ਨੌਜਵਾਨ ਨਾਲ ਨਿਕਾਹ ਕਰਨ ਵਾਲੀ ਹਿੰਦੂ ਔਰਤ ਦੀ ਹੱਤਿਆ

12/04/2019 10:30:59 AM

ਗੁਰਦਾਸਪੁਰ (ਵਿਨੋਦ) : ਹਿੰਦੂ ਧਰਮ ਦਾ ਤਿਆਗ ਕਰ ਕੇ ਇਸਲਾਮ ਗ੍ਰਹਿਣ ਕਰ ਕੇ ਮੁਸਲਿਮ ਨੌਜਵਾਨ ਨਾਲ ਨਿਕਾਹ ਕਰਵਾਉਣ ਵਾਲੀ ਇਕ ਔਰਤ ਦੀ ਉਸ ਦੇ ਪਤੀ ਨੇ ਚਰਿੱਤਰਹੀਨਤਾ ਦੇ ਸ਼ੱਕ ਦੇ ਆਧਾਰ 'ਤੇ ਕਾਰੋ-ਕਾਰੀ ਇਸਲਾਮੀ ਨਿਯਮ ਅਧੀਨ ਗਲਾ ਦਬਾ ਕੇ ਹੱਤਿਆ ਕਰ ਦਿੱਤੀ। ਸਰਹੱਦ ਪਾਰ ਸੂਤਰਾਂ ਅਨੁਸਾਰ ਸ਼ੁਕਰ ਜ਼ਿਲੇ ਦੇ ਕਸਬਾ ਗੋਤਕੀ ਵਾਸੀ ਇਕ ਹਿੰਦੂ ਔਰਤ ਕ੍ਰਿਸ਼ਨਾ ਨੇ ਲਗਭਗ 13 ਸਾਲ ਪਹਿਲਾਂ ਪਰਿਵਾਰ ਨਾਲ ਬਗਾਵਤ ਕਰ ਕੇ ਘਰੋਂ ਭੱਜ ਕੇ ਇਸਲਾਮ ਧਰਮ ਗ੍ਰਹਿਣ ਕਰ ਕੇ ਇਕ ਮੁਸਲਿਮ ਨੌਜਵਾਨ ਮੁਹੰਮਦ ਮੁਰਾਦ ਨਾਲ ਨਿਕਾਹ ਕਰ ਲਿਆ ਸੀ। ਜਿਸ ਤੋਂ ਬਾਅਦ ਕ੍ਰਿਸ਼ਨਾ ਨੇ ਆਪਣਾ ਨਾਂ ਫਾਤਿਮਾ ਸ਼ੇਰ ਰੱਖ ਲਿਆ ਸੀ ਪਰ ਹੁਣ 30 ਸਾਲਾ ਫਾਤਿਮਾ ਸ਼ੇਰ ਦਾ ਪਤੀ ਮੁਹੰਮਦ ਮੁਰਾਦ ਉਸ ਦੇ ਚਰਿੱਤਰ 'ਤੇ ਸ਼ੱਕ ਕਰਦਾ ਸੀ ਅਤੇ ਬੀਤੀ ਰਾਤ ਉਸਨੇ ਫਾਤਿਮਾ ਦੀ ਗਲਾ ਦੱਬ ਕੇ ਹੱਤਿਆ ਕਰ ਦਿੱਤੀ ਅਤੇ ਫਰਾਰ ਹੋ ਗਿਆ।

ਪੁਲਸ ਨੇ ਸੂਚਨਾ ਮਿਲਦੇ ਹੀ ਫਾਤਿਮਾ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਕਰਵਾਇਆ ਪਰ ਪੁਲਸ ਲਗਭਗ ਤਿੰਨ ਘੰਟੇ ਮ੍ਰਿਤਕਾ ਦੇ ਪੇਕੇ ਵਾਲਿਆਂ ਦਾ ਇੰਤਜ਼ਾਰ ਕਰਦੀ ਰਹੀ ਤਾਂ ਕਿ ਉਹ ਫਾਤਿਮਾ ਦੀ ਲਾਸ਼ ਨੂੰ ਲੈ ਕੇ ਉਸ ਦਾ ਸੰਸਕਾਰ ਕਰ ਸਕੇ ਪਰ ਜਦ ਲੰਮਾ ਸਮਾਂ ਇੰਤਜ਼ਾਰ ਕਰਨ ਤੋਂ ਬਾਅਦ ਵੀ ਗੋਤਕੀ ਪਿੰਡ ਵਿਚ ਰਹਿਣ ਵਾਲਾ ਇਹ ਹਿੰਦੂ ਪਰਿਵਾਰ ਆਪਣੀ ਲੜਕੀ ਦੀ ਲਾਸ਼ ਲੈਣ ਨਹੀਂ ਪਹੁੰਚਿਆ ਤਾਂ ਪੁਲਸ ਨੇ ਗੋਤਕੀ ਦੀ ਮਸਜਿਦ ਦੇ ਮੌਲਵੀ ਨੂੰ ਫਾਤਿਮਾ ਨੂੰ ਦਫ਼ਨਾਉਣ ਲਈ ਕਿਹਾ। ਫਾਤਿਮਾ ਨੂੰ ਕੋਟ ਬੁੱਲ੍ਹੇ ਕਬਰਿਸਤਾਨ ਵਿਚ ਇਸਲਾਮਿਕ ਪ੍ਰੰਪਰਾ ਨਾਲ ਦਫਨਾਇਆ ਗਿਆ।

Baljeet Kaur

This news is Content Editor Baljeet Kaur