ਭਾਰਤ ਦੀ ਸਖ਼ਤੀ ਕਾਰਣ ਆਈ. ਐੱਸ. ਆਈ. ਹੁਣ ਸ਼੍ਰੀਲੰਕਾ ਭੇਜ ਰਹੀ ਹੈ ਨਸ਼ੇ ਵਾਲੇ ਪਦਾਰਥ

07/12/2019 11:22:36 AM

ਗੁਰਦਾਸਪੁਰ (ਵਿਨੋਦ)-ਭਾਰਤ-ਪਾਕਿਸਤਾਨ ਸਰਹੱਦ 'ਤੇ ਭਾਰਤੀ ਫੌਜ ਵੱਲੋਂ ਸਖਤੀ ਕਾਰਣ ਹੁਣ ਪਾਕਿਸਤਾਨ ਦੀ ਗੁਪਤਚਰ ਏਜੰਸੀ ਆਈ. ਐੱਸ. ਆਈ. ਨੇ ਆਪਣੇ ਕੋਲ ਪਏ ਕਰੋੜਾਂ ਰੁਪਏ ਦੇ ਨਸ਼ੇ ਵਾਲੇ ਪਦਾਰਥ ਭਾਰਤ ਭੇਜਣ 'ਚ ਅਸਫਲ ਰਹਿਣ 'ਤੇ ਉਨ੍ਹਾਂ ਨੂੰ ਸ਼੍ਰੀਲੰਕਾ 'ਚ ਭੇਜਣ ਦਾ ਨਾਜਾਇਜ਼ ਕਾਰੋਬਾਰ ਸ਼ੁਰੂ ਕੀਤਾ ਹੈ। ਇਨ੍ਹਾਂ ਦਵਾਈਆਂ ਤੋਂ ਹੋਣ ਵਾਲੀ ਆਮਦਨ ਨਾਲ ਹੀ ਆਈ. ਐੱਸ. ਆਈ. ਆਪਣੀਆਂ ਭਾਰਤ 'ਚ ਅੱਤਵਾਦੀ ਗਤੀਵਿਧੀਆਂ ਚਲਾਉਂਦੀ ਹੈ।

ਸ਼੍ਰੀਲੰਕਾ ਪੁਲਸ ਨੇ ਪਾਕਿਸਤਾਨ ਤੋਂ ਸਮੁੰਦਰ ਦੇ ਰਸਤੇ ਨਸ਼ਾ ਪੂਰਤੀ ਦੇ ਕੰਮ ਆਉਣ ਵਾਲੀਆਂ ਦਵਾਈਆਂ ਨਾਲ ਭਰੀਆਂ 2 ਕਿਸ਼ਤੀਆਂ ਨੂੰ ਫੜਿਆ ਹੈ, ਜੋ ਕਰਾਚੀ ਬੰਦਰਗਾਹ ਤੋਂ ਇਹ ਦਵਾਈਆਂ ਲੈ ਕੇ ਸ਼੍ਰੀਲੰਕਾ ਜਾ ਰਹੀਆਂ ਸਨ। ਕਿਹਾ ਜਾ ਰਿਹਾ ਹੈ ਕਿ ਇਹ ਦੋਵੇਂ ਕਿਸ਼ਤੀਆਂ ਸ਼੍ਰੀਲੰਕਾ ਪੁਲਸ ਨੇ ਭਾਰਤੀ ਗੁਪਤਚਰ ਏਜੰਸੀਆਂ ਦੀ ਸੂਚਨਾ ਦੇ ਆਧਾਰ 'ਤੇ ਫੜੀਆਂ ਹਨ। ਭਾਰਤੀ ਗੁਪਤਚਰ ਏਜੰਸੀਆਂ ਨੂੰ ਆਈ. ਐੱਸ. ਆਈ. ਦੀ ਇਸ ਯੋਜਨਾ ਦੀ ਭਿਣਕ ਲੱਗ ਗਈ ਸੀ ਅਤੇ ਉਨ੍ਹਾਂ ਸ਼੍ਰੀਲੰਕਾ ਪੁਲਸ ਨੂੰ ਇਸ ਸਬੰਧੀ ਸੂਚਿਤ ਕਰ ਕੇ ਨਿਸ਼ਚਿਤ ਸੂਚਨਾ ਦੇ ਕੇ ਇਨ੍ਹਾਂ 2 ਕਿਸ਼ਤੀਆਂ ਨੂੰ ਫੜਵਾਉਣ 'ਚ ਮਦਦ ਕੀਤੀ। ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਫੜੀਆਂ ਗਈਆਂ ਕਿਸ਼ਤੀਆਂ ਵਿਚ ਕਰੋੜਾਂ ਰੁਪਏ ਦੀ ਨਸ਼ਾ ਪੂਰਤੀ ਦੇ ਕੰਮ ਆਉਣ ਵਾਲੀਆਂ ਦਵਾਈਆਂ ਹਨ।

Baljeet Kaur

This news is Content Editor Baljeet Kaur