12ਵੀਂ ਤੇ ਨੀਟ ਦੇ ਬੈਚਾਂ ’ਚ ਵਿਦਿਆਰਥੀਆਂ ਦਾ ਭਾਰੀ ਝੁਕਾਅ

04/11/2019 4:46:39 AM

ਗੁਰਦਾਸਪੁਰ (ਵਿਨੋਦ, ਬੀ. ਐੱਨ.-298/4)-ਐਜੂਕੇਸ਼ਨ ਵਰਲਡ ’ਚ 12ਵੀਂ ਮੈਡੀਕਲ, ਨਾਨ-ਮੈਡੀਕਲ ਤੇ ਨੀਟ, ਬੀ. ਐੱਸ. ਸੀ. ਐਗਰੀਕਲਚਰ, ਬੀ. ਐੱਸ. ਸੀ. ਨਰਸਿੰਗ ਤੇ ਬੀ. ਵੀ. ਐੱਸ. ਸੀ. ਦੇ ਬੈਚਾਂ ’ਚ ਵਿਦਿਆਰਥੀਆਂ ਦਾ ਭਾਰੀ ਝੁਕਾਅ ਪਾਇਆ ਜਾ ਰਿਹਾ ਹੈ। ਮੈਨੇਜਿੰਗ ਪਾਰਟਨਰ ਅਨੁਜ ਮਹਾਜਨ ਨੇ ਦੱਸਿਆ ਕਿ ਸੰਸਥਾ ’ਚ 12ਵੀਂ ਦੇ ਵਿਦਿਆਰਥੀਆਂ ਨੂੰ ਬੋਰਡ ਪੇਪਰਾਂ ਦੀ ਸਬਜੈਕਟਿਵ ਤਿਆਰੀ ਦੇ ਨਾਲ-ਨਾਲ ਜੇ. ਈ. ਈ. ਤੇ ਨੀਟ ਦੀ ਅਬਜੈਕਟਿਵ ਤਿਆਰੀ ਵੀ ਕਰਵਾਈ ਜਾਂਦੀ ਹੈ। ਇਸ ਦੇ ਨਾਲ ਹੋਣਹਾਰ ਵਿਦਿਆਰਥੀਆਂ ਨੂੰ ਲਿਖਤੀ ਟੈਸਟ ਤੇ ਇੰਟਰਵਿਊ ਦੇ ਆਧਾਰ ’ਤੇ ਫੀਸ ’ਚ ਭਾਰੀ ਛੋਟ ਦਿੱਤੀ ਜਾਵੇਗੀ। ਮੈਨੇਜਿੰਗ ਪਾਰਟਨਰ ਨੇ ਦੱਸਿਆ ਕਿ ਸੰਸਥਾ ’ਚ ਸ਼ੁਰੂ ਕੀਤੇ ਗਏ ਨੀਟ, ਬੀ. ਐੱਸ. ਸੀ. ਐਗਰੀਕਲਚਰ, ਬੀ. ਐੱਸ. ਸੀ ਨਰਸਿੰਗ, ਬੀ. ਵੀ. ਐੱਸ. ਸੀ. ਦੇ ਬੈਂਚਾਂ ’ਚ ਵੀ ਟਾਪਰਜ਼ ਦਾ ਝੁਕਾਅ ਵੇਖਣ ਨੂੰ ਮਿਲ ਰਿਹਾ ਹੈ। ਸੰਸਥਾ ਵਿਚ ਫਿਜ਼ਿਕਸ, ਕਮੈਸਟਰੀ, ਬਾਇਓਲੋਜੀ ਤੇ ਮੈਥ ਦੇ 20 ਸਾਲਾਂ ਤੋਂ ਵੱਧ ਤਜਰਬੇੇਕਾਰ ਅਧਿਆਪਕਾਂ ਵੱਲੋਂ ਤਿਆਰੀ ਕਰਵਾਈ ਜਾਂਦੀ ਹੈ।

Related News