ਜਲੰਧਰ: ਵਿਆਹ ਸਮਾਗਮ 'ਚ ਸ਼ਰੇਆਮ ਦਾਗੇ ਫਾਇਰ, ਵਾਇਰਲ ਹੋਈ ਵੀਡੀਓ ਨੇ ਸਾਹਮਣੇ ਲਿਆਂਦਾ ਸੱਚ

12/10/2020 9:42:41 PM

ਜਲੰਧਰ (ਜ. ਬ.)— ਇਕ ਵਾਰ ਫਿਰ ਜਲੰਧਰ ਸ਼ਹਿਰ 'ਚ ਇਕ ਅਜਿਹੀ ਵੀਡੀਓ ਵਾਇਰਲ ਹੋਈ ਹੈ, ਜਿਸ 'ਚ ਵਿਆਹ ਸਮਾਗਮ 'ਚ ਨੌਜਵਾਨ ਹਵਾਈ ਫਾਇਰ ਕਰਦੇ ਹੋਏ ਨਜ਼ਰ ਆ ਰਹੇ ਹਨ। ਸੂਤਰਾਂ ਦੀ ਮੰਨੀਏ ਤਾਂ ਇਹ ਵੀਡੀਓ 2 ਦਿਨ ਪਹਿਲਾਂ ਹੋਏ ਵਿਆਹ ਸਮਾਗਮ ਦੀ ਹੈ। ਇਸ ਵੀਡੀਓ 'ਚ ਫਾਇਰ ਕਰਦੇ ਹੋਏ ਨੌਜਵਾਨਾਂ ਦੇ ਨਾਂ ਨੋਨੀ ਲੱਧੇਵਾਲੀ ਅਤੇ ਅਰਸ਼ ਦੱਸੇ ਜਾ ਰਹੇ ਹਨ।

ਇਹ ਵੀ ਪੜ੍ਹੋ: ਕਿਸਾਨੀ ਰੰਗ 'ਚ ਰੰਗੀ ਗਈ ਵਿਆਹ ਦੀ 'ਜਾਗੋ', 'ਪੇਚਾ ਪੈ ਗਿਆ ਸੈਂਟਰ' ਨਾਲ ਗੀਤ 'ਤੇ ਪਏ ਭੰਗੜੇ (ਤਸਵੀਰਾਂ)

ਨੋਨੀ 'ਤੇ ਹੈ ਏ. ਐੱਸ. ਆਈ. ਦੀ ਹੱਤਿਆ ਦਾ ਮਾਮਲਾ ਦਰਜ
ਜ਼ਿਕਰਯੋਗ ਹੈ ਕਿ ਨੋਨੀ 'ਤੇ ਹਵੇਲੀ 'ਚ ਏ. ਐੱਸ. ਆਈ. ਦੀ ਹੱਤਿਆ ਦਾ ਵੀ ਦੋਸ਼ ਹੈ ਅਤੇ ਉਹ ਐੱਨ. ਡੀ. ਪੀ. ਐੱਸ. ਮਾਮਲੇ 'ਚ ਸਜ਼ਾ ਕੱਟ ਰਿਹਾ ਹੈ। ਇਸ ਤੋਂ ਇਲਾਵਾ ਕੁਝ ਸਮਾਂ ਪਹਿਲਾਂ ਵੀ ਜਲੰਧਰ ਰੂਰਲ ਪੁਲਸ ਨੇ ਉਸ ਨੂੰ ਹੈਰੋਇਨ ਸਮੱਗਲਿੰਗ ਦੇ ਮਾਮਲੇ 'ਚ ਨਾਮਜ਼ਦ ਕੀਤਾ ਸੀ। ਉਸ 'ਤੇ ਦੋਸ਼ ਲੱਗੇ ਸਨ ਕਿ ਉਹ ਜੇਲ੍ਹ 'ਚੋਂ ਹੈਰੋਇਨ ਸਮੱਗਲਿੰਗ ਕਰਵਾ ਰਿਹਾ ਹੈ। ਇਸ ਤੋਂ ਇਲਾਵਾ ਉਸ 'ਤੇ ਹੋਰ ਕਈ ਮਾਮਲੇ ਦਰਜ ਹਨ। ਨੋਨੀ ਫਿਲਹਾਲ ਪੈਰੋਲ 'ਤੇ ਬਾਹਰ ਆਇਆ ਹੋਇਆ ਹੈ ਅਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਵੀ ਹੋਈ ਸੀ। ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਸ਼ਹਿਰ 'ਚ ਚਰਚਾ ਬਣੀ ਹੋਈ ਹੈ ਕਿ ਨੋਨੀ ਲੱਧੇਵਾਲੀ ਜੇਲ੍ਹ 'ਚ ਸਜ਼ਾ ਕੱਟ ਰਿਹਾ ਹੈ। ਫਿਰ ਉਸ ਕੋਲ ਹਥਿਆਰ ਕਿਥੋਂ ਆਇਆ ਅਤੇ ਜੇਕਰ ਇਹ ਹਥਿਆਰ ਉਸ ਦਾ ਨਹੀਂ ਹੈ ਤਾਂ ਕਿਸ ਦੇ ਨਾਂ 'ਤੇ ਰਜਿਸਟਰ ਹੈ। ਕੁਝ ਸਮਾਂ ਪਹਿਲਾਂ ਉਸ 'ਤੇ ਦੋਸ਼ ਲੱਗੇ ਸਨ ਕਿ ਉਹ ਜੇਲ 'ਚੋਂ ਸਮੱਗਲਿੰਗ ਦਾ ਕੰਮ ਚਲਾ ਰਿਹਾ ਹੈ। ਫਿਰ ਉਸ ਨੂੰ ਇੰਨੀ ਜਲਦੀ ਪੈਰੋਲ ਕਿਵੇਂ ਮਿਲ ਗਈ? ਸੂਤਰ ਕਹਿੰਦੇ ਹਨ ਕਿ ਉਸ ਨੂੰ ਪੈਰੋਲ ਦਿਵਾਉਣ ਵਿਚ ਇਕ ਸਿਆਸੀ ਆਗੂ ਦਾ ਹੱਥ ਹੈ, ਜੋ ਹਰ ਵਾਰ ਉਸਦੀ ਮਦਦ ਕਰਦਾ ਹੈ।

ਉਥੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਅਰਸ਼ 'ਤੇ ਵੀ ਪਹਿਲਾਂ ਅਪਰਾਧਿਕ ਮਾਮਲੇ ਦਰਜ ਹੋ ਚੁੱਕੇ ਹਨ। ਇਹ ਵੀਡੀਓ ਅਰਸ਼ ਨੇ ਹੀ ਆਪਣੇ ਵ੍ਹਟਸਐਪ ਸਟੇਟਸ 'ਤੇ ਲਗਾਈ ਸੀ, ਜਿਸ ਤੋਂ ਬਾਅਦ ਇਹ ਵੀਡੀਓ ਵਾਇਰਲ ਹੋ ਗਈ।

ਇਹ ਵੀ ਪੜ੍ਹੋ: ਭਾਰਤ ਬੰਦ ਦੌਰਾਨ ਜਲੰਧਰ 'ਚ ਗੁੰਡਾਗਰਦੀ, ਹਥਿਆਰਬੰਦ ਨੌਜਵਾਨਾਂ ਨੇ ਫੈਕਟਰੀ ਕਾਮਿਆਂ ਦੀ ਕੀਤੀ ਕੁੱਟਮਾਰ

'ਜਿਨ੍ਹਾਂ ਦੇ ਹਥਿਆਰਾਂ ਤੋਂ ਫਾਇਰ ਹੋਏ, ਉਨ੍ਹਾਂ 'ਤੇ ਵੀ ਹੋਵੇ ਕਾਰਵਾਈ'
ਜਾਣਕਾਰਾਂ ਦਾ ਕਹਿਣਾ ਹੈ ਕਿ ਜੇਕਰ ਇਹ ਹਥਿਆਰ ਫਾਇਰ ਕਰਨ ਵਾਲਿਆਂ ਦੇ ਨਹੀਂ ਹਨ ਤਾਂ ਜਿਨ੍ਹਾਂ ਦੇ ਨਾਂ 'ਤੇ ਰਜਿਸਟਰ ਹਨ, ਉਨ੍ਹਾਂ 'ਤੇ ਵੀ ਕਾਰਵਾਈ ਕੀਤੀ ਜਾਵੇ ਅਤੇ ਲਾਇਸੈਂਸ ਤੁਰੰਤ ਪ੍ਰਭਾਵ ਨਾਲ ਰੱਦ ਕੀਤੇ ਜਾਣ। ਇਹ ਪਹਿਲਾ ਮਾਮਲਾ ਨਹੀਂ ਹੈ, ਜਦ ਜਲੰਧਰ 'ਚ ਹੋਏ ਕਈ ਸਮਾਗਮਾਂ ਵਿਚ ਇਸ ਤਰ੍ਹਾਂ ਹਵਾਈ ਫਾਇਰ ਕੀਤੇ ਗਏ ਹੋਣ। ਪੰਜਾਬ 'ਚ ਹੋਏ ਅਜਿਹੇ ਮਾਮਲਿਆਂ 'ਚ ਕਈ ਲੋਕਾਂ ਨੂੰ ਆਪਣੀ ਜਾਨ ਵੀ ਗੁਆਉਣੀ ਪਈ ਹੈ।

ਕਿਸੇ ਦੀ ਜ਼ਿੰਦਗੀ 'ਤੇ ਭਾਰੀ ਵੀ ਪੈ ਸਕਦੈ ਸ਼ੌਕ : ਰੂਬਲ ਸੰਧੂ
ਸ਼ਿਵ ਸੈਨਾ ਜਲੰਧਰ ਦੇ ਪ੍ਰਧਾਨ ਰੂਬਲ ਸੰਧੂ ਦਾ ਕਹਿਣਾ ਹੈ ਕਿ ਸਮਾਗਮਾਂ 'ਚ ਫਾਇਰ ਕਰਨਾ ਬਿਲਕੁਲ ਹੀ ਗਲਤ ਅਤੇ ਗੈਰ-ਕਾਨੂੰਨੀ ਹੈ। ਕਿਸੇ ਦਾ ਅਜਿਹਾ ਸ਼ੌਕ ਦੂਸਰੇ ਦੀ ਜ਼ਿੰਦਗੀ 'ਤੇ ਭਾਰੀ ਪੈ ਸਕਦਾ ਹੈ। ਸੰਧੂ ਨੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਤੋਂ ਇਸ ਮਾਮਲੇ 'ਚ ਤੁਰੰਤ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ: ਸ਼ਾਹਕੋਟ ਨੇੜੇ ਸਤਲੁਜ ਦਰਿਆ 'ਚੋਂ ਮਿਲੀ ਫ਼ੌਜੀ ਦੀ ਵਰਦੀ ਪਾਈ ਮਾਸੂਮ ਬੱਚੀ ਦੀ ਲਾਸ਼, ਫੈਲੀ ਸਨਸਨੀ

ਨੋਟ: ਕੀ ਵਿਆਹ ਸਮਾਗਮਾਂ 'ਚ ਚਲਾਈਆਂ ਜਾਣ ਵਾਲੀਆਂ ਗੋਲੀਆਂ ਨੂੰ ਲੈ ਕੇ ਸਰਕਾਰ ਨੂੰ ਹੋਰ ਸਖ਼ਤੀ ਵਰਤਣੀ ਚਾਹੀਦੀ ਹੈ, ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri