ਗੁਰਦਾਸਪੁਰ ਹਮਲੇ ਤੋਂ ਬਾਅਦ ਦੀਨਾਨਗਰ ਪਹੁੰਚੇ ਬਿੱਟਾ ਨੇ ਕੀਤੀ ਇਹ ਮੰਗ (ਵੀਡੀਓ)

08/03/2015 6:07:33 PM

ਦੀਨਾਨਗਰ : ਦੀਨਾਨਗਰ ''ਚ ਹੋਏ ਅੱਤਵਾਦੀ ਹਮਲੇ ''ਚ ਮਾਰੇ ਗਏ ਜਵਾਨਾਂ ਅਤੇ ਨਿਰਦੋਸ਼ ਲੋਕਾਂ ਦੇ ਪਰਿਵਾਰਿਕ ਮੈਂਬਰਾਂ ਨਾਲ ਦਿੱਲੀ ਤੋਂ ਆਲ ਇੰਡੀਆ ਐਂਟੀ ਟੈਰੋਰਿਸਟ ਫਰੰਟ ਦੇ ਚੇਅਰਮੈਨ ਮਨਿੰਦਰਜੀਤ ਸਿੰਘ ਬਿੱਟਾ ਉਚੇਚੇ ਤੌਰ ''ਤੇ ਦੁੱਖ ਸਾਂਝਾ ਕਰਨ ਪੁੱਜੇ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਿੱਟਾ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਪੁਲਸ ''ਚ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਲਈ ਫੰਡ ਦੇਵੇ ਤੇ ਨਾਲ ਹੀ ਇਹ ਫੰਡ ਸਿਰਫ ਪੰਜਾਬ ਪੁਲਸ ''ਤੇ ਹੀ ਖਰਚ ਕੀਤੇ ਜਾਣ। ਬਿੱਟਾ ਨੇ ਸੂਬਾ ਸਰਕਾਰ ''ਤੇ ਕੇਂਦਰ ਵਲੋਂ ਦਿੱਤੇ ਜਾ ਰਹੇ ਫੰਡਾਂ ਦੀ ਸਹੀ ਵਰਤੋਂ ਨਾ ਕਰਨ ਦੇ ਦੋਸ਼ ਲਗਾਏ ਹਨ।

Gurminder Singh

This news is Content Editor Gurminder Singh