ਕਠੂਆਂ ਪੁਲਸ ਫਡ਼ੇ ਗਏ ਗੈਂਗਸਟਰ ਪੰਮਾ ਦੀ ਨਿਸ਼ਾਨਦੇਹੀ ''''ਤੇ ਰਿਕਵਰੀ ਕਰਨ ਪਹੁੰਚੀ

04/06/2019 4:48:06 AM

ਗੁਰਦਾਸਪੁਰ (ਮੁਨੀਸ/ਆਦਿਤਿਆ)-ਅੱਜ ਜੰਮੂ-ਕਸ਼ਮੀਰ ਦੇ ਜ਼ਿਲਾ ਕਠੂਆਂ ਦੀ ਪੁਲਸ ਫਡ਼ੇ ਗਏ ਗੈਂਗਸਟਰ ਪੰਮਾ ਨੂੰ ਲੈ ਕੇ ਉਸ ਦੀ ਨਿਸ਼ਾਨਦੇਹੀ ''ਤੇ ਰਿਕਵਰੀ ਲਈ ਬਮਿਆਲ ਲੈ ਕੇ ਪਹੁੰਚੀ। ਹਾਲਾਂਕਿ ਜੰਮੂ-ਕਸ਼ਮੀਰ ਪੁਲਸ ਨੂੰ ਗੈਂਗਸਟਰ ਦੀ ਨਿਸ਼ਾਨਦੇਹੀ ''ਤੇ ਕੁਝ ਬਰਾਮਦ ਨਹੀਂ ਹੋਇਆ। ਉਥੇ ਗੈਂਗਸਟਰ ਪੰਪਾ ਨੂੰ ਲੈ ਕੇ ਬਮਿਆਲ ਪਹੁੰਚੇ ਜੰਮੂ-ਕਸ਼ਮੀਰ ਦੇ ਪੁਲਸ ਅਧਿਕਾਰੀ ਨੇ ਮਾਤਰ ਇੰਨਾ ਦੱਸਿਆ ਕਿ ਜੰਮੂ-ਕਸ਼ਮੀਰ ਪੁਲਸ ਆਪਣੇ ਪੱਧਰ ''ਤੇ ਜਾਂਚ-ਪਡ਼ਤਾਲ ਕਰ ਰਹੀ ਹੈ। ਕਠੂਆਂ ਪੁਲਸ ਵੱਲੋਂ ਗੈਂਗਸਟਰ ਪੰਮਾ ਨੂੰ ਬਮਿਆਲ ਲੈ ਕੇ ਪਹੁੰਚਣ ਦੇ ਮਾਮਲੇ ''ਚ ਜਦ ਪੁਲਸ ਚੌਕੀ ਬਮਿਆਲ ਤਰਸੇਮ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਹ ਵੀ ਜੰਮੂ-ਕਸ਼ਮੀਰ ਪੁਲਸ ਦੇ ਨਾਲ ਉਸ ਘਰ ''ਚ ਪਹੁੰਚੇ ਸੀ, ਜਿਥੇ ਪੰਮਾ ਗੈਂਗਸਟਰ ਕਿਰਾਏ ਦੇ ਮਕਾਨ ''ਚ ਰਹਿੰਦਾ ਸੀ। ਉਨ੍ਹਾਂ ਕਿਹਾ ਕਿ ਪੁਲਸ ਨੂੰ ਕੁਝ ਵੀ ਇਤਰਾਜ਼ਯੋਗ ਸਾਮਾਨ ਉਸ ਦੇ ਕਮਰੇ ਤੋਂ ਬਰਾਮਦ ਨਹੀਂ ਹੋਇਆ ਹੈ। ਫਾਈਲ ਨੰਬਰ 05ਜੀਡੀਪੀ17