ਸੈਲਫੀ ਖਿੱਚਣ ਦੇ ਸ਼ੌਂਕ ਨੇ ਲਈ SHO ਦੇ ਲਾਂਗਰੀ ਦੀ ਜਾਨ, ਗੋਲੀ ਲੱਗਣ ਨਾਲ ਹੋਈ ਮੌਤ

04/23/2020 11:30:33 AM

ਪਟਿਆਲਾ (ਬਲਜਿੰਦਰ)— ਥਾਣਾ ਤ੍ਰਿਪੜੀ ਦੇ ਐੱਸ. ਐੱਚ. ਓ. ਹਰਜਿੰਦਰ ਸਿੰਘ ਢਿੱਲੋਂ ਦੇ ਲਾਂਗਰੀ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਇਹ ਸਾਰੀ ਘਟਨਾ ਸੀ. ਸੀ. ਟੀ. ਵੀ. 'ਚ ਕੈਦ ਹੋ ਗਈ। ਇਸ ਦੀ ਪੁਸ਼ਟੀ ਕਰਦਿਆਂ ਡੀ. ਐੱਸ. ਪੀ. ਸਿਟੀ-1 ਯੋਗੇਸ਼ ਸ਼ਰਮਾ ਨੇ ਦੱਸਿਆ ਕਿ ਐੱਸ. ਐੱਚ. ਓ. ਢਿੱਲੋਂ ਬੀਤੇ ਦਿਨ ਸਵੇਰੇ ਬਾਥਰੂਮ 'ਚ ਨਹਾਉਣ ਲਈ ਗਏ ਸਨ ਅਤੇ ਉਨ੍ਹਾਂ ਦਾ ਸਰਵਿਸ ਰਿਵਾਲਵਰ ਅਲਮਾਰੀ 'ਚ ਸੀ ਅਤੇ ਇਸ ਬਾਰੇ ਘਰ 'ਚ ਰਹਿਣ ਵਾਲੇ ਲਾਂਗਰੀ ਰਾਮ ਬਹਾਦੁਰ ਨੂੰ ਹੀ ਪਤਾ ਸੀ।

ਇਹ ਵੀ ਪੜ੍ਹੋ: ਬਲਦੇਵ ਸਿੰਘ ਦੇ ਪੋਤਰੇ ਨੇ ਦਿੱਤੀ ''ਕੋਰੋਨਾ'' ਨੂੰ ਮਾਤ, ਤਾੜੀਆਂ ਨਾਲ ਗੂੰਜਿਆ ਨਵਾਂਸ਼ਹਿਰ ਦਾ ਸਿਵਲ ਹਸਪਤਾਲ

ਲਾਂਗਰੀ ਚਾਬੀ ਚੁੱਕ ਕੇ ਸਰਵਿਸ ਰਿਵਾਲਵਰ ਲੈ ਕੇ ਬਾਹਰ ਆ ਗਿਆ ਅਤੇ ਅਚਾਨਕ ਉਸ ਕੋਲੋਂ ਗੋਲੀ ਚੱਲ ਗਈ। ਗੋਲੀ ਲੱਗਣ ਤੋਂ ਬਾਅਦ ਤੁਰੰਤ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਲਾਂਗਰੀ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ: ਕੈਪਟਨ ਤੇ ਮੋਦੀ ਦੀ ਪੇਂਟਿੰਗ ਬਣਾ ਕੇ ਇਸ ਲੜਕੀ ਨੇ ਕੋਰੋਨਾ ਤੋਂ ਬਚਣ ਲਈ ਦਿੱਤਾ ਵੱਖਰਾ ਸੰਦੇਸ਼ (ਵੀਡੀਓ)

ਮੁੱਢਲੀ ਜਾਂਚ 'ਚ ਪਾਇਆ ਗਿਆ ਕਿ ਉਸ ਨੂੰ ਸੈਲਫੀਆਂ ਖਿੱਚਣ ਦਾ ਬੜਾ ਸ਼ੌਂਕ ਸੀ ਅਤੇ ਬੁੱਧਵਾਰ ਵੀ ਉਸ ਨੇ ਸ਼ਾਇਦ ਸੈਲਫੀ ਖਿੱਚਣ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਦੱਸਿਆ ਕਿ ਲਾਂਗਰੀ ਦੇ ਪਰਿਵਾਰ ਨੂੰ ਬੁਲਾ ਕੇ ਉਨ੍ਹਾਂ ਦੇ ਬਿਆਨਾਂ ਦੇ ਆਧਾਰ 'ਤੇ 174 ਦੀ ਕਾਰਵਾਈ ਕਰਕੇ ਲਾਸ਼ ਨੂੰ ਵਾਰਸਾਂ ਹਵਾਲੇ ਕਰ ਦਿੱਤਾ ਹੈ।

ਇਹ ਵੀ ਪੜ੍ਹੋ: ਨਵਾਂਸ਼ਹਿਰ ਪੂਰੇ ਦੇਸ਼ ਲਈ ਬਣਿਆ ਮਿਸਾਲ, ''ਕੋਰੋਨਾ'' ਦਾ ਇੰਝ ਕੀਤਾ ਸਫਾਇਆ (ਵੀਡੀਓ)

shivani attri

This news is Content Editor shivani attri