ਪੈਦਲ ਜਾ ਰਹੀਆਂ 2 ਔਰਤਾਂ ਕੋਲੋਂ ਲੁਟੇਰਿਆਂ ਨੇ ਝਪਟੇ ਪਰਸ

03/30/2019 4:30:28 AM

ਗੁਰਦਾਸਪੁਰ (ਹਰਮਨਪ੍ਰੀਤ, ਵਿਨੋਦ)-ਗੁਰਦਾਸਪੁਰ ਸ਼ਹਿਰ ਅੰਦਰ ਅੱਜ ਇੱਕੋ ਦਿਨ 2 ਵੱਖ-ਵੱਖ ਥਾਵਾਂ ’ਤੇ ਲੁਟੇਰਿਆਂ ਵੱਲੋਂ 2 ਔਰਤਾਂ ਕੋਲੋਂ ਪਰਸ ਖੋ ਕੇ ਫਰਾਰ ਹੋਣ ਦਾ ਸਮਾਚਾਰ ਹੈ। ਜਾਣਕਾਰੀ ਦਿੰਦੀ ਹੋਈ ਰਮਨ ਜਯੋਤੀ ਪਤਨੀ ਅਸ਼ੋਕ ਕੁਮਾਰ ਵਾਸੀ ਪੁਰਾਣਾਸ਼ਾਲਾ ਨੇ ਦੱਸਿਆ ਕਿ ਉਹ ਗੀਤਾ ਭਵਨ ਮੰਦਰ ਕੋਲ ਪੈਦਲ ਜਾ ਰਹੀ ਤਾਂ ਅਚਾਨਕ ਐਕਟਿਵਾ ਸਵਾਰ ਲੁਟੇਰਿਆਂ ਨੇ ਝਪਟ ਮਾਰ ਕੇ ਉਸ ਕੋਲੋਂ ਪਰਸ ਖੋਹ ਲਿਆ, ਜਦੋਂ ਤੱਕ ਉਹ ਰੌਲਾ ਪਾਉਂਦੀ, ਉਦੋਂ ਤੱਕ ਲੁਟੇਰੇ ਫਰਾਰ ਹੋ ਚੁੱਕੇ ਸਨ। ਉਸ ਦੇ ਪਰਸ ’ਚ 600 ਰੁਪਏ ਅਤੇ ਕੁੱਝ ਹੋਰ ਸਾਮਾਨ ਸੀ। ਇਸੇ ਤਰ੍ਹਾਂ ਸੁਖਜੀਤ ਕੌਰ ਪਤਨੀ ਰਾਜਬੀਰ ਵਾਸੀ ਪੁਰਾਣਾ ਸ਼ਾਲਾ ਨੇ ਦੱਸਿਆ ਕਿ ਉਸ ਦਾ ਪਿਤਾ ਸ਼ਹਿਰ ਦੇ ਇਕ ਨਿੱਜੀ ਹਸਪਤਾਲ ’ਚ ਦਾਖਲ ਹੈ, ਜਿਸ ਦਾ ਪਤਾ ਲੈਣ ਲਈ ਉਹ ਅੱਜ ਗੁਰਦਾਸਪੁਰ ਆਈ ਹੋਈ ਸੀ। ਜਦੋਂ ਉਹ ਪਤਾ ਲੈਣ ਤੋਂ ਬਾਅਦ ਬਾਜ਼ਾਰ ਜਾ ਰਹੀ ਸੀ ਤਾਂ ਨਗਰ ਕੌਂਸਲ ਚੌਕ ’ਚ ਪਹੁੰਚਣ ’ਤੇ ਐਕਟਿਵਾ ’ਤੇ ਆਏ ਲੁਟੇਰਿਆਂ ਨੇ ਝਪਟ ਮਾਰ ਕੇ ਉਸ ਦਾ ਪਰਸ ਖੋ ਲਿਆ ਅਤੇ ਫਰਾਰ ਹੋ ਗਏ। ਉਸ ਨੇ ਦੱਸਿਆ ਕਿ ਪਰਸ ’ਚ 10 ਹਜ਼ਾਰ ਰੁਪਏ ਨਕਦੀ ਅਤੇ ਇਕ ਮੋਬਾਇਲ ਫੋਨ ਸੀ। 29ਜੀਡੀਪੀਹਰਮਨ18, 19

Related News