ਗੁਰਦਾਸਪੁਰ ''ਚ ਕੋਰੋਨਾ ਦਾ ਕਹਿਰ : 42 ਨਵੇਂ ਮਾਮਲਿਆਂ ਦੀ ਪੁਸ਼ਟੀ, 2 ਦੀ ਮੌਤ

08/19/2020 5:06:58 PM

ਗੁਰਦਾਸਪੁਰ (ਵਿਨੋਦ) : ਪੰਜਾਬ ਭਰ 'ਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਨਹੀਂ ਹੀ ਨਹੀਂ ਲੈ ਰਿਹਾ। ਕੋਰੋਨਾ ਦੇ ਨਵੇਂ ਮਾਮਲੇ ਅੱਜ ਜ਼ਿਲ੍ਹਾ ਗੁਰਦਾਸਪੁਰ ਤੋਂ ਸਾਹਮਣੇ ਆਏ ਹਨ, ਜਿਥੇ 42 ਲੋਕਾਂ ਦੀ ਰਿਪੋਰਟ ਅੱਜ ਪਾਜ਼ੇਟਿਵ ਆਈ ਹੈ ਜਦਕਿ 2 ਮਰੀਜ਼ਾਂ ਨੇ ਦਮ ਤੋੜ ਦਿੱਤਾ। ਇਸ ਨਾਲ ਗੁਰਦਾਸਪੁਰ 'ਚ ਹੁਣ ਕੁੱਲ ਪਾਜ਼ੇਟਿਵ ਕੇਸਾਂ ਦੀ ਗਿਣਤੀ 1257 ਹੋ ਚੁੱਕੀ ਹੈ, ਜਿਨ੍ਹਾਂ 'ਚੋਂ 884 ਲੋਕ ਹੁਣ ਤੱਕ ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ। ਇਸ ਤੋਂ ਇਲਾਵਾ ਜ਼ਿਲ੍ਹੇ 'ਚ ਹੁਣ ਤੱਕ 32 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। 

ਇਹ ਵੀ ਪੜ੍ਹੋਂ : ਅੰਮ੍ਰਿਤਸਰ 'ਚ ਕੋਰੋਨਾ ਦਾ ਕਹਿਰ: ਨਵਜੋਤ ਸਿੱਧੂ ਦੇ ਪੀ. ਏ. ਸਣੇ 75 ਆਏ ਪਾਜ਼ੇਟਿਵ, 2 ਮੌਤਾਂ

ਇਥੇ ਦੱਸ ਦੇਈਏ ਕਿ ਦੇਸ਼ 'ਚ ਕੋਰੋਨਾ ਦਾ ਖਤਰਾ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ। ਪਿਛਲੇ 24 ਘੰਟਿਆਂ ਦੌਰਾਨ 1092 ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 52,889 ਹੋ ਗਈ। ਦੇਸ਼ 'ਚ ਪੀੜਤਾਂ ਦੀ ਗਿਣਤੀ 27,67,274 ਹੋ ਗਈ ਅਤੇ ਸਰਗਰਮ ਮਾਮਲੇ 6,76,514 ਹੋ ਗਏ ਹਨ। ਸਰਗਰਮ ਮਾਮਲੇ 24.45 ਫੀਸਦੀ, ਰੋਗ ਮੁਕਤ ਹੋਣ ਵਾਲਿਆਂ ਦੀ ਦਰ 73.64 ਫੀਸਦੀ ਅਤੇ ਮ੍ਰਿਤਕਾਂ ਦੀ ਦਰ 1.91 ਫੀਸਦੀ ਹੈ। ਕੋਰੋਨਾ ਨਾਲ ਸਭ ਤੋਂ ਵੱਧ ਪ੍ਰਭਾਵਿਤ ਮਹਾਰਾਸ਼ਟਰ 'ਚ ਸਰਗਰਮ ਮਾਮਲਿਆਂ ਦੀ ਗਿਣਤੀ 1341 ਵੱਧ ਕੇ 1,56,920 ਹੋ ਗਈ ਅਤੇ 422 ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ 20,687 ਹੋ ਗਿਆ। ਭਾਰਤ ਸਰਕਾਰ ਵਲੋਂ ਜਾਰੀ ਅੰਕੜਿਆਂ 'ਤੇ ਧਿਆਨ ਮਾਰੀਏ ਤਾਂ ਮੰਗਲਵਾਰ ਨੂੰ ਭਾਰਤ 'ਚ ਹਰ ਮਿੰਟ 45 ਵਿਅਕਤੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਨਾਲ ਹੀ ਹਰ ਘੰਟੇ ਕਰੀਬ 46 ਲੋਕਾਂ ਦੀ ਮੌਤ ਹੋਈ ਹੈ।

ਇਹ ਵੀ ਪੜ੍ਹੋਂ : 3 ਬੱਚਿਆਂ ਦੀ ਜ਼ਿੰਦਗੀ ਬਚਾਉਣ ਵਾਲੇ ਮਨਜੀਤ ਦੇ ਪਿਤਾ ਦੇ ਭਾਵੁਕ ਬੋਲ- ਪੁੱਤ 'ਤੇ ਹੈ ਮਾਣ (ਵੀਡੀਓ)


Baljeet Kaur

Content Editor

Related News