ਅਕਾਲੀ ਭਾਜਪਾ ਤੇ ਮੌਜੂਦਾ ਸਰਕਾਰ ਤੋਂ ਲੋਕਾਂ ਦਾ ਮੋਹ ਭੰਗ ਹੋਇਆ : ਖੁਸ਼ਹਾਲਪੁਰ, ਚੋਗਾਵਾਂ, ਪੰਨੂੰ

03/04/2019 3:55:01 AM

ਗੁਰਦਾਸਪੁਰ (ਬੇਰੀ)- ਪੰਜਾਬ ਏਕਤਾ ਪਾਰਟੀ ਦੀ ਇਕ ਵਿਸ਼ੇਸ ਮੀਟਿੰਗ ਬਟਾਲਾ ਦੇ ਸ਼ਹਿਰੀ ਪ੍ਰਧਾਨ ਅਨਿਲ ਅਗਰਵਾਲ ਦੀ ਪ੍ਰਧਾਨਗੀ ਹੇਠ ਉਨ੍ਹਾਂ ਦੇ ਨਿਵਾਸ ਸਥਾਨ ਗਣਪਤੀ ਇਨਕਲੇਵ ਵਿਖੇ ਹੋਈ, ਜਿਸ ’ਚ ਵਿਸ਼ੇਸ ਤੌਰ ’ਤੇ ਮੁੱਖ ਮਹਿਮਾਨ ਪੀ. ਏ.ਸੀ. ਮੈਂਬਰ ਗੁਰਪ੍ਰਤਾਪ ਸਿੰਘ ਖੁਸਹਾਲਪੁਰ, ਪੀ. ਏ. ਸੀ. ਮੈਂਬਰ ਪਰਗਟ ਸਿੰਘ ਚੋਗਾਵਾਂ, ਸੁਖਜਿੰਦਰ ਸਿਘ ਪੰਨੂੰ ਆਬਜ਼ਰਵਰ ਵਿਧਾਨ ਸਭਾ ਹਲਕਾ ਬਟਾਲਾ, ਜ਼ਿਲਾ ਪ੍ਰਧਾਨ ਮੈਨੇਜਰ ਅਤਰ ਸਿੰਘ, ਜ਼ਿਲਾ ਦਿਹਾਤੀ ਪ੍ਰਧਾਨ ਰਜਵੰਤ ਸਿੰਘ ਅਲੀਸ਼ੇਰ ਪਹੁੰਚੇ ਹੋਏ ਸਨ। ਇਸ ਮੌਕੇ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ, ਪਰਗਟ ਸਿੰਘ ਚੋਗਾਵਾਂ ਤੇ ਸੁਖਜਿੰਦਰ ਸਿੰਘ ਪੰਨੂੰ ਨੇ ਕਿਹਾ ਕਿ ਅੱਜ ਦੇ ਸਮੇਂ ’ਚ ਅਕਾਲੀ ਭਾਜਪਾ ਤੇ ਮੌਜੂਦਾ ਸਰਕਾਰ ਤੋਂ ਲੋਕਾਂ ਦਾ ਮੋਹ ਭੰਗ ਹੋ ਗਿਆ ਹੈ ਤੇ ਇਨ੍ਹਾਂ ਸਰਕਾਰਾਂ ਦੇ ਸਤਾਏ ਹੋਏ ਲੋਕ ਹੁਣ ਪੰਜਾਬ ’ਚ ਤੀਸਰੇ ਫਰੰਟ ਦੀ ਸਰਕਾਰ ਬਣਦੀ ਹੋਈ ਦੇਖਣਾ ਚਾਹੁੰਦੇ ਹਨ। ਇਸ ਮੌਕੇ ਉਕਤ ਆਗੂਆਂ ਨੇ ਪਾਰਟੀ ’ਚ ਨਵੀਂਆਂ ਨਿਯੁਕਤੀਆਂ ਕਰਦਿਆਂ ਮੈਡਮ ਪੁਸ਼ਪਿੰਦਰ ਕੌਰ ਬਾਜਵਾ ਨੂੰ ਪ੍ਰਧਾਨ ਇਸਤਰੀ ਵਿੰਗ, ਮੈਡਮ ਦਿਲਸਤਾਨ ਨੂੰ ਜਰਨਲ ਸਕੱਤਰ ਇਸਤਰੀ ਵਿੰਗ ਬਟਾਲਾ ਮੈਡਮ ਅਮ੍ਰਿਤ ਕੌਰ ਐਡਵੋਕੇਟ ਨੂੰ ਪ੍ਰਧਾਨ ਯੂਥ ਵਿੰਗ ਬਟਾਲਾ, ਜਰਨੈਲ ਸਿੰਘ ਨੂੰ ਜਰਨਲ ਸਕੱਤਰ ਹਲਕਾ ਬਟਾਲਾ, ਡਾ. ਸ਼ੁਦਰਸ਼ਨਪਾਲ ਸਿੰਘ ਨੂੰ ਜੁਆਇੰਟ ਸਕੱਤਰ ਬਟਾਲਾ, ਅਰੁਨ ਕੁਮਾਰ ਸੋਨੀ, ਜੁਆਇੰਟ ਸਕੱਤਰ ਬਟਾਲਾ, ਹਰਜੀਤ ਸਿੰਘ ਗੌਂਸਪੁਰ ਨੂੰ ਐੱਸ.ਸੀ. ਪ੍ਰਧਾਨ ਸ਼ਹਿਰੀ ਬਟਾਲਾ, ਵਿਨੋਦ ਕੁਮਾਰ ਪ੍ਰਧਾਨ ਯੂਥ ਵਿੰਗ, ਸਤਨਾਮ ਸਿੰਘ ਕਾਲੀਆ ਪ੍ਰਧਾਨ ਕਿਸਾਨ ਵਿੰਗ ਅਤੇ ਰਛਪਾਲ ਸਿੰਘ ਬਾਜਵਾ ਨੂੰ ਮੀਡੀਆ ਇੰਚਾਰਜ ਹਲਕਾ ਬਟਾਲਾ, ਸੰਤੋਖ ਸਿੰਘ ਰੰਧਾਵਾ, ਪਰਗਟ ਸਿੰਘ ਵਿਲਸਨ ਮਸੀਹ, ਬੀ.ਐੱਸ. ਬਾਜਵਾ, ਸਮਸ਼ੇਰ ਸਿੰਘ, ਮਨਜੀਤ ਸਿੰਘ ਨੂੰ ਬੁਧੀਜੀਵੀ ਸੈੱਲ ਦੇ ਮੈਂਬਰ ਨਿਯੁਕਤ ਕੀਤਾ ਗਿਆ।

Related News