ਗੁਰਦਾਸਪੁਰ 'ਚ ਮਜਬੂਤ ਹੋਏ ਜਾਖੜ, ਆੜ੍ਹਤੀਆਂ ਨੇ ਦਿੱਤਾ ਸਮਰਥਨ

10/07/2017 4:33:57 PM

ਗੁਰਦਾਸਪੁਰ(ਗੁਰਪ੍ਰੀਤ ਚਾਵਲਾ)— ਗੁਰਦਾਸਪੁਰ ਦੀ ਯੁਨਾਈਟੇਡ ਆੜ੍ਹਤੀ ਐਸੋਸੀਏਸ਼ਨ ਨੇ ਲੋਕ ਸਭਾ ਦੀ ਜ਼ਿਮਨੀ ਚੋਣ 'ਚ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਨੂੰ ਆਪਣਾ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੁਨੀਲ ਜਾਖੜ ਨੇ ਦੱਸਿਆ ਕਿ ਸ਼ਹਿਰ 'ਚ ਕਰਵਾਏ ਗਏ ਇਕ ਸਮਾਗਮ ਦੌਰਾਨ ਆੜ੍ਹਤੀਆਂ ਨੇ ਕਾਂਗਰਸ ਦੇ ਹੱਥ ਨਾਲ ਹੱਥ ਮਿਲਾਇਆ।
ਕਾਂਗਰਸੀ ਵਿਧਾਇਕ ਰਾਜ ਕੁਮਾਰ ਵੇਰਕਾ,ਵਿਜੇ ਸਿੰਗਲਾ ਅਤੇ ਅਸ਼ਵਨੀ ਸੇਖੜੀ ਨੇ ਕਿਹਾ ਕਿ ਕਾਂਗਰਸ ਪਾਰਟੀਆਂ ਦੀ ਉਸਾਰੂ ਨੀਤੀਆਂ ਦੇ ਚਲਦੇ ਸਮਾਜ ਦਾ ਹਰ ਵਰਗ ਸਮਰਥਨ ਦੇ ਰਿਹਾ ਹੈ।