ਬਲੈਰੋ ਗੱਡੀ ਤੇ ਸਕੂਟਰੀ ਦੀ ਟੱਕਰ, 1 ਦੀ ਮੌਤ

08/26/2018 3:28:20 PM

ਗੁਰਦਾਸਪੁਰ (ਵਿਨੋਦ) : ਸਕੂਟਰੀ ਤੇ ਬਲੈਰੋ ਗੱਡੀ ਦੀ ਭਿਆਨਕ ਟੱਕਰ 'ਚ ਸਕੂਟਰੀ ਸਵਰਾ ਇਕ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਗੁਰਦਾਸਪੁਰ ਸਦਰ ਪੁਲਸ ਨੇ ਅਣਪਛਾਤੀ ਬਲੈਰੋ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਜਦਕਿ ਬਲੈਰੋ ਚਾਲਕ ਭੱਜਣ 'ਚ ਸਫਲ ਹੋ ਗਿਆ।  

ਇਸ ਸੰਬੰਧੀ ਅਮਨਦੀਪ ਸਿੰਘ ਨਿਵਾਸੀ ਪੂਰੋਵਾਲ ਜੱਟਾ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਪਿਤਾ ਮਲੂਕ ਸਿੰਘ ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਲੇਰ ਕਲਾਂ 'ਚ ਨੌਕਰੀ ਕਰਦਾ ਹੈ। ਬੀਤੇ ਦਿਨੀਂ ਆਪਣੀ ਸਕੂਟਰੀ 'ਤੇ ਸਵਾਰ ਹੋ ਕੇ ਜ਼ਿਲਾ ਸਿੱਖਿਆ ਅਧਿਕਾਰੀ ਦੇ ਦਫਤਰ ਤੋਂ ਵਾਪਸ ਘਰ ਜਾ ਰਿਹਾ ਸੀ ਕਿ ਸ਼ਾਮ ਕਲਾਨੌਰ ਪ੍ਰਿੰਸ ਪੈਲੇਸ ਦੇ ਨੇੜੇ ਸਾਹਮਣੇ ਤੋਂ ਆ ਰਹੀ ਇਕ ਬੈਲੋਰੋ ਗੱਡੀ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਸ ਦੇ ਪਿਤਾ ਦੀ ਮੌਤ ਹੋ ਗਈ। ਜਦਕਿ ਗੱਡੀ ਚਾਲਕ ਗੱਡੀ ਭਜਾਉਣ 'ਚ ਸਫਲ ਹੋ ਗਿਆ। ਇਸ ਸੰਬੰਧੀ ਪੁਲਸ ਨੇ ਕੇਸ ਦਰਜ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।