ਫਰੀਦਕੋਟ : ਰੇਤ ਦੇ ਟਿੱਬੇ ਤੋਂ ਮਿਲਿਆ ਆਰਟੀਲਰੀ ਗੰਨ ਸ਼ੈਲ

07/16/2018 11:07:52 AM

ਫਰੀਦਕੋਟ (ਜਗਤਾਰ) - ਫਰੀਦਕੋਟ 'ਚ ਅੱਜ ਆਰਟੀਲਰੀ ਗੰਨ ਸ਼ੈਲ ਮਿਲਣ ਨਾਲ ਇਲਾਕੇ 'ਚ ਸਨਸਨੀ ਫੈਲ ਗਈ। ਇਹ ਘਟਨਾ ਪਿੰਡ ਕਿਲਾ ਦੀ ਹੈ, ਜਿਥੇ ਰੇਤ ਦਾ ਟਿੱਲਾ ਉਠਾਉਂਦੇ ਹੋਏ ਇਹ ਸ਼ੈਲ ਮਿਲਿਆ। ਇਸ ਘਟਨਾ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਫਰੀਦਕੋਟ ਦੀ ਪੁਲਸ ਨੇ ਆਰਮੀ ਅਧਿਕਾਰੀਆਂ ਨੂੰ ਸੂਚਨਾ ਦੇ ਦਿੱਤੀ ਹੈ।