਰ ਲਈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਲ ਹੋ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਰਾਜਨਾਥ ਅਤੇ ਅਮਿਤ ਸ਼ਾਹ ਦਾ ਆਉਣਾ ਫਾਈਨਲ ਹੈ ਅਤੇ ਮੋਦੀ ਵੀ ਇਸ ਪ੍ਰਚਾਰ 'ਚ ਸ਼ਾਮਲ ਹੋ ਸਕਦੇ ਹਨ। ਇਸ ਦੇ ਨਾਲ ਹੀ ਅਰੁਣ ਜੇਤਲੀ ਵੀ ਆਉਣ ਵਾਲੇ ਹਨ। ਉਨ੍ਹਾਂ ਨੇ ਕਿਹਾ ਕਿ ਮੇਰੀ ਗੱਲ ਚੱਲ ਰਹੀ ਹੈ ਅਤੇ ਸ਼ਾਇਦ ਪੀ. ਐੱਮ. ਮੋਦੀ ਦਾ ਗੁਰਦਾਸਪੁਰ 'ਚ ਆਉਣ ਦਾ ਪ੍ਰੋਗਰਾਮ ਬਣ ਸਕਦਾ ਹੈ। ਟਿਕਟ ਮਿਲਣ ਨੂੰ ਲੈ ਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਮੈਂ ਕਦੇ ਵੀ ਕੈਪਟਨ ਅਮਰਿੰਦਰ ਸਿੰਘ ਤੋਂ ਟਿਕਟ ਨਹੀਂ ਮੰਗੀ। ਕੈਪਟਨ ਝੂਠ ਬੋਲ ਰਹੇ ਹਨ। ਇਹ ਟਿਕਟ ਮੈਨੂੰ ਰਾਮਦੇਵ ਦੇ ਕਹਿਣ 'ਤੇ ਟਿਕਟ ਨਹੀਂ ਮਿਲੀ ਹੈ ਸਗੋਂ ਮੈਨੂੰ ਇਹ ਟਿਕਟ ਮੇਰੇ ਕੰਮ ਦੀ ਬਦੌਲਤ ਦਿੱਤੀ ਗਈ ਹੈ।