ਦੋ ਵੱਖ-ਵੱਖ ਘਰਾਂ ''ਚ ਚੋਰਾਂ ਨੇ ਕੀਤਾ ਹੱਥ ਸਾਫ

07/16/2018 12:52:18 PM

ਗੁਰਦਾਸਪੁਰ (ਵਿਨੋਦ) : ਗੁਰਦਾਸਪੁਰ ਦੇ ਪਿੰਡ ਬਲਵੰਡਾ ਤੇ ਮੁੰਨਣ ਕਲਾਂ 'ਚ ਚੋਰਾ ਵਲੋਂ ਦੋ ਘਰਾਂ 'ਚ ਚੋਰੀ ਦੀ ਘਟਨਾ ਅੰਜਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। 


ਜਾਣਕਾਰੀ ਮੁਤਾਬਕ ਪਿੰਡ ਬਲਵੰਡਾ 'ਚ ਵਿਪਨ ਕੁਮਾਰ ਪੁੱਤਰ ਸੂਬੇਦਾਰ ਹਰਬੰਸ ਸਿੰਘ ਦੇ ਘਰ 'ਚੋਂ ਚੋਰਾਂ ਨੇ 60 ਤੋਲੇ ਦੇ ਕਰੀਬ ਸੋਨੇ ਦੇ ਗਹਿਣੇ ਤੇ 20 ਲੱਖ ਦੀ ਨਕਦੀ ਚੋਰੀ ਕਰ ਲਈ।

ਇਸੇ ਤਰ੍ਹਾਂ ਪਿੰਡ ਮੁੰਨਣ ਕਲਾਂ 'ਚ ਜਸਵੰਤ ਸਿੰਘ ਪੁੱਤਰ ਕੈਪਟਨ ਗੁਰਦੀਪ ਸਿੰਘ ਦੇ ਘਰ 'ਚੋਂ ਚੋਰਾ ਨੇ 15 ਤੋਲੇ ਸੋਨਾ ਤੇ 70 ਹਜ਼ਾਰ ਦੀ ਨਕਦੀ ਚੋਰੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਚੋਰੀ ਦੀ ਘਟਨਾ ਨੂੰ ਅੰਜਾਮ ਉਸ ਸਮੇਂ ਦਿੱਤਾ ਗਿਆ ਜਦੋਂ ਦੋਵੇਂ ਪੀੜਤ ਪਰਿਵਾਰ ਸੁੱਤੇ ਹੋਏ ਸਨ। ਘਟਨਾ ਦੀ ਸੂਚਨਾ ਮਿਲਦਿਆ ਮੌਕੇ 'ਤੇ ਪੁੱਜੀ ਪੁਲਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।