32ਵਾਂ ਸਾਲਾਨਾ ਸੰਤ ਸੰਮੇਲਨ ਤੇ ਭੰਡਾਰਾ ਆਯੋਜਿਤ

01/20/2019 12:30:06 PM

ਗੁਰਦਾਸਪੁਰ (ਮਨਮੋਹਨ)-ਸਰਹੱਦੀ ਕਸਬਾ ਕਲਾਨੌਰ ਅਧੀਨ ਪੈਂਦੇ ਕਸਬਾ ਵਡਾਲਾ ਬਾਂਗਰ ਵਿਖੇ ਸਥਿਤ ਪੁਰਾਤਨ ਸ੍ਰੀ ਠਾਕੁਰ ਦੁਵਾਰਾ ਮੰਦਰ ਗੱਦੀ ਸ਼੍ਰੀ ਸ਼੍ਰੀ 1008 ਸਤਗੁਰ ਬਾਬਾ ਸੀਆਂ ਦਾਸ ਜੀ ਮਹਾਰਾਜ ਵਿਖੇ ਅੱਜ ਗੱਦੀ ਨਸ਼ੀਨ ਮਹੰਤ ਗੋਬਿੰਦ ਦਾਸ ਮਹਾਰਾਜ ਜੀ ਦੀ ਰਹਿਨੁਮਾਈ ਹੇਠ ਮਹੰਤ ਸ਼੍ਰੀ ਦੁਰਗਾ ਦਾਸ ਜੀ ਦੀ ਯਾਦ ’ਚ 32ਵਾਂ ਸਾਲਾਨਾ ਸੰਤ ਸੰਮੇਲਨ ਤੇ ਭੰਡਾਰਾ ਧੂਮਧਾਮ ਨਾਲ ਆਯੋਜਿਤ ਕੀਤਾ ਗਿਆ, ਜਿਸ ’ਚ ਵੱਡੀ ਗਿਣਤੀ ’ਚ ਸੰਤਾਂ ਮਹਾਤਮਾਵਾਂ ਮਹੰਤ ਰਾਮ ਪ੍ਰਕਾਸ਼ ਜੀ ਤਾਰਾਗਡ਼੍ਹ, ਮਹੰਤ ਰਾਮ ਬਿਹਾਰੀ ਦੀਨਾ ਨਗਰ, ਮਹੰਤ ਜਾਨਕੀ ਦਾਸ ਲੇਹਲ, ਮਹੰਤ ਬਾਲਕ ਦਾਸ ਜੀ ਕਲਾਨੌਰ, ਮਹੰਤ ਰਘੁਬੀਰ ਦਾਸ, ਮਹੰਤ ਬ੍ਰਿਜ ਮੋਹਨ ਦਾਸ ਆਦਿ ਨੇ ਵਿਸ਼ੇਸ਼ ਤੌਰ ’ਤੇ ਪਹੁੰਚ ਕੇੇ ਸੰਗਤਾਂ ਦਾ ਮਾਰਗ ਦਰਸ਼ਨ ਕੀਤਾ। ਇਸ ਸਮਾਗਮ ਦੌਰਾਨ ਸ੍ਰੀ ਰਮਾਇਨ ਜੀ ਦੇ ਭੋਗ ਪਾਉਣ ਉਪਰੰਤ ਹਵਨ ਯੱਗ ਕੀਤੇ ਗਏ ਅਤੇ ਪ੍ਰਸਿੱਧ ਭਜਨ ਗਾਇਕ ਸੋਨੂੰ ਸਚਦੇਵਾ ਅੰਮ੍ਰਿਤਸਰ ਵਲੋਂ ਭਗਵਾਨ ਬਾਂਕੇ ਬਿਹਾਰੀ ਜੀ ਦਾ ਗੁਣਗਾਣ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਬ੍ਰਹਮ ਭੋਜ ਅਤੇ ਕੰਜਕ ਪੂਜ਼ਨ ਕਰਨ ਉਪਰੰਤ ਭੰਡਾਰਾ ਆਰੰਭ ਕੀਤਾ ਗਿਆ ਅਤੇ ਸੰਗਤਾਂ ’ਚ ਲੰਗਰ ਵਰਤਾਏ ਗਏ। ਮਹੰਤ ਗੋਬਿੰਦ ਦਾਸ ਮਹਾਰਾਜ ਵਲੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਸੰਤਾਂ ਮਹਾਤਮਾਵਾਂ ਨੂੰ ਕੰਬਲ ਭੇਟ ਕਰਕੇ ਸਨਮਾਨਤ ਕੀਤਾ ਗਿਆ। ਇਸ ਧਾਰਮਿਕ ਸਮਾਗਮ ਨੂੰ ਸਫਲ ਬਣਾਉਣ ਲਈ ਵਿਭਾਗ ਪ੍ਰਚਾਰਕ ਅਕਸ਼ੇ ਕੁਮਾਰ, ਪ੍ਰਧਾਨ ਬਜ਼ਰੰਗ ਦਲ ਹਨੀ ਮਿੱਤਲ, ਮੁਨੀਸ਼ ਕੇਂਦਰੀ, ਮੋਹਿਤ ਸ਼ਰਮਾ, ਟਰਾਂਸਪੋਰਟਰ ਤਰਸੇਮ ਰਾਜ ਬੱਬੂ ਮਹਾਜਨ, ਰਾਘਵ ਮਹਾਜਨ, ਅਨਿਲ ਕੁਮਾਰ, ਹੰਸ ਰਾਜ ਸ਼ਰਮਾ, ਦੇਸ ਰਾਜ, ਪਲਵਿੰਦਰ ਸ਼ਰਮਾ, ਬੱਬਲ ਤੁੱਲੀ ਆਦਿ ਨੇ ਵਿਸ਼ੇਸ਼ ਸਹਿਯੋਗ ਦਿੱਤਾ।