ਸਰਹੱਦ ''ਤੇ ਕੰਡਿਆਲੀ ਤਾਰ ਨਾਲ ਬਣੇ ਟਰੈਕ ''ਤੇ ਕਾਰ ਸਮੇਤ ਪੁੱਜਾ ਵਿਅਕਤੀ, ਕਾਬੂ

09/07/2020 4:27:31 PM

ਗੁਰਦਾਸਪੁਰ (ਵਿਨੋਦ) : ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਬੀਤੀ ਦੇਰ ਰਾਤ ਇਕ ਵਿਅਕਤੀ ਨੂੰ ਭਾਰਤ-ਪਾਕਿਸਤਾਨ ਸਰਹੱਦ 'ਤੇ ਕੰਡਿਆਲੀ ਤਾਰ ਨਾਲ ਬਣੇ ਟਰੈਕ 'ਤੇ ਕਾਰ ਲੈ ਜਾਣ 'ਤੇ ਕਾਬੂ ਕੀਤਾ। ਬੀ. ਐੱਸ. ਐੱਫ. ਗੁਰਦਾਸਪੁਰ ਦੇ ਡੀ. ਆਈ. ਜੀ. ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਬੀਤੀ ਰਾਤ ਲਗਭਗ 11 : 30 ਵਜੇ ਤੇਜ਼ ਰਫ਼ਤਾਰ ਕਾਰ ਸਮੇਤ ਇਕ ਵਿਅਕਤੀ ਠਾਕੁਰਪੁਰ ਬੀ. ਓ. ਪੀ. ਦੇ ਨੇੜੇ ਤੋਂ ਕੰਡਿਆਲੀ ਤਾਰ ਨਾਲ ਬਣੇ ਪੈਟਰੋਲਿੰਗ ਟਰੈਕ 'ਤੇ ਆ ਗਿਆ। ਉਸ ਦੀ ਕਾਰ ਦੀ ਰਫ਼ਤਾਰ ਜ਼ਿਆਦਾ ਹੋਣ ਕਾਰਣ ਤਿੰਨ ਸਥਾਨਾਂ 'ਤੇ ਉਸ ਨੂੰ ਰੋਕਣ ਦੀ ਕੋਸ਼ਿਸ ਅਫ਼ਸਲ ਰਹੀ। ਆਖਰ ਚੱਕਰੀ ਬੀ. ਓ. ਪੀ. ਦੇ ਨੇੜੇ ਤੋਂ ਜਵਾਨਾਂ ਨੇ ਉਸ ਨੂੰ ਕਾਬੂ ਕਰ ਲਿਆ।

ਇਹ ਵੀ ਪੜ੍ਹੋ : ਵਪਾਰੀਆਂ ਨੂੰ ਆ ਰਹੀਆਂ ਨੇ ਧਮਕੀ ਭਰੀਆਂ ਚਿੱਠੀਆਂ, ਗੰਭੀਰ ਨਤੀਜੇ ਭੁਗਤਣ ਦੀ ਦਿੱਤੀ ਚਿਤਾਵਨੀ

ਉਨ੍ਹਾਂ ਦੱਸਿਆ ਕਿ ਜਵਾਨਾਂ ਨੇ ਉਸ ਨੂੰ ਕਾਰ ਤੋਂ ਉਤਾਰ ਕੇ ਪੁੱਛਗਿੱਛ ਕੀਤੀ ਤਾਂ ਉਸਨੇ ਆਪਣੀ ਪਛਾਣ ਅਮਰਜੀਤ ਸਿੰਘ ਪੰਨੂੰ ਵਾਸੀ ਗੁਰਦਾਸਪੁਰ ਦੱਸੀ ਅਤੇ ਅਤੇ ਉਕਤ ਵਿਅਕਤੀ ਐੱਲ. ਆਈ. ਸੀ. ਦਫ਼ਤਰ ਗੁਰਦਾਸਪੁਰ 'ਚ ਡਿਵੈੱਲਪਮੈਂਟ ਅਧਿਕਾਰੀ ਹੈ। ਉਸ ਅਨੁਸਾਰ ਉਹ ਲਗਭਗ ਰਾਤ 10 ਵਜੇ ਘਰ ਤੋਂ ਚਲਿਆ ਸੀ ਅਤੇ ਉਸਨੂੰ ਪਤਾ ਨਹੀਂ ਕਿਸ ਤਰ੍ਹਾਂ ਸਰਹੱਦ 'ਤੇ ਪਹੁੰਚ ਗਿਆ। ਪੁਛਗਿੱਛ ਤੋਂ ਪਤਾ ਲੱਗਾ ਕਿ ਫੜ੍ਹੇ ਵਿਅਕਤੀ ਦਾ ਪਿਤਾ ਫ਼ੌਜ ਦਾ ਰਿਟਾਇਰ ਲੈਫ. ਕਰਨਲ ਹੈ ਅਤੇ ਕੁਝ ਹੋਰ ਰਿਸ਼ਤੇਦਾਰ ਵੀ ਫ਼ੌਜ 'ਚ ਹਨ। ਉਨ੍ਹਾਂ ਦੱਸਿਆ ਕਿ ਅਜੇ ਤੱਕ ਫੜ੍ਹੇ ਵਿਅਕਤੀ ਦਾ ਸਰਹੱਦ 'ਤੇ ਆਉਣ ਦਾ ਕਾਰਣ ਸਪੱਸ਼ਟ ਨਹੀਂ ਹੋਇਆ ਹੈ ਅਤੇ ਨਾ ਹੀ ਉਹ ਪੁਛਗਿੱਛ 'ਚ ਸਹਿਯੋਗ ਕਰ ਰਿਹਾ ਹੈ। ਇਸ ਲਈ ਪਹਿਲੀ ਪੁਛਗਿੱਛ ਦੇ ਬਾਅਦ ਉਸ ਨੂੰ ਹੋਰ ਖੂਫੀਆਂ ਏਜੰਸੀਆਂ ਦੇ ਹਵਾਲੇ ਪੁਛਗਿੱਛ ਲਈ ਕੀਤਾ ਜਾਵੇਗਾ। ਜੇਕਰ ਕੋਈ ਸ਼ੱਕੀ ਮਾਮਲਾ ਪਾਇਆ ਗਿਆ ਤਾਂ ਕਾਰਵਾਈ ਹੋਵੇਗੀ। ਕਾਰ ਤੋਂ ਕੋਈ ਸ਼ੱਕੀ ਚੀਜ਼ ਬਰਾਮਦ ਨਹੀਂ ਹੋਈ ਹੈ।

ਇਹ ਵੀ ਪੜ੍ਹੋ :  ਹੈਵਾਨੀਅਤ ਦੀਆਂ ਹੱਦਾਂ ਪਾਰ, 5 ਸਾਲਾ ਬੱਚੀ ਦਾ ਜਬਰ-ਜ਼ਿਨਾਹ ਤੋਂ ਬੇਰਹਿਮੀ ਨਾਲ ਕਤਲ

Baljeet Kaur

This news is Content Editor Baljeet Kaur