ਵਿਦਿਆਰਥੀ ਮਾਨਵਤਾ ਦੀ ਸੇਵਾ ਲਈ ਰਹਿਣ ਤੱਤਪਰ : ਡਾ. ਕਨਵਰਦੀਪ ਸਿੰਘ

01/20/2019 12:27:28 PM

ਗੁਰਦਾਸਪੁਰ (ਮਠਾਰੂ)–ਰਾਇਲ ਇੰਸਟੀਚਿਊਟ ਆਫ਼ ਨਰਸਿੰਗ ਜੈਤੋ ਸਰਜਾ ਬਟਾਲਾ ਵਿਖੇ ਪ੍ਰਿੰਸੀਪਲ ਰਿੰਟੂ ਚਤੁਰਵੇਦੀ ਦੀ ਅਗਵਾਈ ਹੇਠ ਬੀ. ਐੱਸ. ਸੀ. ਨਰਸਿੰਗ, ਜੀ. ਐੱਨ. ਐੱਮ., ਏ. ਐੱਨ. ਐੱਮ. ਅਤੇ ਪੋਸਟ ਬੇਸਿਕ ਕੋਰਸਾਂ ਦੇ ਨਵੇਂ ਆਏ ਵਿਦਿਆਰਥੀਆਂ ਦੇ ਸਵਾਗਤ ਅਤੇ ਸਨਮਾਨ ਵਜੋਂ ਸਾਲਾਨਾ ਸਮਾਗਮ ਕਰਵਾਇਆ ਗਿਆ, ਜਿਸ ’ਚ ਮੁੱਖ ਮਹਿਮਾਨ ਵਜੋਂ ਪੀ. ਐੱਨ. ਆਰ. ਸੀ. ਮੋਹਾਲੀ ਦੇ ਰਜਿਸਟਰਾਰ ਡਾ. ਕਨਵਰਦੀਪ ਸਿੰਘ ਸ਼ਾਮਲ ਹੋਏ। ਇਸ ਦੌਰਾਨ ਪ੍ਰਵਾਸੀ ਭਾਰਤੀ ਸੇਵਾ ਸਿੰਘ ਰੰਧਾਵਾ, ਇਕਬਾਲ ਸਿੰਘ ਰੰਧਾਵਾ, ਕਾਲਜ ਦੇ ਪ੍ਰਬੰਧਕ ਐਡਵਾਈਜ਼ਰ ਗੁਰਮੀਤ ਸਿੰਘ ਸੋਹਲ, ਡਾ. ਆਨੰਦ, ਐੱਨ. ਆਰ. ਆਈ. ਗੁਰਮੀਤ ਕੌਰ, ਪ੍ਰਬੰਧਕ ਕੋਆਰਡੀਨੇਟਰ ਸੁਨੀਲ ਚਤੁਰਵੇਦੀ, ਬਲਵਿੰਦਰ ਸਿੰਘ, ਕਨਵਲਜੀਤ ਸਿੰਘ, ਰਸ਼ਪਿੰਦਰ ਸਿੰਘ ਖਹਿਰਾ, ਸਵਿੰਦਰ ਸਿੰਘ ਗਿੱਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਸਨ। ਧਾਰਮਕ ਸ਼ਬਦ ਦੇ ਨਾਲ ਸ਼ੁਰੂ ਹੋਏ ਪ੍ਰੋਗਰਾਮ ਦੌਰਾਨ ਪ੍ਰਿੰਸੀਪਲ ਰਿੰਟੂ ਚਤੁਰਵੇਦੀ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਕਾਲਜ ਵਲੋਂ ਕੀਤੀਆਂ ਪ੍ਰਾਪਤੀਆਂ ਦੀ ਰਿਪੋਰਟ ਪੇਸ਼ ਕੀਤੀ। ਇਸ ਮੌਕੇ ਚੇਅਰਮੈਨ ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਰਾਇਲ ਕਾਲਜ ਵਲੋਂ ਜਿੱਥੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦਾ ਗਿਆਨ ਦਿੱਤਾ ਜਾ ਰਿਹਾ ਹੈ, ਉਥੇ ਨਾਲ ਹੀ ਨੈਤਿਕ ਕਦਰਾਂ ਕੀਮਤਾਂ ਦੀ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ, ਜਿਸ ਦੀ ਬਦੌਲਤ ਵਿਦਿਆਰਥੀ ਦੇਸ਼ਾਂ ਵਿਦੇਸ਼ਾਂ ਦੇ ਅੰਦਰ ਮੱਲਾਂ ਮਾਰ ਰਹੇ ਹਨ। ਇਸ ਮੌਕੇ ਵਿਦਿਆਰਥੀਆਂ ਵਲੋਂ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਇਸ ਦੌਰਾਨ ਮੁੱਖ ਮਹਿਮਾਨ ਡਾ. ਕਨਵਰਦੀਪ ਸਿੰਘ ਨੇ ਕਿਹਾ ਕਿ ਸਮੁੱਚੇ ਜਨ ਜੀਵਨ ਨੂੰ ਬਚਾਉਣ ਲਈ ਵਾਤਾਵਰਣ ਦਾ ਸ਼ੁੱਧ ਹੋਣਾ ਬੇਹੱਦ ਜ਼ਰੂਰੀ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਆਪਣਾ ਮੁੱਢਲਾ ਫਰਜ਼ ਸਮਝਦੇ ਹੋਏ ਚੌਗਿਰਦੇ ਦੀ ਰੱਖਿਆ ਕਰਨੀ ਚਾਹੀਦੀ ਹੈ, ਉਨ੍ਹਾਂ ਨੇ ਨਰਸਿੰਗ ਦੇ ਵਿਦਿਆਰਥੀਆਂ ਨੂੰ ਐਮਰਜੈਂਸੀ ਅਤੇ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਹਮੇਸ਼ਾ ਤੱਤਪਰ ਰਹਿੰਦਿਆਂ ਆਪਣੇ ਮਨੋਬਲ ਨੂੰ ਉੱਚਾ ਚੁੱਕ ਕੇ ਚੰਗੀ ਸਿੱਖਿਆ ਅਤੇ ਸਿਖਲਾਈ ਪ੍ਰਾਪਤ ਕਰਨ ਲਈ ਪ੍ਰੇਰਿਤ ਵੀ ਕੀਤਾ। ਇਸ ਮੌਕੇ ਮਹਿਮਾਨਾਂ ਤੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਸਤਿੰਦਰਪਾਲ ਸਿੰਘ ਚੀਮਾ, ਮਾ. ਕੁਲਦੀਪ ਸ਼ਰਮਾ, ਡਾ. ਅਨੂਪ ਸਿੰਘ, ਸੁਖਜਿੰਦਰ ਸਿੰਘ, ਜਗਤਾਰ ਸਿੰਘ, ਡਾ. ਨਿਪੁਨ ਪਾਸੀ, ਸਤਨਾਮ ਸਿੰਘ, ਡਾ. ਹਰਜਿੰਦਰ ਕੌਰ, ਜਸਬੀਰ ਕੌਰ, ਅਜਾਇਬ ਸਿੰਘ, ਬਲਬੀਰ ਕੌਰ, ਤਜਿੰਦਰ ਸਿੰਘ ਸੰਧੂ, ਖਹਿਰਾ ਤਰਨਤਾਰਨ, ਮਾ. ਨਿਰਮਲ ਸਿੰਘ, ਮਾ. ਗੁਰਦੀਪ ਸਿੰਘ, ਗੁਰਜੀਤ ਸਿੰਘ ਘੁੰਮਣ ਕੈਨੇਡਾ, ਸ਼ਰਨਜੀਤ ਸਿੰਘ ਵਾਲੀਆ, ਬਲਜੀਤ ਸਿੰਘ ਔਲਖ, ਦਵਿੰਦਰ ਸਿੰਘ, ਬਲਜਿੰਦਰ ਸਿੰਘ ਸਮੇਤ ਹੋਰ ਵੀ ਇਲਾਕੇ ਦੇ ਪਤਵੰਤੇ ਹਾਜ਼ਰ ਸਨ।