ਪਾਕਿ ਪਿਓ ਨੇ ਕੀਤੀ ਧੀ ਅਤੇ ਉਸ ਦੇ ਪ੍ਰੇਮੀ ਦੀ ਗੋਲੀ ਮਾਰ ਹੱਤਿਆ

06/04/2019 5:45:25 PM

ਗੁਰਦਾਸਪੁਰ (ਵਿਨੋਦ) - ਪਾਕਿਸਤਾਨ 'ਚ ਇਕ ਪਿਓ ਵਲੋਂ ਆਪਣੀ ਧੀ ਅਤੇ ਉਸਦੇ ਪ੍ਰੇਮੀ ਦਾ ਗੋਲੀਆਂ ਮਾਰ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੋਹਰੇ ਕਤਲ ਕਾਂਡ ਨੂੰ ਅੰਜਾਮ ਦੇਣ ਵਾਲੇ ਪਿਤਾ ਨੇ ਇਸ ਘਟਨਾ ਤੋਂ ਬਾਅਦ ਖੁਦ ਹੀ ਪੁਲਸ ਨੂੰ ਫੋਨ ਕਰ ਦਿੱਤਾ। ਸਰਹੱਦ ਪਾਰ ਸੂਤਰਾਂ ਅਨੁਸਾਰ ਹੱਤਿਆ ਕਰਨ ਵਾਲੇ ਰਸੀਦ ਅਹਿਮਦ ਵਾਸੀ ਢੋਕੇ ਫਰਮਾਨ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਉਸ ਦੀ 21 ਸਾਲਾ ਕੁੜੀ ਸਬਾਨਾ ਰਸੀਦ ਦੇ 40 ਸਾਲਾ ਵਿਅਕਤੀ ਅਬਦੁਲ ਖੁਰਸ਼ੀਦ ਨਾਲ ਪ੍ਰੇਮ ਸਬੰਧ ਸਨ। ਉਸ ਦਾ ਪ੍ਰੇਮੀ ਪਹਿਲਾਂ ਤੋਂ ਹੀ ਵਿਆਹਿਆ ਸੀ, ਜਿਸ ਦੇ 3 ਬੱਚੇ ਹਨ। ਇਨ੍ਹਾਂ ਦੋਵਾਂ ਨੇ ਘਰੋਂ ਭੱਜ ਕੇ ਵੱਖ ਰਹਿਣਾ ਸ਼ੁਰੂ ਕਰ ਦਿੱਤਾ ਸੀ, ਜਿਸ ਕਾਰਨ ਸਮਾਜ 'ਚ ਮੇਰੀ ਪੁਜੀਸ਼ਨ ਖਰਾਬ ਹੋ ਰਹੀ ਸੀ। ਉਸ ਦੀ ਕੁੜੀ ਨੇ ਮੈਨੂੰ ਸੂਚਿਤ ਵੀ ਕੀਤਾ ਸੀ ਕਿ ਉਨ੍ਹਾਂ ਨੇ ਵਿਆਹ ਕਰ ਲਿਆ ਹੈ ਅਤੇ ਮੈਨੂੰ ਵੀ ਉਨ੍ਹਾਂ ਨੇ ਇਸ ਵਿਆਹ ਨੂੰ ਸਵੀਕਾਰ ਕਰਨ ਦੀ ਗੱਲ ਕਹੀ। ਰਸੀਦ ਨੇ ਪੁਲਸ ਨੂੰ ਦੱਸਿਆ ਕਿ ਉਹ ਲੋਕਾਂ ਦੀਆਂ ਗਲਾਂ ਕਾਰਨ ਪਰੇਸ਼ਾਨ ਰਹਿਣ ਲੱਗਾ ਅਤੇ ਸ਼ਨੀਵਾਰ ਨੂੰ ਜਦੋਂ ਉਸ ਦੀ ਕੁੜੀ ਦਾ ਫਿਰ ਫੋਨ ਆਇਆ ਤਾਂ ਮੈਂ ਉਸ ਨੂੰ ਕਹਿ ਦਿੱਤਾ ਕਿ ਮੈਨੂੰ ਤੁਹਾਡੇ ਵਿਆਹ ਤੋਂ ਕੋਈ ਇਤਰਾਜ਼ ਨਹੀਂ, ਤੁਸੀ ਬੇਸ਼ੱਕ ਕੱਲ ਹੀ ਘਰ ਆ ਜਾਵੋ।

ਐਤਵਾਰ ਨੂੰ ਜਿਵੇਂ ਹੀ ਸਬਾਨਾ ਤੇ ਅਬਦੁਲ ਖੁਰਸ਼ੀਦ ਘਰ ਆਏ ਤਾਂ ਮੈਂ ਸਬਾਨਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਗੋਲੀ ਦੀ ਆਵਾਜ਼ ਸੁਣ ਕੇ ਉਸ ਦਾ ਪ੍ਰੇਮੀ ਭੱਜਣ ਲੱਗਾ ਤਾਂ ਉਸ 'ਤੇ ਵੀ 2 ਫਾਇਰ ਕਰ ਦਿੱਤੇ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। ਜਦ ਮੈਂ ਵੇਖਿਆ ਕਿ ਖੁਰਸ਼ੀਦ ਜਿੰਦਾ ਹੈ ਤਾਂ ਮੈਂ ਉਸ ਦੇ ਸਿਰ 'ਤੇ ਫਿਰ ਫਾਇਰ ਕੀਤਾ, ਜਿਸ ਕਾਰਨ ਉਸ ਦੀ ਵੀ ਮੌਤ ਹੋ ਗਈ।ਪੁਲਸ ਅਨੁਸਾਰ ਰਸੀਦ ਅਹਿਮਦ ਨੇ ਦੋਵਾਂ ਦਾ ਕਤਲ ਕਰਨ ਤੋਂ ਬਾਅਦ ਖੁਦ ਹੀ ਪੁਲਸ ਨੂੰ ਫੋਨ ਕਰਕੇ ਇਸ ਦੀ ਸੂਚਨਾ ਦੇ ਦਿੱਤੀ।ਮੁਲਜ਼ਮ ਦਾ ਕਹਿਣਾ ਹੈ ਕਿ ਪਾਕਿਸਤਾਨ 'ਚ ਕਾਰੋ ਕਾਰੀ ਇਸਲਾਮੀ ਨਿਯਮ ਅਧੀਨ ਉਸ ਨੂੰ ਆਪਣੀ ਕੁੜੀ ਤੇ ਉਸ ਦੇ ਪ੍ਰੇਮੀ ਦਾ ਕਤਲ ਕਰ ਦੇਣ ਦਾ ਅਧਿਕਾਰ ਹੈ, ਜਿਸ ਕਾਰਨ ਉਸ ਵਿਰੁੱਧ ਕੋਈ ਜ਼ੁਰਮ ਨਹੀਂ ਬਣਦਾ।

rajwinder kaur

This news is Content Editor rajwinder kaur