ਜੂਡੋ ’ਚ ਮੱਲਾਂ ਮਾਰਨ ਵਾਲੇ ਖਿਡਾਰੀਆਂ ਦਾ ਗੁਰਦਾਸਪੁਰ ਪਹੁੰਚਣ ’ਤੇ ਸਵਾਗਤ

01/20/2019 12:29:48 PM

ਗੁਰਦਾਸਪੁਰ (ਹਰਮਨਪ੍ਰੀਤ)-ਮਹਾਰਾਸ਼ਟਰ ਅੰਦਰ ਪੂਨਾ ਵਿਖੇ ਖੇਲੋ ਇੰਡੀਆ ਯੂਥ ਖੇਡਾਂ 2019 ਅਤੇ 64 ਵੀਆਂ ਨੈਸ਼ਨਲ ਸਕੂਲਜ਼ ਜੂਡੋ ਖੇਡਾਂ ਤੋਂ ਇਲਾਵਾ ਰਾਂਚੀ ਤੋਂ ਮੈਡਲ ਜਿੱਤ ਕੇ ਗੁਰਦਾਸਪੁਰ ਪਹੁੰਚੇ ਜੂਡੋ ਖਿਡਾਰੀਆਂ ਦਾ ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਵਿਖੇ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਦੌਰਾਨ ਜੂਡੋਕਾ ਵੈੱਲਫੇਅਰ ਸੋਸਾਇਟੀ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਗੁਰਦਾਸਪੁਰ ਦੇ ਜੂਡੋ ਖਿਡਾਰੀਆਂ ਨੇ ਪੂਨਾ ਵਿਖੇ 3 ਗੋਲਡ, ਦੋ ਸਿਲਵਰ ਮੈਡਲ ਜਿੱਤ ਕੇ ਪੰਜਾਬ ਨੂੰ ਉਪ ਵਿਜੇਤਾ ਦਾ ਮਾਣ ਦਿਵਾਇਆ ਹੈ। ਇਸੇ ਤਰ੍ਹਾਂ ਅੰਡਰ-14 ਸਾਲ ਗਰੁੱਪ ’ਚ 14ਵੀਆਂ ਨੈਸ਼ਨਲ ਸਕੂਲ ਖੇਡਾਂ ਦੌਰਾਨ ਰਾਂਚੀ ਵਿਖੇ ਪਹਿਲਾ ਸਥਾਨ ਹਾਸਿਲ ਕਰਨ ਵਾਲੀ ਟੀਮ ’ਚ ਇਕ ਗੋਲਡ ਮੈਡਲ ਅਤੇ ਦੋ ਕਾਂਸੇ ਦੇ ਮੈਡਲ ਜਿੱਤਣ ਵਾਲੇ ਖਿਡਾਰੀ ਵੀ ਇਸੇ ਸੈਂਟਰ ਨਾਲ ਸਬੰਧਤ ਹਨ। ਉਨ੍ਹਾਂ ਦੱਸਿਆ ਕਿ ਇਸ ਸੈਂਟਰ ਦੇ ਖਿਡਾਰੀਆਂ ਨੇ ਦਿੱਲੀ ਵਿਖੇ ਅੰਡਰ-19 ਸਾਲ ਦੇ ਮੁਕਾਬਲਿਆਂ ’ਚ ਦੋ ਗੋਲਡ ਮੈਡਲ ਜਿੱਤ ਕੇ ਪੰਜਾਬ ਨੂੰ ਰਨਰਅੱਪ ਟ੍ਰਾਫੀ ਦਿਵਾਈ ਹੈ। ਕੁਡ਼ੀਆਂ ਦੇ ਜੂਡੋ ਗਰੁੱਪ-19 ਸਾਲ ’ਚ ਵੀ ਪੰਜਾਬ ਤੀਸਰੇ ਸਥਾਨ ’ਤੇ ਰਿਹਾ ਹੈ, ਜਦੋਂ ਕਿ ਕਰਾਸ ਜੂਡੋ ’ਚ ਪੰਜਾਬ ਦੀ ਟੀਮ ਦੂਜੇ ਸਥਾਨ ’ਤੇ ਆਈ ਹੈ। ਜੂਡੋ ਕੋਚਿੰਗ ਸੈਂਟਰ ਦੇ ਇੰਚਾਰਜ ਅਮਰਜੀਤ ਸ਼ਾਸਤਰੀ ਨੇ ਖਿਡਾਰੀਆਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਲਈ ਫਖਰ ਮਹਿਸੂਸ ਕਰਦਿਆਂ ਕਿਹਾ ਕਿ ਇਹ ਸੈਂਟਰ ਦੇਸ਼ ਪੱਧਰ ’ਤੇ ਨਮੂਨੇ ਦਾ ਸੈਂਟਰ ਹੈ, ਜਿਸ ਨੂੰ ਸਰਕਾਰੀ ਸਰਪਰਸਤੀ ਦੀ ਲੋਡ਼ ਹੈ। ਇਸ ਮੌਕੇ ਪ੍ਰਿੰਸੀਪਲ ਚਰਨਬੀਰ ਸਿੰਘ, ਸਾਬਕਾ ਪ੍ਰਿੰਸੀਪਲ ਕੁਲਵੰਤ ਸਿੰਘ, ਜੂਡੋ ਕੋਚ ਦਿਨੇਸ਼ ਕੁਮਾਰ, ਆਤੁਲ ਕੁਮਾਰ, ਨਵਤੇਜ ਸਿੰਘ, ਵਰਿੰਦਰ ਮੋਹਣ, ਪੀ.ਟੀ.ਆਈ. ਗੁਰਪ੍ਰੀਤ ਕੌਰ ਆਦਿ ਹਾਜ਼ਰ ਸਨ। ਕਿਸ-ਕਿਸ ਨੇ ਜਿੱਤੇ ਮੈਡਲ ਇਸ ਮੌਕੇ ਮੈਡਲ ਜਿੱਤ ਕੇ ਆਏ ਖਿਡਾਰੀ ਮਨਪ੍ਰੀਤ, ਨਿਖਿਲ ਕੁਮਾਰ, ਜੋਬਨਪ੍ਰੀਤ, ਮਨੀ, ਅਭਿਸ਼ੇਕ, ਚਿਰਾਗ ਸ਼ਰਮਾ, ਸਾਗਰ ਸ਼ਰਮਾ, ਰੋਹਿਤ ਕੁਮਾਰ, ਮਹੇਸ਼ ਇੰਦਰ ਸੈਣੀ, ਕਰਨਬੀਰ ਸਿੰਘ, ਜਸ਼ਨਪ੍ਰੀਤ ਸਿੰਘ, ਸੁਹੱਪਣਦੀਪ ਕੌਰ ਬਟਾਲਾ, ਪਰਮਬੀਰ ਸਿੰਘ ਮਾਨ, ਨੂਰ ਅਭਿਸ਼ੇਕ, ਹਰਸ਼ਦੀਪ ਕੌਰ, ਕਾਰਤਿਕ, ਸਫਲਦੀਪ ਕੌਰ, ਜਸ਼ਨਦੀਪ ਕੌਰ ਬਟਾਲਾ ਨੂੰ ਸਨਮਾਨਤ ਕੀਤਾ ਗਿਆ।