ਕੋਰੋਨਾ ਵਾਇਰਸ ਦਾ ਕਹਿਰ: ਗੁਰਦਾਸਪੁਰ ਜ਼ਿਲ੍ਹੇ ''ਚ 12 ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ

08/04/2020 6:05:48 PM

ਗੁਰਦਾਸਪੁਰ (ਵਿਨੋਦ): ਜ਼ਿਲ੍ਹਾ ਗੁਰਦਾਸਪੁਰ 'ਚ ਅੱਜ 12 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਉਣ ਨਾਲ ਇਸ ਜ਼ਿਲ੍ਹੇ 'ਚ ਕੁੱਲ ਕੋਰੋਨਾ ਪਾਜ਼ੇਟਿਵ ਮਰੀਜਾਂ ਦਾ ਆਂਕੜਾ 686 ਹੋ ਗਿਆ ਹੈ।ਜਦਕਿ ਇਸ ਸਮੇਂ ਐਕਟਿਵ ਮਰੀਜ਼ਾਂ ਦੀ ਗਿਣਤੀ 124 ਹੈ। ਅੱਜ ਜੋ 12 ਨਵੇਂ ਕੇਸ ਸਾਹਮਣੇ ਆਏ ਹਨ, ਉਨ੍ਹਾਂ 'ਚੋਂ 9 ਜ਼ਿਲ੍ਹਾ ਗੁਰਦਾਸਪੁਰ 'ਚ ਅਤੇ 3 ਹੋਰ ਜ਼ਿਲ੍ਹਿਆਂ 'ਚ ਹਨ, ਪਰ ਉਹ ਰਹਿਣ ਵਾਲੇ ਜ਼ਿਲ੍ਹਾ ਗੁਰਦਾਸਪੁਰ ਦੇ ਹਨ। ਜ਼ਿਲ੍ਹਾ ਗੁਰਦਾਸਪੁਰ 'ਚ ਅੱਜ ਬਟਾਲਾ ਨਿਵਾਸੀ ਇਕ ਵਿਅਕਤੀ ਦੇ ਕੋਰੋਨਾ ਨਾਲ ਮਰਨ ਕਰਕੇ ਮਰਨ ਵਾਲਿਆਂ ਦਾ ਆਂਕੜਾ ਵੀ 20 ਤੱਕ ਪਹੁੰਚ ਚੁੱਕਾ ਹੈ।

ਇਹ ਵੀ ਪੜ੍ਹੋ:  ਜ਼ਹਿਰੀਲੀ ਸ਼ਰਾਬ ਮਾਮਲੇ 'ਚ ਕੈਪਟਨ 'ਤੇ ਭੜਕੀ ਬੀਬੀ ਜਗੀਰ ਕੌਰ, ਦਿੱਤਾ ਵੱਡਾ ਬਿਆਨ

ਸਿਵਲ ਸਰਜਨ ਡਾ.ਕਿਸ਼ਨ ਚੰਦ ਨੇ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ 'ਚ ਅੱਜ ਤੱਕ ਕੁੱਲ 37566 ਲੋਕਾਂ ਦੇ ਟੈਸਟ ਲਏ ਗਏ ਹਨ ਅਤੇ ਇਨ੍ਹਾਂ 'ਚੋਂ 6 ਦੇ ਸੈਂਪਲ ਰਿਜੈਕਟ ਹੋਏ ਹਨ, ਜਦਕਿ 36049 ਦੀ ਰਿਪੋਰਟ ਨੈਗੇਟਿਵ ਆਈ ਹੈ। ਉਨ੍ਹਾਂ ਨੇ ਦੱਸਿਆ ਕਿ ਅੱਜ ਜੋ ਜ਼ਿਲ੍ਹਾ ਗੁਰਦਾਸਪੁਰ ਦੇ 9 ਕੇਸ ਪਾਜ਼ੇਟਿਵ ਆਏ ਹਨ, ਉਨ੍ਹਾਂ 'ਚ ਗੁਰਦਾਸਪੁਰ ਦੇ-2, ਬਟਾਲਾ ਦੇ-5, ਕਲਾਨੌਰ-1, ਵਡਾਲਾ ਬਾਂਗਰ-1 ਦਾ ਇਕ ਵਿਅਕਤੀ ਹੈ।  ਜੋ ਵਿਅਕਤੀ ਪਾਜ਼ੇਟਿਵ ਹਨ ਉਹ ਗੁਰਦਾਸਪੁਰ 'ਚ-29 , ਬਟਾਲਾ-18, ਧਾਰੀਵਾਲ-22, ਆਧੁਨਿਕ ਸਹੂਲਤਾਂ 'ਚ -7, ਸੈਨਿਕ ਹਸਪਤਾਲ-1, ਅੰਮ੍ਰਿਤਸਰ -12, ਲੁਧਿਆਣਾ 'ਚ-3, ਜਲੰਧਰ-1, ਪਠਾਨਕੋਟ-1, ਬਠਿੰਡਾ 'ਚ-3 ਦਾਖ਼ਲ ਹਨ। ਜਦਕਿ 2 ਸਿਫਟਿੰਗ ਪ੍ਰੋਸੈਸ 'ਚ ਹਨ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਨਾਲ ਇਹ ਮਹਾਮਾਰੀ ਫੈਲ ਰਹੀ ਹੈ। ਲੋਕਾਂ ਨੂੰ ਚਾਹੀਦਾ ਹੈ ਕਿ ਉਹ ਸਿਹਤ ਵਿਭਾਗ ਵੱਲੋਂ ਜਾਰੀ ਗਾਈਡ ਲਾਈਨ ਦੀ ਪਾਲਣਾ ਕਰਨ।

ਇਹ ਵੀ ਪੜ੍ਹੋ: ਘਰੇਲੂ ਕਲੇਸ਼ ਦੇ ਚੱਲਦਿਆਂ ਵੱਡੇ ਭਰਾ ਵਲੋਂ ਛੋਟੇ ਭਰਾ ਦਾ ਕਤਲ

Shyna

This news is Content Editor Shyna