ਵੱਡੀ ਖ਼ਬਰ: ਆਦਮਪੁਰ ਵਿਖੇ ਸੈਲੂਨ 'ਚ ਦਿਨ-ਦਿਹਾੜੇ ਗੈਂਗਵਾਰ, ਗੋਲੀਆਂ ਮਾਰ ਨੌਜਵਾਨ ਦਾ ਕੀਤਾ ਕਤਲ

11/25/2020 6:35:46 PM

ਆਦਮਪੁਰ (ਦਿਲਬਾਗੀ, ਚਾਂਦ)— ਆਦਮਪੁਰ ਦੇ ਟਰੱਕ ਯੂਨੀਅਨ ਰੋਡ 'ਤੇ ਪੈਂਦੇ ਡਿਜ਼ਾਇਰ ਲੁੱਕ ਸੈਲੂਨ 'ਚ ਕਟਿੰਗ ਕਰਵਾਉਣ ਆਏ ਦੋ ਨੌਜਵਾਨਾਂ 'ਤੇ ਗੋਲੀਆਂ ਚਲਾ ਦਿੱਤੀਆਂ ਗਈਆਂ। ਗੈਂਗਵਾਰ ਦੇ ਚਲਦਿਆ ਪੁਰਾਣੀ ਰੰਜਿਸ਼ ਕਾਰਨ ਦੋ ਹਮਲਾਵਰਾਂ ਵੱਲੋਂ ਨੌਜਵਾਨ ਦੀ ਕੰਨਪਟੀ 'ਤੇ ਮਾਰੀ ਗਈ। ਇਸ ਦੌਰਾਨ ਨੌਜਵਾਨ ਦੀ ਮੌਕੇ 'ਤੇ ਹੀ ਹੋਈ ਮੌਤ ਹੋ ਗਈ ਜਦਕਿ ਉਸ ਦਾ ਦੂਜਾ ਸਾਥੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ।

ਇਹ ਵੀ ਪੜ੍ਹੋ: ਕੈਪਟਨ ਅਮਰਿੰਦਰ ਸਿੰਘ ਵਲੋਂ ਨਵਜੋਤ ਸਿੱਧੂ ਨੂੰ ਲੰਚ 'ਤੇ ਸੱਦਣ ਦੇ ਮਾਇਨੇ

ਇੰਝ ਦਿੱਤਾ ਖ਼ੌਫ਼ਨਾਕ ਵਾਰਦਾਤ ਨੂੰ ਅੰਜਾਮ
ਡੀ. ਐੱਸ. ਪੀ. ਹਰਿੰਦਰ ਸਿੰਘ ਮਾਨ ਨੇ ਦੱਸਿਆ ਕਿ ਅੱਜ ਦੁਪਹਿਰ ਢਾਈ ਵਜੇ ਦੇਕਰੀਬ 3 ਨੌਜਵਾਨ ਪਲਸਰ ਮੋਟਰਸਾਈਕਲ 'ਤੇ ਸਲੂਨ ਦੇ ਬਾਹਰ ਆਏ, ਜਿਨ੍ਹਾਂ 'ਚੋਂ ਦੋ ਨੌਜਵਾਨਾਂ ਨੇ ਸਲੂਨ ਦੇ ਅੰਦਰ ਜਾ ਕੇ ਸਲੂਨ 'ਤੇ ਬੈਠੇ ਸਾਗਰ ਦਾ ਨਾਮ ਪੁੱਛਿਆ ਅਤੇ ਸਾਗਰ ਕਟਾਰੀਆ (24 ਸਾਲ) ਪੁੱਤਰ ਜੋਗਿੰਦਰ ਪਾਲ ਵਾਸੀ ਪਿੰਡ ਰੇਰੂ ਜ਼ਿਲ੍ਹਾ ਜਲੰਧਰ ਅਤੇ ਸੁਨੀਲ ਕੁਮਾਰ 'ਤੇ ਗੋਲੀਆਂ ਚਲਾ ਦਿੱਤੀਆਂ। ਜਿਸ ਨਾਲ ਸਾਗਰਕਟਾਰੀਆ ਦੀ ਸਲੂਨ ਦੇ ਅੰਦਰ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਉਸ ਦਾ ਸਾਥੀ ਸੁਨੀਲ ਕੁਮਾਰ ਵਾਸੀ ਹਰੀਪੁਰ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ।

ਇਹ ਵੀ ਪੜ੍ਹੋ: ਜੇਕਰ ਤੁਸੀਂ ਵੀ ਜਲੰਧਰ ਰੇਲਵੇ ਸਟੇਸ਼ਨ ਤੋਂ ਰੇਲ ਰਾਹੀਂ ਜਾਣਾ ਚਾਹੁੰਦੇ ਹੋ ਕਿਤੇ ਬਾਹਰ ਤਾਂ ਪੜ੍ਹੋ ਇਹ ਖ਼ਬਰ

ਉਨ੍ਹਾਂ ਦੱਸਿਆ ਕਿ ਹਮਲਾਵਰਾ ਨੇ ਆਪਣੇ ਮੂੰਹ ਢੱਕੇ ਹੋਏ ਸਨ ਅਤੇ ਹਮਲਾ ਕਰਨ ਤੋਂ ਬਾਅਦ ਸਲੂਨ ਦੇ ਬਾਹਰ ਖੜ੍ਹੇ ਆਪਣੇ ਤੀਜੇ ਸਾਥੀ ਨਾਲ ਮੋਟਰਸਾਈਕਲ 'ਤੇ ਫਰਾਰ ਹੋ ਗਏ। ਹਮਲਾਵਰਾਂ ਦਾ ਦੌੜਦੇ ਹੋਏ ਰਿਵਾਲਵਰ ਬਾਹਰ ਸੜਕ 'ਤੇ ਡਿਗ ਪਿਆ ਜੋ ਕਿ ਪੁਲਸ ਨੇ ਮੌਕੇ 'ਤੇ ਬਰਾਮਦ ਕਰ ਲਿਆ ਹੈ।

ਇਹ ਵੀ ਪੜ੍ਹੋ: ਜਲੰਧਰ: ਸ੍ਰੀ ਗੁਰੂ ਰਵਿਦਾਸ ਧਾਮ ਦੇ ਬਾਹਰ ਟਰਾਲੀ ਵਾਲੇ ਦੀ ਬਹਾਦਰੀ ਨਾਲ ਟਲੀ ਵਾਰਦਾਤ, ਬਦਮਾਸ਼ ਕੀਤੇ ਕਾਬੂ

ਕੀ ਕਹਿਣਾ ਹੈ ਥਾਣਾ ਮੁਖੀ ਦਾ
ਆਦਮਪੁਰ ਥਾਣਾ ਮੁਖੀ ਰਾਜੀਵ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਸਾਗਰ ਕਟਾਰੀਆ ਦੀ ਲਾਸ਼ ਨੂੰ ਕਬਜੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਲੰਧਰ ਵਿਖੇ ਭੇਜ ਦਿੱਤਾ ਗਿਆ ਹੈ ਅਤੇ ਜ਼ਖ਼ਮੀ ਸੁਨੀਲ ਕੁਮਾਰ ਨੂੰ ਰਾਮਾ ਮੰਡੀ ਦੇ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਇਕ ਪੁਰਾਣੀ ਰੰਜਿਸ਼ ਹੋਣ ਕਾਰਨ ਹਮਲਾ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਕੇਸ ਦੀ ਜਾਂਚ ਕਰਨ ਲਈ ਫਿੰਗਰ ਪ੍ਰਿੰਟ ਦੀ ਟੀਮ ਮੌਕੇ 'ਤੇ ਪਹੁੰਚ ਚੁੱਕੀ ਹੈ। ਹਮਲਾਵਰਾਂ ਨੂੰ ਫੜਨ ਲਈ ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਖੰਗਾਲੇ ਜਾ ਰਹੇ ਹਨ ।
ਇਹ ਵੀ ਪੜ੍ਹੋ: ਪੰਜਾਬ ਵਿਚ ਫਿਰ ਤੋਂ ਨਾਈਟ ਕਰਫਿਊ ਦਾ ਐਲਾਨ, ਜਾਰੀ ਹੋਏ ਨਵੇਂ ਦਿਸ਼ਾ-ਨਿਰਦੇਸ਼

shivani attri

This news is Content Editor shivani attri