ਗੁੱਡਵਿੱਲ ਸਕੂਲ ਦੇ ਵਿਦਿਆਰਥੀਆਂ ਜਿੱਤੇ 12 ਗੋਲਡ ਮੈਡਲ

03/26/2019 5:02:50 AM

ਗੁਰਦਾਸਪੁਰ (ਸਾਹਿਲ)-ਗੁੱਡਵਿੱਲ ਇੰਟਰਨੈਸ਼ਨਲ ਸਕੂਲ (ਸੀ. ਬੀ. ਐੱਸ. ਈ.) ਢੱਡਿਆਲ ਨੱਤ ਦੇ 87 ਵਿਦਿਆਰਥੀਆਂ ਵੱਲੋਂ ਕੌਮੀ ਵਿਗਿਆਨ ਪ੍ਰੀਖਿਆ 2019 ’ਚ ਭਾਗ ਲਿਆ ਗਿਆ। ਸਕੂਲ ਦਾ ਉਦੇਸ਼ ਵਿਦਿਆਰਥੀਆਂ ਨੂੰ ਭਵਿੱਖ ’ਚ ਆਉਣ ਵਾਲੀਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਬਹੁਤਕ ਤੇ ਮਾਨਸਿਕ ਪੱਧਰ ’ਤੇ ਮੈਥਸ ਓਲੰਪੀਅਡ, ਨਵੋਦਿਆ, ਪ੍ਰੀਖਿਆ ਤੇ ਐੱਨ. ਟੀ. ਐੱਸ. ਈ. ਆਦਿ ਲਈ ਅਗਵਾਈ ਕੀਤੀ ਜਾਂਦੀ ਹੈ। ਇਸ ਸਾਲ ਕੌਮੀ ਵਿਗਿਆਨ ਪ੍ਰੀਖਿਆ 2019 ’ਚੋਂ ਵਿਦਿਆਰਥੀਆਂ ਨੇ 12 ਗੋਲਡ ਮੈਡਲ ਪ੍ਰਾਪਤ ਕੀਤੇ। ਵਿਸ਼ੇਸ ਤੌਰ ’ਤੇ ਗੁਰਲੀਨ ਕੌਰ ਅੱਠਵੀ ਜਮਾਤ ਨੇ ਰਾਜ ਪੱਧਰ ’ਤੇ 53, ਮਨਪ੍ਰੀਤ ਸਿੰਘ ਪੰਜਵੀਂ ਜਮਾਤ ਨੇ 47, ਪਵਨੀਤ ਕੌਰ ਸੱਤਵੀਂ ਜਮਾਤ ਨੇ 264 ਅਤੇ ਅਨਮੋਲਦੀਪ ਸਿੰਘ ਅੱਠਵੀਂ ਜਮਾਤ ਨੇ 301 ਸਥਾਨ ਪ੍ਰਾਪਤ ਕਰ ਕੇ ਆਪਣਾ ਤੇ ਮਾਤਾ-ਪਿਤਾ ਦਾ ਨਾਂ ਰੌਸ਼ਨ ਕੀਤਾ। ਡਾਇਰੈਕਟਰ ਪ੍ਰਿੰ. ਜਸਬਿੰਦਰ ਕੌਰ ਵੱਲੋਂ ਜਿਥੇ ਵਿਦਿਆਰਥੀਆਂ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਮੁਬਾਰਕਬਾਦ ਦਿੱਤੀ ਗਈ, ਉਥੇ ਨਾਲ ਹੀ ਅਮਨਦੀਪ ਸਿੰਘ ੳਲੰਪੀਅਡ ਦੇ ਇੰਚਾਰਜ ਅਧਿਆਪਕ ਤੇ ਮਿਸ. ਰਮਨਜੋਤ ਕੌਰ ਸਾਇੰਸ, ਮੈਥਸ ਅਧਿਆਪਕਾਂ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ।