ਲੜਕੇ ਦੀ ਹੱਤਿਆ ਕਰਨ ਦੀ ਧਮਕੀ ਦੇ ਕੇ ਫੌਜੀ ਦੀ ਪਤਨੀ ਨਾਲ ਕੀਤਾ ਜਬਰ-ਜ਼ਨਾਹ

08/17/2018 11:36:43 AM

ਗੁਰਦਾਸਪੁਰ (ਵਿਨੋਦ) : ਇਕ ਫੌਜੀ ਦੀ ਪਤਨੀ ਨੂੰ ਉਸ ਦੇ 6 ਸਾਲਾ ਲੜਕੇ ਦੀ ਹੱਤਿਆ ਕਰਨ ਦੀਆਂ ਧਮਕੀਆਂ ਦੇ ਕੇ ਜਬਰ-ਜ਼ਨਾਹ ਕਰਨ ਅਤੇ ਬਾਅਦ 'ਚ ਪੀੜਤਾ ਵਲੋਂ ਵਿਰੋਧ ਕਰਨ 'ਤੇ ਉਸ ਦੀ ਅਸ਼ਲੀਲ ਫੋਟੋ ਉਸ ਦੇ ਪਤੀ ਸਮੇਤ ਹੋਰਨਾਂ ਲੋਕਾਂ ਨੂੰ ਮੋਬਾਇਲ 'ਤੇ ਭੇਜਣ ਵਾਲੇ ਮੁਲਜ਼ਮ ਵਿਰੁੱਧ ਪੁਲਸ ਨੇ ਕੇਸ ਦਰਜ ਕੀਤਾ ਹੈ। ਜਾਣਕਾਰੀ ਮੁਤਾਬਕ ਪਿੰਡ ਭੈਣੀ ਮੀਆਂ ਖਾਂ ਪੁਲਸ ਸਟੇਸ਼ਨ ਦੇ ਅਧੀਨ ਆਉਂਦੇ ਇਕ ਪਿੰਡ ਦੀ ਰਹਿਣ ਵਾਲੀ ਔਰਤ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਦਾ ਪਤੀ ਫੌਜ 'ਚ ਹੈ ਅਤੇ ਉਹ ਆਪਣੇ 6 ਸਾਲਾ ਲੜਕੇ ਨਾਲ ਇਕੱਲੀ ਹੀ ਘਰ 'ਚ ਰਹਿੰਦੀ ਹੈ। 
ਪੀੜਤਾ ਨੇ ਦੋਸ਼ ਲਾਇਆ ਕਿ ਲਗਭਗ 3 ਮਹੀਨੇ ਮੁਲਜ਼ਮ ਰਣਜੀਤ ਸਿੰਘ ਉਰਫ ਹੈਪੀ ਪੁੱਤਰ ਦੇਸਾ ਸਿੰਘ ਵਾਸੀ ਚੱਕ ਸ਼ਰੀਫ ਉਸ ਦੇ ਘਰ ਆਇਆ ਅਤੇ ਉਸ ਨੇ ਧਮਕੀਆਂ ਦਿੱਤੀਆਂ ਕਿ ਉਹ ਉਸ ਦੇ 6 ਸਾਲਾ ਲੜਕੇ ਦੀ ਹੱਤਿਆ ਕਰ ਦੇਵੇਗਾ। ਇਸ ਧਮਕੀ ਕਾਰਨ ਉਹ ਘਬਰਾ ਗਈ ਅਤੇ ਮੁਲਜ਼ਮ ਨੇ ਉਸ ਨਾਲ ਜਬਰ-ਜ਼ਨਾਹ ਕੀਤਾ ਤੇ ਬਾਅਦ 'ਚ ਉਸ ਦੀ ਅਸ਼ਲੀਲ ਫੋਟੋ ਵੀ ਖਿੱਚ ਲਈ। ਪੁਲਸ ਨੇ ਇਸ ਸ਼ਿਕਾਇਤ ਦੇ ਆਧਾਰ 'ਤੇ ਜਾਂਚ ਪੜਤਾਲ ਕਰਕੇ ਮੁਲਜ਼ਮ ਰਣਜੀਤ ਸਿੰਘ ਵਿਰੁੱਧ ਕੇਸ ਦਰਜ ਕਰਕੇ ਤਲਾਸ਼ ਸ਼ੁਰੂ ਕਰ ਦਿੱਤੀ ਹੈ।