ਗੁਰਦਾਸ ਮਾਨ ਨੇ ਜਾਣੋਂ ਕਿਉਂ ਕੀਤਾ ਕਲਕੱਤਾ ਦਾ ਸ਼ੋਅ ਰੱਦ

10/07/2019 12:06:03 AM

ਜਲੰਧਰ (ਬਿਊਰੋ)- ਨਰਾਤਿਆਂ ਦੇ ਸ਼ੁਭ ਦਿਨਾਂ 'ਚ ਗੁਰਦਾਸ ਮਾਨ ਵਲੋਂ ਹਾਲ ਹੀ ‘ਚ ਵੈਸ਼ਨੋ ਦੇਵੀ ਵਿਖੇ ਸ਼ੋਅ ਕੀਤਾ ਗਿਆ, ਜਿਸ ਤੋਂ ਬਾਅਦ ਉਹ ਕਲਕੱਤਾ 'ਚ ਦੁਰਗਾ ਪੂਜਾ ਸਮਾਗਮ 'ਚ ਸ਼ਾਮਲ ਹੋਣ ਜਾ ਰਹੇ ਸਨ। ਇਸ ਲਈ ਮਾਨ ਜਦੋਂ ਬੰਬੇ ਤੋਂ ਕਲਕੱਤਾ ਲਈ ਰਵਾਨਾ ਹੋਣ ਏਅਰਪੋਟ ਪਹੁੰਚੇ ਤਾਂ ਅਚਾਨਕ ਖਬਰ ਆਈ ਕਿ ਗੁਰਦਾਸ ਮਾਨ ਨੇ ਕਲਕੱਤਾ ਦਾ ਸ਼ੋਅ ਰੱਦ ਕਰ ਦਿੱਤਾ ਹੈ। ਇਸ ਬਾਬਤ ਜਦੋਂ ਜਗਬਾਣੀ ਨੇ ਗੁਰਦਾਸ ਮਾਨ ਦੀ ਟੀਮ ਨਾਲ ਗੱਲਬਾਤ ਕੀਤੀ ਤਾਂ ਓਨਾ ਮਾਮਲੇ ਬਾਰੇ ਸਾਰੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਲਕੱਤਾ 'ਚ ਪਹੁੰਚਣ ਤੋਂ ਪਹਿਲਾਂ ਹੀ ਜਹਾਜ 'ਚ ਗੁਰਦਾਸ ਨੂੰ ਕਿਸੇ ਵਿਅਕਤੀ ਨੇ ਸਮਾਗਮ ਦੀਆਂ ਤਸਵੀਰਾਂ ਵਿਖਾ ਦਿੱਤੀਆਂ ਸਨ।

ਜਿਸ ਵਿੱਚ ਸ੍ਰੀ ਹਰਮੰਦਿਰ ਸਾਹਿਬ ਵਰਗਾ ਮਾਡਲ ਬਣਾਇਆ ਗਿਆ ਹੈ। ਇਹ ਵੇਖਦਿਆਂ ਗੁਰਦਾਸ ਮਾਨ ਨੇ ਤੁਰੰਤ ਫੈਸਲਾ ਲੈਂਦਿਆਂ ਕਿਹਾ ਕਿ ਉਹ ਸ਼ੋਅ ਰੱਦ ਕਰ ਦਿੱਤਾ ਕਿਉਂਕਿ ਅਜਿਹਾ ਕਰਨਾ ਉਨ੍ਹਾਂ ਦੀ ਨੈਤਿਕਤਾ ਅਤੇ ਆਸਥਾ ਦੇ ਖਿਲਾਫ ਹੈ, ਜਿਸ ਕਾਰਨ ਉਹ ਕਲਕੱਤਾ ਏਅਰਪੋਰਟ ਤੋਂ ਹੀ ਬੰਬੇ ਵਾਪਸ ਪਰਤ ਆਏ। ਦੱਸ ਦੇਈਏ ਕਿ ਕੱਲਕਤਾ 'ਚ ਬਣੇ ਇਸ ਮਾਡਲ ਦਾ ਵਿਵਾਦ ਪਹਿਲਾਂ ਤੋਂ ਵੀ ਕਾਫੀ ਭੱਖਿਆ ਹੋਇਆ ਹੈ ਤੇ ਹੁਣ ਗੁਰਦਾਸ ਮਾਨ ਦੀ ਟੀਮ ਨੇ ਉਨ੍ਹਾਂ ਵੱਲੋਂ ਸ਼ੋਅ ਨੂੰ ਰੱਦ ਕਰਨ ਦੀ ਪੁਸ਼ਟੀ ਕੀਤੀ ਹੈ।

Sunny Mehra

This news is Content Editor Sunny Mehra