ਗੁਰਦਾਸਪੁਰ ਸੰਸਦੀ ਚੋਣ ਦੀ ਜਿੱਤ ਨੇ ਸੂਬੇ ਦੇ ਲੋਕਾਂ ਵੱਲੋਂ ਕੈਪਟਨ ਸਾਹਿਬ ਦੀਆਂ ਨੀਤੀਆਂ ''ਤੇ ਮੋਹਰ ਲਗਾਈ : ਚੀਮਾ

10/16/2017 6:32:27 PM

ਸੁਲਤਾਨਪੁਰ ਲੋਧੀ(ਧੀਰ)— ਐਤਵਾਰ ਨੂੰ ਗੁਰਦਾਸਪੁਰ ਸੰਸਦੀ ਚੋਣਾਂ 'ਚ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਨੀਲ ਜਾਖੜ ਦੀ ਇਤਿਹਾਸਕ ਜਿੱਤ 'ਤੇ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦੇ ਕਾਂਗਰਸੀ ਆਗੂ ਖੁਸ਼ੀ ਨਾਲ ਝੂਮ ਉਠੇ ਅਤੇ ਉਨ੍ਹਾਂ ਨੇ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਜਾਖੜ ਦੀ ਜਿੱਤ 'ਤੇ ਮੋਹਰ ਲਗਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਸੰਸਦੀ ਚੋਣ 'ਚ ਭਾਜਪਾ-ਅਕਾਲੀ ਦਲ ਨੂੰ ਲੋਕਾਂ ਨੇ ਆਉਣ ਵਾਲੇ ਸਮੇਂ ਦੀ ਵੀ ਸਪੱਸ਼ਟ ਤਸਵੀਰ ਵਿਖਾਉਂਦੇ ਕਹਿ ਦਿੱਤਾ ਹੈ ਕਿ 2019 'ਚ ਕੇਂਦਰ 'ਚ ਕਾਂਗਰਸ ਪਾਰਟੀ ਦੀ ਫਤਿਹ ਹੋਵੇਗੀ। ਆਮ ਆਦਮੀ ਪਾਰਟੀ 'ਤੇ ਤਿੱਖਾ ਪ੍ਰਹਾਰ ਕਰਦਿਆਂ ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਜੋ ਇਸ ਚੋਣ 'ਚ ਸ਼ਰਮਨਾਕ ਹਾਰ ਹੋਈ ਹੈ, ਉਸ ਨਾਲ ਇਸ ਪਾਰਟੀ ਨੂੰ ਆਪਣੀ ਅਸਲੀਅਤ ਦਾ ਪਤਾ ਲੱਗ ਗਿਆ ਹੈ ਤੇ ਹੁਣ ਇਹ ਪਾਰਟੀ ਝਾੜੂ ਦੇ ਤੀਲਿਆਂ ਵਾਂਗ ਖਿੱਲਰ ਜਾਵੇਗੀ। 
ਇਸ ਮੌਕੇ ਪਰਵਿੰਦਰ ਸਿੰਘ ਪੱਪਾ ਸਕੱਤਰ ਪ੍ਰਦੇਸ਼ ਕਾਂਗਰਸ, ਦੀਪਕ ਧੀਰ ਰਾਜੂ ਸਕੱਤਰ ਪੰਜਾਬ ਕਾਂਗਰਸ, ਸੁਰਜੀਤ ਸਿੰਘ ਸੱਦੂਵਾਲ ਮੈਂਬਰ ਐਡਵਾਈਜ਼ਰ ਕਮੇਟੀ, ਮੁਖਤਿਆਰ ਸਿੰਘ ਭਗਤਪੁਰ ਬਲਾਕ ਪ੍ਰਧਾਨ ਦਿਹਾਤੀ, ਕੌਂਸਲਰ ਤੇਜਵੰਤ ਸਿੰਘ, ਹਰਚਰਨ ਸਿੰਘ ਬੱਗਾ, ਆਸਾ ਸਿੰਘ ਵਿਰਕ ਬਲਾਕ ਕਪੂਰਥਲਾ, ਸਤਿੰਦਰ ਸਿੰਘ ਚੀਮਾ ਸਾਬਕਾ ਪੰਚਾਇਤ ਅਫਸਰ, ਰਾਜੂ ਢਿੱਲੋਂ ਡੇਰਾ ਸੈਯਦਾਂ ਖੇਡ ਪ੍ਰਮੋਟਰ, ਅਵਤਾਰ ਸਿੰਘ ਮੀਰੇ ਸਾਬਕਾ ਚੇਅਰਮੈਨ, ਸੰਤੋਖ ਸਿੰਘ ਬੱਗਾ, ਡਾ. ਮੇਜਰ ਸਿੰਘ ਵਿਰਦੀ, ਸੰਦੀਪ ਸਿੰਘ ਕਲਸੀ, ਲਾਭ ਸਿੰਘ ਧੰਜੂ, ਨਿਹਾਲ ਸਿੰਘ ਪ੍ਰਭਜੋਤ ਹਾਂਡਾ ਆਦਿ ਹਾਜ਼ਰ ਸਨ।