ਮੇਨ ਸਡ਼ਕ ’ਤੇ ਨਵਾਂ ਸੀਵਰੇਜ ਪਾਉਣ ਦੀ ਮੰਗ

04/05/2019 4:33:46 AM

ਗੁਰਦਾਸਪੁਰ (ਜ. ਬ.)-ਅੱਜ ਐੱਸ. ਸੀ. ਪ੍ਰਧਾਨ ਰਮੇਸ਼ ਕੁਮਾਰ, ਆਰ. ਕੇ, ਰਿੰਕੂ, ਲਾਡੀ, ਸੁਰਜੀਤ, ਵਿਜੇ ਕੁਮਾਰ, ਮੇਸ਼ਾ ਤੇ ਕਾਲੂ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਗਾਂਧੀ ਕੈਂਪ ’ਚ ਮੇਨ ਸਡ਼ਕ ਬਣ ਰਹੀ ਹੈ। ਜਿਸ ਦਾ ਸੀਵਰੇਜ 30 ਸਾਲ ਪੁਰਾਣਾ ਹੈ, ਜੋ ਕਿ 1990 ਵਿਚ ਪਿਆ ਸੀ। ਜੋ ਹੁਣ ਪੂਰੀ ਤਰ੍ਹਾ ਟੁੱਟ ਚੁੱਕਾ ਹੈ, ਜਿਸ ’ਚੋਂ ਗੰਦਾ ਪਾਣੀ ਹਮੇਸ਼ਾ ਵਗਦਾ ਰਹਿੰਦਾ ਹੈ। ਜਿਸ ਕਾਰਨ ਸਡ਼ਕ ’ਤੇ ਗੰਦਾ ਪਾਣੀ ਖਡ਼੍ਹਾ ਹੋ ਜਾਣ ਕਾਰਨ ਉਥੋਂ ਦੇ ਦੁਕਾਨਦਾਰਾਂ ਤੇ ਰਾਹਗੀਰਾਂ ਨੂੰ ਲੰਘਣ ’ਚ ਬਹੁਤ ਮੁਸ਼ਕਿਲ ਆਉਂਦੀ ਹੈ। ਉਨ੍ਹਾਂ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਤੋਂ ਮੰਗ ਕੀਤੀ ਕਿ ਜਾਂ ਤਾਂ ਮਸ਼ੀਨਾਂ ਲਗਵਾ ਕੇ ਸੀਵਰੇਜ ਦੀ ਸਫਾਈ ਕਰਵਾਈ ਜਾਵੇ ਜਾਂ ਫਿਰ ਨਵਾਂ ਸੀਵਰੇਜ ਪਾਇਆ ਜਾਵੇ, ਕਿਉਂਕਿ ਇਹ ਇਲਾਕਾ ਕਰੀਬ 15000 ਆਬਾਦੀ ਵਾਲਾ ਹੈ। ਇਸ ਲਈ ਅਸੀਂ ਮੌਜਦਾ ਸਰਕਾਰ ਤੋਂ ਪੁਰਜ਼ੋਰ ਮੰਗ ਕਰਦੇ ਹਾਂ ਕਿ ਜਲਦ ਤੋਂ ਜਲਦ ਸਾਡੀ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ।

Related News