ਸੱਭਿਆਚਾਰਕ ਮੇਲੇ ਭਾਈਚਾਰਕ ਸਾਂਝ ਵਧਾਉਂਦੇ : ਪੱਪੂ

03/26/2019 5:02:02 AM

ਗੁਰਦਾਸਪੁਰ (ਸਾਹਿਲ)-ਪਿੰਡ ਬੁਤਾਲਾ ਵਿਖੇ ਪੀਰ ਬਾਬਾ ਲੱਖ ਦਾਤਾ ਦਰਬਾਰ ’ਤੇ ਸਾਲਾਨਾ ਮੇਲਾ ਕਰਵਾਇਆ ਗਿਆ, ਜਿਸ ਦਾ ਉਦਘਾਟਨ ਮੇਲਾ ਪ੍ਰਮੋਟਰ ਪ੍ਰਧਾਨ ਜੰਗ ਬਹਾਦਰ ਪੱਪੂ ਵੱਲੋਂ ਕੀਤਾ ਗਿਆ। ਮੇਲੇ ਦੌਰਾਨ ਜੰਗ ਬਹਾਦਰ ਪੱਪੂ ਨੇ ਦਰਬਾਰ ’ਤੇ ਚਾਦਰ ਚਡ਼੍ਹਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਜੰਗ ਬਹਾਦਰ ਨੇ ਕਿਹਾ ਕਿ ਪੀਰਾਂ ਦੀਆਂ ਦਰਗਾਹਾਂ ’ਤੇ ਮੇਲੇ ਕਰਵਾਉਣੇ ਬਹੁਤ ਹੀ ਪਵਿੱਤਰ ਹੁੰਦੇ ਹਨ। ਉਨ੍ਹਾਂ ਕਿਹਾ ਕਿ ਸੱਭਿਆਚਾਰਕ ਮੇਲੇ ਪੰਜਾਬ ਦੀ ਸ਼ਾਨ ਹਨ ਅਤੇ ਸਾਨੂੰ ਸਾਰਿਆਂ ਨੂੰ ਇਸ ਵਿਚ ਵਧ ਚਡ਼੍ਹ ਕੇ ਸ਼ਿਰਕਤ ਕਰਨੀ ਚਾਹੀਦੀ ਹੈ, ਤਾਂ ਜੋ ਸਾਡੇ ਪੰਜਾਬੀ ਵਿਰਸੇ ਦੀ ਨੌਜਵਾਨ ਪੀਡ਼੍ਹੀ ਨੂੰ ਪਹਿਚਾਣ ਮਿਲ ਸਕੇ। ਉਨ੍ਹਾਂ ਕਿਹਾ ਕਿ ਸੱਭਿਆਚਾਰਕ ਮੇਲੇ ਆਪਸੀ ਭਾਈਚਾਰਕ ਸਾਂਝ ਵਧਾਉਂਦੇ ਹਨ।ਇਸ ਮੌਕੇ ਨਾਮਵਰ ਗਾਇਕ ਸ਼ੌਕੀ ਨੇ ਆਪਣੀ ਦਮਦਾਰੀ ਆਵਾਜ਼ ਵਿਚ ਕਵਾਲੀਆਂ ਪੇਸ਼ ਕਰ ਕੇ ਮੇਲੇ ਦੌਰਾਨ ਪੁੱਜੀਆਂ ਸੰਗਤਾਂ ਨੂੰ ਮੰਤਰ-ਮੁਗਧ ਕੀਤਾ। ਇਸ ਮੌਕੇ ਰਿੰਪਲ ਸ਼ਰਮਾ, ਰੂਬਲ ਸ਼ਰਮਾ, ਜੈਦੀਪ ਬਹਾਦਰ, ਸੰਦੀਪ ਤੇ ਕੁਲਦੀਪ ਆਦਿ ਹਾਜ਼ਰ ਸਨ।