ਹਿਮਾਂਸ਼ੂ ਗੋਸਾਈਂ ਕੋਆਰਡੀਨੇਟਰ ਨਿਯੁਕਤ

03/11/2019 4:03:47 AM

ਗੁਰਦਾਸਪੁਰ (ਹਰਮਨਪ੍ਰੀਤ)-ਆਲ ਇੰਡੀਆ ਯੂਥ ਕਾਂਗਰਸ ਦੇ ਸੋਸ਼ਲ ਮੀਡੀਆ ਸੈੱਲ ਦੇ ਕੌਮੀ ਇੰਚਾਰਜ ਦੁਰਲਭ ਸਿੱਧੂ ਵੱਲੋਂ ਪੰਜਾਬ ਦੇ ਵੱਖ-ਵੱਖ ਲੋਕ ਸਭਾ ਹਲਕਿਆਂ ਅੰਦਰ ਕੋਆਰਡੀਨੇਟਰਾਂ ਅਤੇ ਸਹਾਇਕ ਕੋਆਰਡੀਨੇਟਰਾਂ ਦੀਆਂ ਕੀਤੀਆਂ ਗਈਆਂ ਨਿਯੁਕਤੀਆਂ ਤਹਿਤ ਗੁਰਦਾਸਪੁਰ ਨਾਲ ਸਬੰਧਿਤ ਹਿਮਾਂਸ਼ੂ ਗੋਸਾਈਂ ਨੂੰ ਲੋਕ ਸਭਾ ਹਲਕੇ ਅੰਦਰ ਸੋਸ਼ਲ ਮੀਡੀਆ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ। ਇਸ ਨਿਯੁਕਤੀ ਲਈ ਹਾਈਕਮਾਨ ਦਾ ਧੰਨਵਾਦ ਕਰਦਿਆਂ ਹਿਮਾਂਸ਼ੂ ਗੋਸਾਈਂ ਨੇ ਕਿਹਾ ਕਿ ਉਹ ਇਸ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਤੇ ਪਾਰਟੀ ਦੀ ਮਜ਼ਬੂਤੀ ਲਈ ਸੋਸ਼ਲ ਮੀਡੀਆ ਵਿੰਗ ਨੂੰ ਹੋਰ ਮਜ਼ਬੂਤ ਕਰਨਗੇ।

Related News