ਫਗਵਾੜਾ ਗੋਲੀਕਾਂਡ ਮਾਮਲੇ ''ਚ ਗ੍ਰਿਫਤਾਰ ਪੰਜਾਬੀ ਗਾਇਕ ਨੇ ਦੱਸੀ ਸੱਚਾਈ

03/16/2020 6:15:02 PM

ਫਗਵਾੜਾ (ਹਰਜੋਤ)— ਬੀਤੀ 27 ਫਰਵਰੀ ਨੂੰ ਨਿਊ ਮਾਡਲ ਟਾਊਨ ਇਲਾਕੇ 'ਚ ਇਕ ਆਈਸਕ੍ਰੀਮ ਵਿਕਰੇਤਾ ਦੇ ਘਰ 'ਤੇ ਕੀਤੀ ਗਈ ਫਾਇਰਿੰਗ ਦੇ ਸਬੰਧ 'ਚ ਪੁਲਸ ਵੱਲੋਂ ਗ੍ਰਿਫਤਾਰ ਕੀਤੇ ਗਏ ਪੰਜਾਬੀ ਗਾਇਕ ਪ੍ਰਿਤਪਾਲ ਸਿੰਘ ਉਰਫ ਸਾਜਨ ਜੋੜਾ ਨੇ ਪੁੱਛਗਿੱਛ 'ਚ ਵੱਡੇ ਖੁਲਾਸੇ ਕੀਤੇ ਹਨ। ਸਾਜਨ ਜੋੜਾ ਨੂੰ ਬੀਤੇ ਦਿਨ 4 ਦਿਨ ਦਾ ਪੁਲਸ ਰਿਮਾਂਡ ਖਤਮ ਹੋਣ ਮਗਰੋਂ ਅਦਾਲਤ 'ਚ ਪੇਸ਼ ਕੀਤਾ ਗਿਆ ਸੀ ਅਤੇ ਅਦਾਲਤ ਨੇ 14 ਦਿਨਾਂ ਲਈ ਜੇਲ ਭੇਜ ਦਿੱਤਾ ਹੈ।

ਪੁੱਛਗਿੱਛ 'ਚ ਦੱਸੀ ਸਾਰੀ ਸੱਚਾਈ
ਗੱਲਬਾਤ ਕਰਦੇ ਹੋਏ ਐੱਸ. ਪੀ. ਮਨਵਿੰਦਰ ਸਿੰਘ, ਐੱਸ. ਪੀ. (ਡੀ.) ਮਨਪ੍ਰੀਤ ਸਿੰਘ ਢਿੱਲੋਂ, ਡੀ. ਐੱਸ. ਪੀ. ਸੁਰਿੰਦਰ ਚਾਂਦ ਨੇ ਦੱਸਿਆ ਕਿ ਮੁਲਜ਼ਮ ਸਾਜਨ ਜੋੜਾ ਪੁੱਛਗਿੱਛ 'ਚ ਖੁਲਾਸੇ ਕਰਕੇ ਹੋਏ ਦੱਸਿਆ ਕਿ ਕਿ ਸਾਜਨ ਦੇ ਪਰਿਵਾਰ ਦੀ ਸਨਅਤਕਾਰ ਰਵੀ ਸਵਾਨੀ ਦੇ ਪਰਿਵਾਰ ਨਾਲ ਗੂੜੀ ਦੋਸਤੀ ਸੀ। 7 ਨਵੰਬਰ 2019 ਨੂੰ ਸਾਜਨ ਜੋੜਾ ਦੇ ਭਰਾ ਲਵਲੀਨ ਉਰਫ ਸਿਮਰ ਦਾ ਜਨਮ ਦਿਨ ਸੀ, ਜਿਸ ਸਬੰਧ 'ਚ ਉਨ੍ਹਾਂ ਨੇ ਪਾਰਟੀ ਜੋੜਾ ਫਾਰਮ ਹਾਊਸ ਵਿਖੇ ਰੱਖੀ ਹੋਈ ਸੀ। ਜਿੱਥੇ ਉਸ ਦੇ ਤਾਏ ਜਗਜੀਤ ਜੋੜਾ ਦਾ ਦੋਸਤ ਕਰਨ ਸਵਾਮੀ ਉਰਫ ਬਬਲੂ ਪੁੱਤਰ ਰਵਿੰਦਰ ਸਵਾਨੀ (ਜਿਸ ਦੇ ਘਰ 'ਤੇ ਗੋਲੀਆਂ ਚੱਲੀਆਂ ਹਨ) ਆਪਣੇ ਭਰਾ ਅਰਜੁਨ ਨਾਲ ਉਥੇ ਆਇਆ ਹੋਇਆ ਸੀ, ਉਥੇ ਕਿਸੇ ਗੱਲ ਨੂੰ ਲੈ ਕੇ ਸਾਜਨ ਅਤੇ ਕਰਨ ਸਵਾਮੀ ਵਿਚਕਾਰ ਤਕਰਾਰ ਹੋ ਗਿਆ ਸੀ। ਇਸੇ ਦੌਰਾਨ ਸਾਜਨ ਦੀ ਮਰਸਡੀਜ਼ ਗੱਡੀ ਨੂੰ ਕਰਨ ਸਵਾਨੀ ਉਰਫ ਬਬਲੂ ਨੇ ਟੱਕਰ ਮਾਰ ਦਿੱਤੀ ਸੀ। ਜਿਸ ਕਾਰਨ ਸਾਜਨ ਜੋੜਾ ਦੀ ਕਰਨ ਸਵਾਨੀ ਅਤੇ ਅਰਜੁਨ ਸਵਾਨੀ ਪ੍ਰਤੀ ਨਫਤਰ ਕਾਫੀ ਵਧੀ ਹੋਈ ਸੀ ਅਤੇ ਉਸ ਨੇ ਇਨ੍ਹਾਂ ਨੂੰ ਸਬਕ ਸਿਖਾਉਣ ਦਾ ਮਨ ਬਣਾਇਆ ਹੋਇਆ ਸੀ।

ਵਾਰਦਾਤ ਨੂੰ ਅੰਜਾਮ ਦੇਣ ਲਈ ਦੋਸਤ ਨਾਲ ਤਿਆਰ ਕੀਤਾ ਸਾਰਾ ਪਲਾਨ
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਲਈ ਸਾਜਨ ਜੋੜਾ ਨੇ ਆਪਣੇ ਇਕ ਡਲਹੌਜੀ ਸਕੂਲ ਨਾਲ ਪੜ੍ਹਦੇ ਦੋਸਤ ਲਵਦੀਪ ਨਾਲ ਸਾਰੀ ਗੱਲਬਾਤ ਕੀਤੀ। ਉਸ ਨੇ ਇਸ ਘਟਨਾ ਨੂੰ ਅੰਜਾਮ ਦੇਣ ਲਈ ਦੋ ਸ਼ੂਟਰਾਂ ਨਾਲ ਗੱਲ ਕਰਕੇ ਪਲਾਨ ਬਣਾਇਆ। ਉਨ੍ਹਾਂ ਨੂੰ ਉਸੇ ਦਿਨ ਫਗਵਾੜਾ ਬੁਲਾ ਲਿਆ ਅਤੇ ਬਾਈਪਾਸ 'ਤੇ ਸਥਿਤ ਬਰਿਸਟਾ ਰੈਸਟੋਰੈਂਟ ਵਿਖੇ ਬੁਲਾ ਕੇ ਸਾਰੀ ਰਣਨੀਤੀ ਤਿਆਰ ਕੀਤੀ ਅਤੇ ਲਵਦੀਪ ਦੀ ਸਕਾਰਪੀਓ ਗੱਡੀ 'ਚ ਜਾ ਕੇ ਘਟਨਾ ਦੇਣ ਵਾਲੀ ਕੋਠੀ ਦਾ ਬਾਹਰੋਂ ਮੁਆਇਨਾ ਕੀਤਾ ਅਤੇ ਮੁੜ ਵਾਪਸ ਆ ਗਏ।

27 ਫਰਵਨੀ ਨੂੰ ਜਾਗੋ ਸਮਾਗਮ 'ਚ ਸਵਾਨੀ ਪਰਿਵਾਰ ਦੇ ਦਾਖਲ ਹੁੰਦੇ ਹੀ ਪਲਾਨ ਮੁਤਾਬਕ ਵਾਰਦਾਤ ਨੂੰ ਦਿੱਤਾ ਅੰਜਾਮ
ਐੱਸ. ਪੀ. ਮਨਵਿੰਦਰ ਸਿੰਘ, ਐੱਸ. ਪੀ. (ਡੀ.) ਮਨਪ੍ਰੀਤ ਸਿੰਘ ਢਿੱਲੋਂ, ਡੀ. ਐੱਸ. ਪੀ. ਸੁਰਿੰਦਰ ਚਾਂਦ ਨੇ ਦੱਸਿਆ ਕਿ 27 ਫਰਵਰੀ ਦੀ ਰਾਤ ਨੂੰ ਸਾਜਨ ਜੋੜਾ ਦੀ ਤਾਏ ਦੀ ਲੜਕੀ ਦੇ ਵਿਆਹ ਦਾ ਜਾਗੋ ਸਮਾਗਮ, ਜੋ ਜੋੜਾ ਫਾਰਮ ਵਿਖੇ ਚੱਲ ਰਿਹਾ ਸੀ, ਇਸ 'ਚ ਸਾਜਨ ਆਏ ਮਹਿਮਾਨਾਂ ਦੀ ਮਹਿਮਾਨ ਨਿਵਾਜੀ ਕਰ ਰਿਹਾ ਸੀ। ਜਦੋਂ ਸਵਾਨੀ ਪਰਿਵਾਰ ਇਸ ਸਮਾਗਮ 'ਚ ਦਾਖਲ ਹੋਇਆ ਤਾਂ ਇਹ ਉਨ੍ਹਾਂ ਨੂੰ ਮਿਲਣ ਤੋਂ ਬਾਅਦ ਉਸੇ ਸਮੇਂ ਤਹਿ ਕੀਤੇ ਪਲਾਨ ਮੁਤਾਬਕ ਉੱਥੋਂ ਨਿਕਲ ਗਿਆ ਅਤੇ ਇਨ੍ਹਾਂ ਆਪਣੀ ਗੱਡੀ ਪਹਿਲਾਂ ਰਸਤੇ 'ਚ ਛੱਡ ਕੇ ਬਰੇਜਾ ਗੱਡੀ ਜਿਸ ਨੂੰ ਸਾਜਨ ਖੁਦ ਚਲਾਉਣ ਲੱਗਾ ਪਿਆ ਅਤੇ ਉਕਤ ਕੋਠੀ ਵਿਖੇ ਪਹੁੰਚ ਗਏ ਅਤੇ ਸ਼ੂਟਰਾਂ ਨੇ ਉੱਤਰ ਕੇ ਗੋਲੀਆਂ ਚੱਲਾ ਦਿੱਤੀਆਂ ਅਤੇ ਮੌਕੇ ਤੋਂ ਫਰਾਰ ਹੋ ਗਏ ਅਤੇ ਸਾਜਨ ਮੁੜ ਆਪਣੇ ਫਾਰਮ ਹਾਊਸ ਵਿਖੇ ਪੁੱਜ ਗਿਆ। ਇਸ ਘਟਨਾ ਸਬੰਧੀ ਪੁਲਸ ਨੇ ਧਾਰਾ 336, 25-54-59 ਆਰਮਜ਼ ਐਕਟ ਤਹਿਤ ਕੇਸ ਦਰਜ ਕਰ ਲਿਆ ਸੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਸੀ।

ਜਾਗੋ ਦੀ ਵੀਡੀਓ ਗ੍ਰਾਫੀ ਅਤੇ ਹੋਰ ਪਹਿਲੂਆਂ ਦੀ ਛਾਣਬੀਣ ਕਰਨ 'ਤੇ ਸਾਜਨ ਜੋੜਾ 'ਤੇ ਪਿਆ ਸ਼ੱਕ
ਐੱਸ. ਪੀ. ਨੇ ਦੱਸਿਆ ਕਿ ਪੁਲਸ ਨੇ ਡੀ. ਐੱਸ. ਪੀ. ਵਿਸ਼ਾਲਜੀਤ ਸਿੰਘ ਅਤੇ ਐੱਸ. ਐੱਚ. ਓ. ਸਿਟੀ ਓਂਕਾਰ ਸਿੰਘ ਬਰਾੜ ਦੀ ਅਗਵਾਈ 'ਚ ਜਾਂਚ ਟੀਮ ਬਣਾ ਦਿੱਤੀ। ਜਿਨ੍ਹਾਂ ਇਸ ਮਾਮਲੇ ਦੀ ਤਹਿ ਤਕ ਪੁੱਜਣ ਲਈ ਜਾਗੋ ਦੀ ਵੀਡੀਓ ਗ੍ਰਾਫੀ ਅਤੇ ਹੋਰ ਪਹਿਲੂਆਂ ਦੀ ਛਾਣਬੀਣ ਕੀਤੀ ਤਾਂ ਸ਼ੱਕ ਦੀ ਸੂਈ ਸਾਜਨ ਜੋੜਾ 'ਤੇ ਗਈ। ਜਿਸ ਸਬੰਧ 'ਚ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਕੀਤੀ, ਜਿਸ ਤੋਂ ਇਹ ਸਾਰਾ ਮਾਮਲਾ ਸਾਫ ਹੋ ਗਿਆ ਅਤੇ ਫਿਰ ਪੁਲਸ ਨੇ ਮਾਮਲੇ 'ਚ ਧਾਰਾ 307 ਤੇ 120-ਬੀ ਦਾ ਜੁਰਮ ਵਾਧਾ ਕਰ ਦਿੱਤਾ।

ਇਹ ਵੀ ਪੜ੍ਹੋ: ਫਗਵਾੜਾ: ਪਾਸ਼ ਕਾਲੋਨੀ 'ਚ ਘਰ ਦੇ ਬਾਹਰ ਹਥਿਆਰਬੰਦ ਲੁਟੇਰਿਆਂ ਵੱਲੋਂ ਅੰਨ੍ਹੇਵਾਹ ਫਾਇਰਿੰਗ

ਲਵਦੀਪ ਅਤੇ ਦੋਵੇਂ ਸ਼ੂਟਰ ਫਰਾਰ, ਭਾਲ 'ਚ ਛਾਪੇਮਾਰੀ ਜਾਰੀ
ਐੱਸ. ਪੀ. ਨੇ ਦੱਸਿਆ ਕਿ ਸਾਜਨ ਨੇ ਮੰਨਿਆ ਹੈ ਕਿ ਉਸ ਨੇ ਸਾਰੀ ਗੱਲ ਲਵਦੀਪ ਨਾਲ ਕੀਤੀ ਸੀ ਅਤੇ ਲਵਦੀਪ ਨੇ ਹੀ ਸ਼ੂਟਰ ਅਤੇ ਅਸਲੇ ਦਾ ਪ੍ਰਬੰਧ ਕੀਤਾ ਸੀ, ਜਿਸ ਬਾਰੇ ਉਸ ਨੂੰ ਨਹੀਂ ਪੱਤਾ। ਉਨ੍ਹਾਂ ਦੱਸਿਆ ਕਿ ਫ਼ਿਲਹਾਲ ਲਵਦੀਪ ਸਿੰਘ ਪੁੱਤਰ ਮਨਵੀਰ ਸਿੰਘ ਉਰਫ਼ ਲਾਡੀ ਵਾਸੀ ਸਿੱਧੂਪੁਰ ਕਲਾਂ ਕਾਦੀਆਂ ਜ਼ਿਲਾ ਬਟਾਲਾ ਜੋ ਅਜੇ ਘਰੋਂ ਫਰਾਰ ਹੈ ਅਤੇ ਪੁਲਸ ਨੇ ਉਸ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਹੈ ਪਰ ਉਹ ਅਜੇ ਪੁਲਸ ਦੀ ਗ੍ਰਿਫਤ ਤੋਂ ਬਾਹਰ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ 'ਚ ਅਜੇ ਸਾਜਨ ਦਾ ਦੋਸਤ ਲਵਦੀਪ, ਦੋਵੇਂ ਸ਼ੂਟਰ ਅਤੇ ਘਟਨਾ ਨੂੰ ਅੰਜਾਮ ਦੇਣ ਲਈ ਵਰਤਿਆ ਅਸਲਾ, ਸਕਾਰਪੀਓ ਅਤੇ ਬਰੇਜਾ ਗੱਡੀ ਕਾਬੂ ਕਰਨੀ ਬਾਕੀ ਹੈ।


ਇਹ ਵੀ ਪੜ੍ਹੋ: ਫਗਵਾੜਾ ਗੋਲੀਕਾਂਡ ਮਾਮਲੇ 'ਚ ਪੰਜਾਬੀ ਗਾਇਕ ਗ੍ਰਿਫਤਾਰ

shivani attri

This news is Content Editor shivani attri