ਬੱਦਲਵਾਈ ਉਪਰੰਤ ਤੀਜੇ ਦਿਨ ਮੀਂਹ ਦੀ ਭਵਿੱਖਬਾਣੀ ਕਾਰਣ ਸੂਤੇ ਕਿਸਾਨਾਂ ਦੇ ਸਾਹ

03/23/2021 3:44:46 PM

ਗੁਰਦਾਸਪੁਰ (ਹਰਮਨ, ਮਨਮੋਹਨ) - ਦੋ ਦਿਨ ਦੀ ਬੱਦਲਵਾਈ ਅਤੇ ਮੀਂਹ ਦੇ ਬਾਅਦ ਮੌਸਮ ਵਿਭਾਗ ਵੱਲੋਂ ਤੀਸਰੇ ਦਿਨ ਮੁੜ ਮੀਂਹ ਪੈਣ ਦੀ ਕੀਤੀ ਜਾ ਰਹੀ ਭਵਿੱਖਵਾਣੀ ਨੇ ਕਿਸਾਨਾਂ ਦੇ ਸਾਹ ਸੂਤ ਕੇ ਰੱਖ ਦਿੱਤੇ ਹਨ। ਜ਼ਿਆਦਾਤਰ ਕਿਸਾਨਾਂ ਨੂੰ ਇਸ ਗੱਲ ਦਾ ਡਰ ਸਤਾ ਰਿਹਾ ਹੈ ਕਿ ਜੇਕਰ ਭਾਰੀ ਮੀਂਹ ਪੈਦਾ ਹੈ ਤਾਂ ਕਣਕ ਦੀ ਫ਼ਸਲ ਦਾ ਨੁਕਸਾਨ ਹੋ ਸਕਦਾ ਹੈ। ਦੂਜੇ ਪਾਸੇ ਖੇਤੀ ਮਾਹਿਰਾਂ ਅਨੁਸਾਰ ਸਬਜ਼ੀਆਂ ਅਤੇ ਹੋਰ ਫ਼ਸਲਾਂ ਦੀ ਬੀਜਾਈ ਦੀ ਤਿਆਰੀ ਕਰ ਰਹੇ ਕਿਸਾਨਾਂ ਲਈ ਇਹ ਮੀਂਹ ਲਾਹੇਵੰਦ ਹੈ, ਜਿਸ ਨਾਲ ਖੇਤਾਂ ਨੂੰ ਪਾਣੀ ਨਹੀਂ ਲਗਾਉਣਾ ਪਵੇਗਾ। 

ਪੜ੍ਹੋ ਇਹ ਵੀ ਖਬਰ - ਸੁਖਪਾਲ ਖਹਿਰਾ ਦਾ ਕਾਂਗਰਸ ’ਚ ਮੁੜ ਸ਼ਾਮਲ ਹੋਣਾ ਤੈਅ, ਰਸਮੀ ਐਲਾਨ ਕਿਸੇ ਸਮੇਂ ਵੀ ਸੰਭਵ

ਇਸ ਦੇ ਨਾਲ ਹੀ ਕਣਕ ਦੇ ਜ਼ਿਆਦਾਤਰ ਖੇਤਾਂ ’ਚ ਵੀ ਇਨ੍ਹਾਂ ਦਿਨਾਂ ’ਚ ਕਿਸਾਨਾਂ ਨੇ ਅਖੀਰਲਾ ਪਾਣੀ ਲਗਾਉਣਾ ਸੀ ਅਤੇ ਜੇਕਰ ਮੀਂਹ ਪੈਦਾ ਹੈ ਤਾਂ ਕਿਸਾਨਾਂ ਨੂੰ ਇਹ ਪਾਣੀ ਲਗਾਉਣ ਦੀ ਲੋੜ ਨਹੀਂ ਪਵੇਗੀ। ਇਸ ਕਾਰਣ ਇਹ ਮੀਂਹ ਕਣਕ ਦੀ ਫ਼ਸਲ ਲਈ ਵੀ ਨੁਕਸਾਨਦੇਹ ਨਹੀਂ ਮੰਨਿਆ ਜਾ ਰਿਹਾ ਪਰ ਜੇਕਰ ਮੀਂਹ ਦੇ ਨਾਲ ਗੜੇਮਾਰੀ ਜਾਂ ਤੇਜ਼ ਹਵਾਵਾਂ ਚਲਦੀਆਂ ਹਨ ਤਾਂ ਇਸ ਦਾ ਸਿੱਧਾ ਅਸਰ ਸਿੱਧੇ ਤੌਰ ’ਤੇ ਫ਼ਸਲ ਦੀ ਗੁਣਵੱਤਾ ਅਤੇ ਪੈਦਾਵਾਰ ’ਤੇ ਪੈ ਸਕਦਾ ਹੈ।

ਪੜ੍ਹੋ ਇਹ ਵੀ ਖਬਰ - ਯੂਨਾਈਟਡ ਸਿੱਖ ਮਿਸ਼ਨ ਕੈਲੀਫੋਰਨੀਆ 8 ਕਰੋੜ ਦੀ ਲਾਗਤ ਨਾਲ ਸ੍ਰੀ ਦਰਬਾਰ ਸਾਹਿਬ ’ਚ ਲਗਵਾਏਗਾ ਸੋਲਰ ਸਿਸਟਮ

ਇਸ ਮੌਕੇ ਮੀਂਹ ਦਾ ਸਭ ਤੋਂ ਜ਼ਿਆਦਾ ਡਰ ਸੇਮ ਅਤੇ ਬੇਟ ਦੇ ਇਲਾਕੇ ਵਾਲੇ ਕਿਸਾਨ ਨੂੰ ਸਤਾ ਰਿਹਾ ਹੈ, ਜਿਥੇ ਮੀਂਹ ਜ਼ਿਆਦਾ ਪੈਣ ਦੀ ਸੂਰਤ ’ਚ ਖੇਤਾਂ ’ਚੋਂ ਸਿੱਲ ਖ਼ਤਮ ਨਹੀਂ ਹੁੰਦੀ, ਜਿਹੜੇ ਖੇਤਾਂ ’ਚ ਫ਼ਸਲ ਪਹਿਲਾਂ ਹੀ ਵਿਛ ਚੁੱਕੀ ਹੈ, ਉੱਥੇ ਇਸ ਫ਼ਸਲ ਦਾ ਹੋਰ ਨੁਕਸਾਨ ਹੋ ਸਕਦਾ ਹੈ।

ਪੜ੍ਹੋ ਇਹ ਵੀ ਖ਼ਬਰ - ਫਰੀਦਕੋਟ: ਪੁਰਾਣੀ ਰੰਜਿਸ਼ ਕਾਰਨ 3 ਨੌਜਵਾਨਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਾਤਲਾਨਾ ਹਮਲਾ (ਤਸਵੀਰਾਂ)

ਬਰਸਾਤ ਤੇ ਹਨੇਰੀ ਕਾਰਨ ਕਈ ਕਿਸਾਨਾਂ ਦੀ ਫ਼ਸਲ ਡਿੱਗੀਆਂ: ਕਿਸਾਨ ਚਿੰਤਤ
ਕਲਾਨੌਰ ’ਚ ਵੀ ਦੋ ਦਿਨ ਲਗਾਤਾਰ ਪਈ ਬੇਮੌਸਮੀ ਬਰਸਾਤ ਤੇ ਹਨੇਰੀ ਕਾਰਨ ਕਈ ਕਿਸਾਨਾਂ ਦੀ ਫ਼ਸਲ ਡਿੱਗ ਜਾਣ ਕਾਰਨ ਨੁਕਸਾਨ ਹੋਣ ਦਾ ਸਮਾਚਾਰ ਹੈ, ਜਿਸ ਕਾਰਨ ਕਿਸਾਨਾਂ ਵਿਚ ਭਾਰੀ ਚਿੰਤਾ ਪਾਈ ਜਾ ਰਹੀ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਲਾਕ ਕਲਾਨੌਰ ਦੇ ਪਿੰਡ ਅਲਸਰ ਦੇ ਕਿਸਾਨਾਂ ਸਾਬਕਾ ਸਰਪੰਚ ਕਸ਼ਮੀਰ ਸਿੰਘ, ਧਰਮਿੰਦਰ ਸਿੰਘ, ਸਰਦੂਲ ਸਿੰਘ , ਪਲਵਿੰਦਰ ਸਿੰਘ, ਸਤਨਾਮ ਸਿੰਘ, ਜਗਜੀਤ ਸਿੰਘ, ਸੁਖਦੇਵ ਸਿੰਘ ਭਾਬੀ ਨੇ ਦੱਸਿਆ ਕਿ ਬੇਮੌਸਮੀ ਬਰਸਾਤ ਕਾਰਨ ਸਾਡੀਆਂ ਫ਼ਸਲਾਂ ਜ਼ਮੀਨ ’ਤੇ ਡਿੱਗ ਜਾਣ ਕਾਰਨ ਸਾਡਾ ਨੁਕਸਾਨ ਹੋਇਆ ਹੈ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਖ਼ਰਾਬ ਹੋਈ ਫ਼ਸਲ ਦਾ ਮੁਆਵਜ਼ਾ ਦਿੱਤਾ ਜਾਵੇ।

ਪੜ੍ਹੋ ਇਹ ਵੀ ਖ਼ਬਰ - ਬਟਾਲਾ ’ਚ ਵੱਡੀ ਵਾਰਦਾਤ : ਵਿਦੇਸ਼ੋਂ ਆਏ ਵਿਅਕਤੀ ਨੇ ਸਾਬਕਾ ਫੌਜੀ ਦਾ ਗੋਲੀਆਂ ਮਾਰ ਕੇ ਕੀਤਾ ਕਤਲ (ਤਸਵੀਰਾਂ)

rajwinder kaur

This news is Content Editor rajwinder kaur