ਗੁਰਦਾਸਪੁਰ ਹਮਲੇ ''ਤੇ ਨਵਜੋਤ ਕੌਰ ਸਿੱਧੂ ਵਲੋਂ ਦਿੱਤੇ ਬਿਆਨ ''ਤੇ ਭੜਕੇ ਬਾਦਲ ਨੇ ਦਿੱਤਾ ਜਵਾਬ (ਵੀਡੀਓ)

07/29/2015 1:45:45 PM

ਜਲੰਧਰ/ਕਪੂਰਥਲਾ : ਪਾਰਲੀਮਾਨੀ ਸਕੱਤਰ ਨਵਜੋਤ ਕੌਰ ਸਿੱਧੂ ਵਲੋਂ ਥਾਣਿਆਂ ''ਚ ਫੋਰਸ ਵਧਾਉਣ ਦੀ ਕਹੀ ਗੱਲ ''ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਭੜਕ ਗਏ ਹਨ। ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿਚ ਉਨ੍ਹਾਂ ਕੀ ਕਿਹਾ ਇਸ ਵੀਡੀਓ ਵਿਚ ਤੁਸੀਂ ਵੀ ਸੁਣ ਦੇ ਦੇਖੋ ਜ਼ਰਾ। ਮੁੱਖ ਮੰਤਰੀ ਸ਼ਹੀਦ ਐਸ.ਪੀ. ਬਲਜੀਤ ਸਿੰਘ ਦੇ ਸਸਕਾਰ ''ਤੇ ਕਪੂਰਥਲਾ ਵਿਖੇ ਪਹੁੰਚੇ ਹੋਏ ਸਨ।
ਦਰਅਸਲ ਗੁਰਦਾਸਪੁਰ ਹਮਲੇ ''ਤੇ ਬੋਲਦਿਆਂ ਪਾਰਲੀਮਾਨੀ ਸਕੱਤਰ ਨਵਜੋਤ ਕੌਰ ਸਿੱਧੂ ਨੇ ਕਿਹਾ ਸੀ ਕਿ ਵੀ.ਆਈ.ਪੀ. ਸੁਰੱਖਿਆ ਘਟਾ ਦੇਣੀ ਚਾਹੀਦੀ ਹੈ ਤੇ ਥਾਣਿਆਂ ''ਚ ਪੁਲਸ ਫੋਰਸ ਵਧਾ ਦੇਣੀ ਚਾਹੀਦੀ ਹੈ ਜਿਸ ਤੋਂ ਬਾਅਦ ਮੁੱਖ ਮੰਤਰੀ ਨਵਜੋਤ ਕੌਰ ਸਿੱਧੂ ਦੇ ਇਸ ਬਿਆਨ ''ਤੇ ਜਵਾਬ ਦਿੱਤਾ ਹੈ।

Gurminder Singh

This news is Content Editor Gurminder Singh