ਲਾਲ ਚੰਦ ਕਟਾਰੂਚੱਕ ਦਾ ਸਵਾਗਤ

03/26/2019 5:02:12 AM

ਗੁਰਦਾਸਪੁਰ (ਬੇਰੀ)-ਹਲਕਾ ਫਤਿਹਗਡ਼੍ਹ ਚੂਡ਼ੀਆਂ ਦੇ ਪਿੰਡ ਕਾਲਾ ਅਫ਼ਗਾਨਾ ਵਿਖੇ ਪਹੁੰਚਣ ’ਤੇ ਹਲਕਾ ਗੁਰਦਾਸਪੁਰ ਤੋਂ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਸਾਂਝੇ ਉਮੀਦਵਾਰ ਲਾਲ ਚੰਦ ਕਟਾਰੂਚੱਕ ਦਾ ਜ਼ਿਲਾ ਪ੍ਰਧਾਨ ਪੰਜਾਬ ਏਕਤਾ ਪਾਰਟੀ ਮੈਨੇਜਰ ਅਤਰ ਸਿੰਘ ਤੇ ਹੋਰ ਵਰਕਰਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਮੈਨੇਜਰ ਅਤਰ ਸਿੰਘ ਨੇ ਕਿਹਾ ਕਿ ਅਗਲੇ ਹਫ਼ਤੇ ਹਲਕਾ ਫਤਿਹਗਡ਼੍ਹ ਚੂਡ਼ੀਆਂ ’ਚ ਪਾਰਟੀ ਦਾ ਦਫ਼ਤਰ ਖੋਲ੍ਹਿਆ ਜਾਵੇਗਾ, ਜਿਸਦਾ ਉਦਘਾਟਨ ਲਾਲ ਚੰਦ ਕਟਾਰੂਚੱਕ ਕਰਨਗੇ। ਇਸ ਮੌਕੇ ਬਲਵਿੰਦਰ ਸਿੰਘ ਐੱਸ. ਡੀ. ਓ. ਰਿਟਾ., ਡਾ. ਬਲਬੀਰ ਸਿੰਘ ਟੱਪਰੀਆਂ, ਜਸਪਾਲ ਸਿੰਘ ਸਾਬਕਾ ਸਰਪੰਚ ਲੰਗਰਵਾਲ, ਨਵਜੋਤ ਸਿੰਘ ਕਾਲਾ ਅਫ਼ਗਾਨਾ, ਸੁੱਚਾ ਸਿੰਘ ਮਰਡ਼, ਅਜਾਇਬ ਸਿੰਘ ਮਰਡ਼, ਸੁਖਵੰਤ ਸਿੰਘ ਲੰਗਰਵਾਲ, ਪ੍ਰਸ਼ੋਤਮ ਸਿੰਘ, ਬੋਬੀ, ਅਨੂਪ ਸਿੰਘ, ਚੰਚਲ ਸਿੰਘ ਤੇ ਮੁਖਵੰਤ ਬਸਰਾ ਆਦਿ ਹਾਜ਼ਰ ਸਨ।