ਗੁਰਦਾਸਪੁਰ ਹਮਲਾ : ਹਮਲੇ ਦਾ ਸੀ.ਸੀ.ਟੀ.ਵੀ. ਫੁਟੇਜ ਆਇਆ ਸਾਹਮਣੇ (ਵੀਡੀਓ)
07/29/2015 10:56:40 AM
ਗੁਰਦਾਸਪੁਰ : ਸੋਮਵਾਰ ਨੂੰ ਦੀਨਾਨਗਰ ਪੁਲਸ ਥਾਣੇ ''ਚ ਹੋਏ ਅੱਤਵਾਦੀ ਹਮਲੇ ''ਚ ਸਾਰੇ ਅੱਤਵਾਦੀਆਂ ਨੂੰ ਮਾਰਨ ਤੋਂ ਬਾਅਦ ਅੱਤਵਾਦੀਆਂ ਦੀਆਂ ਲਾਸ਼ਾਂ ਨੂੰ ਉਥੋਂ ਬਾਹਰ ਕੱਢ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀਆਂ ਵਲੋਂ ਕੀਤੇ ਇਸ ਹਮਲੇ ਦਾ ਸੀ.ਸੀ.ਟੀ.ਵੀ. ਫੁਟੇਜ ਸਾਹਮਣੇ ਆਇਆ ਹੈ। ਪੰਜਾਬ ਪੁਲਸ ਵਲੋਂ ਚਲਾਏ ਗਏ ਸਰਚ ਅਭਿਆਨ ਦੌਰਾਨ ਪੁਲਸ ਥਾਣੇ ''ਚ 17 ਏ.ਕੇ. 47 ਦੀਆਂ ਮੈਗਜ਼ੀਨਾਂ, ਇਕ ਰਾਕੇਟ ਲਾਂਚਰ ਅਤੇ ਹੈਂਡ ਗ੍ਰੇਨੇਡ ਬਰਾਮਦ ਕੀਤੇ ਗਏ ਹਨ। ਇਸ ਤੋਂ ਪਹਿਲਾਂ ਪੰਜਾਬ ਪੁਲਸ ਦੇ ਬੰਬ ਰੋਕੂ ਦਸਤੇ ਨੇ ਉਥੋਂ 8 ਜਿੰਦਾ ਬੰਬ ਬਰਾਮਦ ਕੀਤੇ ਸਨ ਜਿਨ੍ਹਾਂ ''ਚੋਂ ਇਕ ਬੰਬ ਨੂੰ ਡਿਫਿਊਸ ਕਰ ਦਿੱਤਾ ਗਿਆ ਹੈ।