ਗੁਰਦਾਸਪੁਰ ਜ਼ਿਲ੍ਹੇ ’ਚ ਕੋਰੋਨਾ ਕਾਰਣ 5 ਦੀ ਮੌਤ, 68 ਦੀ ਰਿਪੋਰਟ ਪਾਜ਼ੇਟਿਵ

09/14/2020 8:47:28 PM

ਗੁਰਦਾਸਪੁਰ,(ਜ. ਬ.)- ਜ਼ਿਲ੍ਹਾ ਗੁਰਦਾਸਪੁਰ ’ਚ ਅੱਜ ਫਿਰ ਕੋਰੋਨਾ ਦਾ ਕਹਿਰ ਟੁੱਟਿਆ ਅਤੇ ਇਕ ਰਿਟਾਇਰਡ ਪੁਲਸ ਅਧਿਕਾਰੀ ਸਮੇਤ 5 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ। ਜਦੋਂਕਿ ਅੱਜ 68 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ। ਸਿਹਤ ਵਿਭਾਗ ਅਨੁਸਾਰ ਜ਼ਿਲੇ ’ਚ ਕੋਰੋਨਾ ਨਾਲ ਮਰਨ ਵਾਲਿਆਂ ਦਾ ਅੰਕਡ਼ਾ 91 ਹੋ ਗਿਆ, ਜਦੋਂਕਿ ਕੁਲ ਪਾਜ਼ੇਟਿਵ ਲੋਕਾਂ ਦੀ ਗਿਣਤੀ 4161 ਹੋ ਗਈ।

ਜਿਸ ਗੁਰਦਾਸਪੁਰ ਨਿਵਾਸੀ ਰਿਟਾਇਰਡ ਪੁਲਸ ਅਧਿਕਾਰੀ ਦੀ ਕੋਰੋਨਾ ਪੀਡ਼ਤ ਹੋਣ ਕਾਰਣ ਮੌਤ ਅੱਜ ਤਡ਼ਕਸਾਰ ਅੰਮ੍ਰਿਤਸਰ ਹਸਪਤਾਲ ’ਚ ਹੋਈ, ਉਸ ਦਾ ਸਿਵਲ ਹਸਪਤਾਲ ਦੇ ਕਰਮਚਾਰੀਆਂ ਨੇ ਸਥਾਨਕ ਸ਼ਮਸ਼ਾਨਘਾਟ ’ਚ ਅੰਤਿਮ ਸੰਸਕਾਰ ਕੀਤਾ। ਦੂਜੇ ਪਾਸੇ ਸਿਵਲ ਸਰਜਨ ਡਾ. ਕਿਸ਼ਨ ਚੰਦ ਨੇ ਦੱਸਿਆ ਕਿ ਜ਼ਿਲੇ ’ਚ ਹੁਣ ਤੱਕ ਕੁਲ 93978 ਲੋਕਾਂ ਦੇ ਕੋਰੋਨਾ ਸੈਂਪਲ ਲੈ ਕੇ ਭੇਜੇ ਗਏ ਸਨ, ਜਿਨ੍ਹਾਂ ’ਚੋਂ 4 ਸੈਂਪਲ ਰਿਜੈਕਟ ਹੋ ਗਏ ਅਤੇ 89433 ਦੀ ਰਿਪੋਰਟ ਨੈਗੇਟਿਵ ਆਈ ਹੈ। ਅਜੇ ਵੀ 416 ਲੋਕਾਂ ਦੀ ਰਿਪੋਰਟ ਦਾ ਇੰਤਜ਼ਾਰ ਹੈ।

ਉਨ੍ਹਾਂ ਦੱਸਿਆ ਕਿ ਜ਼ਿਲੇ ’ਚ 2098 ਲੋਕ ਕੋਰੋਨਾ ਨੂੰ ਮਾਤ ਦੇਣ ’ਚ ਸਫਲ ਵੀ ਹੋਏ ਹਨ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਨਾਲ ਪਾਜ਼ੇਟਿਵ ਮਰੀਜ਼ਾਂ ਦਾ ਅੰਕਡ਼ਾ ਵੱਧ ਰਿਹਾ ਹੈ, ਉਸ ਨਾਲ ਲੋਕਾਂ ਨੂੰ ਚਾਹੀਦਾ ਹੈ ਕਿ ਕੁਝ ਸਾਵਧਾਨੀ ਵਰਤਣ ਅਤੇ ਆਪਣੇ ਟੈਸਟ ਬਿਨਾਂ ਕਿਸੇ ਡਰ ਦੇ ਸਿਵਲ ਹਸਪਤਾਲ ਤੋਂ ਕਰਵਾਉਣ।

Bharat Thapa

This news is Content Editor Bharat Thapa