ਵਿਆਹੁਤਾ ਨੇ ਸਹੁਰਾ ਪਰਿਵਾਰ ''ਤੇ ਲਗਾਏ ਤੰਗ ਕਰਨ ਦੇ ਦੋਸ਼

08/17/2019 6:07:06 PM

ਗੁਰਦਾਸਪੁਰ (ਗੁਰਪ੍ਰੀਤ) : ਗੁਰਦਾਸਪੁਰ 'ਚ ਐੱਨ.ਆਰ.ਆਈ. ਲਾੜੇ ਤੋਂ ਪੀੜਤ ਲੜਕੀ ਨੇ ਆਪਣੇ ਸਹੁਰਾ ਪਰਿਵਾਰ 'ਤੇ ਤੰਗ ਪਰੇਸ਼ਾਨ ਕਰਨ ਦੇ ਦੋਸ਼ ਲਗਾਏ ਹਨ। ਪੀੜਤ ਲੜਕੀ ਸਰਬਜੀਤ ਕੌਰ ਨੇ ਗੁਰਦਾਸਪੁਰ 'ਚ ਇਕ ਸੰਸਥਾ ਦੀ ਮਦਦ ਨਾਲ ਪ੍ਰੈੱਸ ਵਾਰਤਾ ਕਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸਦਾ ਸਹੁਰਾ ਪਰਿਵਾਰ ਪੁਲਸ ਨਾਲ ਮਿਲਕੇ ਉਸ ਨੂੰ ਚੋਰੀ ਦੇ ਝੂਠੇ ਕੇਸ ਵਿਚ ਫਸਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਪੀੜਤਾ ਦੇ ਹੱਕ 'ਚ ਉਤਰੀ ਸੰਸਥਾਂ ਦੀ ਪ੍ਰਧਾਨ ਸਤਵਿੰਦਰ ਸਤੀ ਨੇ ਚਿਤਾਵਨੀ ਦਿੱਤੀ ਕਿ ਜੇਕਰ ਪੁਲਸ ਨੇ ਪੀੜਤ ਲੜਕੀ 'ਤੇ ਝੂਠਾ ਮਾਮਲਾ ਦਰਜ ਕੀਤਾ ਤਾਂ ਉਹ ਸੜਕਾਂ 'ਤੇ ਉਤਰ ਆਉਣਗੇ। 

ਪੀੜਤ ਲੜਕੀ ਸਰਬਜੀਤ ਕੌਰ ਨੇ ਦੱਸਿਆ ਕਿ ਉਸਦਾ ਪਤੀ ਦਲੇਰ ਸਿੰਘ ਉਸਦੇ ਨਾਲ ਵਿਆਹ ਕਰਨ ਤੋਂ 2 ਸਾਲ ਬਾਅਦ ਹੀ ਉਸਨੂੰ ਛੱਡ ਕੇ ਵਿਦੇਸ਼ ਚਲਾ ਗਿਆ ਤੇ ਉਸ ਸਮੇ ਉਸਦੀ ਬੇਟੀ ਏਕਮ ਪ੍ਰੀਤ 6 ਮਹੀਨੇ ਦੀ ਸੀ। ਉਸਦੇ ਪਤੀ ਨੇ 2 ਸਾਲ ਤੱਕ ਉਸਦੇ ਨਾਲ ਗੱਲਬਾਤ ਕੀਤੀ ਅਤੇ ਉਸਤੋਂ ਬਾਅਦ ਉਸਨੇ ਵਿਦੇਸ਼ 'ਚ ਮੁਸਲਿਮ ਧਰਮ ਆਪਣਾ ਕੇ ਪਾਕਿਸਤਾਨੀ ਲੜਕੀ ਨਾਲ ਵਿਆਹ ਕਰਵਾ ਲਿਆ ਅਤੇ 
ਉਸ ਨਾਲ ਗੱਲਬਾਤ ਕਰਨੀ ਬੰਦ ਕਰ ਦਿਤੀ, ਜਿਸ ਤੋਂ ਬਾਅਦ ਉਸਦਾ ਇਹ ਕੇਸ ਅਦਾਲਤ 'ਚ ਪਹੁੰਚ ਗਿਆ। ਉਸ ਨੇ ਦੱਸਿਆ ਕਿ ਹੁਣ ਉਸ ਦਾ ਸਹੁਰਾ ਪਰਿਵਾਰ ਪੁਲਸ ਨਾਲ ਮਿਲ ਕੇ ਉਸ ਉਪਰ ਚੋਰੀ ਦਾ ਕੇਸ ਬਨਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।  

ਇਸ ਮਾਮਲੇ 'ਚ ਐੱਸ.ਐੱਚ.ਓ. ਕੁਲਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਆਈ ਸੀ ਕਿ ਇਕ ਲੜਕੀ ਨੇ ਘਰ ਦੇ ਤਾਲੇ ਤੋੜ ਕੇ ਚੋਰੀ ਕੀਤੀ ਇਸ ਲਈ ਦੋਨਾਂ ਧਿਰਾਂ ਦੇ ਬਿਆਨ ਦਰਜ ਕਰ ਜਾਂਚ ਸ਼ੁਰੂ ਕਰ ਦਿਤੀ ਹੈ ਤੇ ਜਾਂਚ ਵਿਚ ਜੋ ਸਾਹਮਣੇ ਆਇਆ ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ।  

ਦੂਜੇ ਪਾਸੇ ਪੀੜਤ ਲੜਕੀ ਸਰਬਜੀਤ ਕੌਰ ਦੇ ਸਹੁਰੇ ਸੁਖਵਿੰਦਰ ਸਿੰਘ ਨੇ ਕਿਹਾ ਕਿ ਇਹ ਲੜਕੀ ਘਰ ਦੇ ਕੁਝ ਹੀ ਹਿਸੇ ਦੀ ਮਾਲਕ ਹੈ, ਜੋ ਕਿ ਇਸ ਨੇ ਸਾਡੇ ਕੋਲੋਂ ਖਰੀਦਿਆ ਹੈ ਪਰ ਹੁਣ ਇਸ ਨੇ ਤਾਲੇ ਤੋੜ ਕੇ ਉਨ੍ਹਾਂ ਦੇ ਬਾਕੀ ਘਰ 'ਤੇ ਕਬਜ਼ਾ ਕੀਤਾ ਹੈ। ਉਨ੍ਹਾਂ ਨੇ ਇਹ ਮੰਨਿਆ ਕਿ ਉਨ੍ਹਾਂ ਦੇ ਲੜਕੇ ਨੇ ਇਸ ਲੜਕੀ ਨਾਲ ਵਿਆਹ ਕਰਵਾ ਕੇ ਇਸ ਨੂੰ ਛੱਡ ਕੇ ਵਿਦੇਸ਼ ਚਲਾ ਗਿਆ ਹੈ ਅਤੇ ਅਜੇ ਤੱਕ ਵਾਪਸ ਨਹੀਂ ਆਇਆ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਇਹਨਾਂ ਦੋਵਾਂ ਦਾ ਆਪਣਾ ਮਾਮਲਾ ਹੈ। 

Baljeet Kaur

This news is Content Editor Baljeet Kaur