ਜਲੰਧਰ: ਦੇਰ ਰਾਤ ਅਸ਼ੋਕ ਨਗਰ 'ਚ ਪਈਆਂ ਭਾਜੜਾਂ, ਨੌਜਵਾਨ ਨੂੰ ਮਾਰੀ ਗੋਲੀ

07/05/2020 12:12:32 PM

ਜਲੰਧਰ (ਸੋਨੂੰ,ਸ਼ੋਰੀ)— ਇਥੋਂ ਦੇ ਅਸ਼ੋਕ ਨਗਰ 'ਚ ਦੇਰ ਰਾਤ ਉਸ ਸਮੇਂ ਮਾਹੌਲ ਗਰਮਾ ਗਿਆ ਜਦੋਂ ਇਥੋਂ ਦੇ ਰਹਿਣ ਵਾਲੇ ਨਿਤਿਨ ਨਾਂ ਦੇ ਨੌਜਵਾਨ ਨੂੰ ਗੋਲੀ ਮਾਰ ਦਿੱਤੀ ਗਈ। ਇਸ ਦੌਰਾਨ ਨਿਤਿਨ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਜ਼ਖ਼ਮੀ ਨਿਤਿਨ ਨੂੰ ਨਿੱਜੀ ਹਸਪਤਾਲ 'ਚ ਅਣਪਛਾਤੇ ਲੋਕਾਂ ਵੱਲੋਂ ਦਾਖ਼ਲ ਕਰਵਾਇਆ ਗਿਆ ਅਤੇ ਜਿਹੜੇ ਲੋਕ ਉਸ ਨੂੰ ਹਸਪਤਾਲ 'ਚ ਲੈ ਕੇ ਆਏ ਸਨ, ਉਨ੍ਹਾਂ ਨੇ ਹੀ ਡਾਕਟਰ ਨੂੰ ਦੱਸਿਆ ਕਿ ਨਿਤਿਨ ਨੂੰ ਗੋਲੀ ਲੱਗੀ ਹੈ।

ਇਹ ਹੈ ਪੂਰਾ ਮਾਮਲਾ 
ਸ਼ਨੀਵਾਰ ਦੇਰ ਰਾਤ ਦਿਓਲ ਨਗਰ ਕੋਲ ਦੋਸਤਾਂ ਦਾ ਆਪਸ ‘ਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ। ਇਸ ਦੌਰਾਨ ਗੋਲੀ ਚੱਲੀ ਅਤੇ ਇਕ ਵਿਅਕਤੀ ਦੇ ਲੱਕ ‘ਚ ਲੱਗੀ। ਖੂਨ ਨਾਲ ਲਥਪਥ ਹਾਲਤ ‘ਚ ਉਸ ਨੂੰ ਪ੍ਰਾਈਵੇਟ ਹਸਪਤਾਲ ਪਹੁੰਚਾਇਆ ਗਿਆ ਪਰ ਹਾਲਤ ਗੰਭੀਰ ਹੋਣ ‘ਤੇ ਉਸ ਨੂੰ ਡਾਕਟਰਾਂ ਨੇ ਰੈਫਰ ਕਰ ਦਿੱਤਾ। ਪਰਿਵਾਰ ਵਾਲੇ ਤੜਕਸਾਰ ਜ਼ਖ਼ਮੀ ਨੂੰ ਲੁਧਿਆਣਾ ਦੇ ਡੀ. ਐੱਮ. ਸੀ. ਹਸਪਤਾਲ ਲੈ ਕੇ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਭਾਰਗੋ ਕੈਂਪ ਦੇ ਐੱਸ. ਐੱਚ. ਓ. ਭਗਵੰਤ ਭੁੱਲਰ ਪੁਲਸ ਫੋਰਸ ਲੈ ਕੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਕਰਨ ਦੇ ਨਾਲ-ਨਾਲ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਕਈ ਥਾਵਾਂ ‘ਤੇ ਛਾਪੇਮਾਰੀ ਵੀ ਕੀਤੀ। ਹਾਲਾਂਕਿ ਜ਼ਖ਼ਮੀ ਬਿਆਨ ਦੇਣ ‘ਚ ਫਿੱਟ ਨਾ ਹੋਣ ਕਾਰਨ ਡਿਊਟੀ ਅਫਸਰ ਏ. ਐੱਸ. ਆਈ. ਵਿਜੇ ਕੁਮਾਰ ਨੇ ਆਪਣੇ ਬਿਆਨਾਂ ਦੇ ਆਧਾਰ ‘ਤੇ ਕੇਸ ਦਰਜ ਕੀਤਾ।

ਜਾਣਕਾਰੀ ਮੁਤਾਬਕ ਐੱਫ. ਆਈ. ਆਰ. ‘ਚ ਏ. ਐੱਸ. ਆਈ. ਵਿਜੇ ਕੁਮਾਰ ਨੇ ਬਿਆਨ ਦਿੱਤੇ ਕਿ ਉਹ ਸ੍ਰੀ ਗੁਰੂ ਰਵਿਦਾਸ ਚੌਕ ਕੋਲ ਮੌਜੂਦ ਸੀ ਕਿ ਪੁਲਸ ਸੂਤਰ ਨੇ ਸੂਚਨਾ ਦਿੱਤੀ ਕਿ ਆਕਾਸ਼ਦੀਪ ਪੁੱਤਰ ਹਰਵਿੰਦਰ ਸਿੰਘ, ਰਜਤ ਗਣਤੋਤ੍ਰਾ ਪੁੱਤਰ ਪਰਸ਼ੋਤਮ ਲਾਲ ਵਾਸੀ ਸ਼ਹੀਦ ਬਾਬੂ ਲਾਭ ਸਿੰਘ ਨਗਰ ਅਤੇ ਨਿਤਿਨ ਅਰੋੜਾ ਉਰਫ ਡੋਲੂ ਪੁੱਤਰ ਭੋਲਾ ਨਾਥ ਵਾਸੀ ਅਸ਼ੋਕ ਨਗਰ ਜੋ ਲੜਾਈ ਝਗੜੇ ਅਤੇ ਨਾਜਾਇਜ਼ ਹਥਿਆਰ ਰੱਖ ਕੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ ਅਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਬਾਜਵਾ ਪੁੱਤਰ ਸੁਖਦੇਵ ਸਿੰਘ ਵਾਸੀ ਰਾਜਾ ਗਾਰਡਨ ਐਕਸਟੈਂਸ਼ਨ ਜਲੰਧਰ, ਦਲਬੀਰ ਸਿੰਘ ਉਰਫ ਬੀਰਾ ਪੁੱਤਰ ਜੁਗਿੰਦਰ ਸਿੰਘ ਵਾਸੀ ਰਾਜ ਨਗਰ ਬਸਤੀ ਬਾਵਾ ਖੇਲ ਅਤੇ ਪ੍ਰਿੰਸ ਉਰਫ ਬਾਬਾ ਪੁੱਤਰ ਸਰਬਜੀਤ ਸਿੰਘ ਵਾਸੀ ਸ਼ਹੀਦ ਬਾਬੂ ਲਾਭ ਸਿੰਘ ਨਗਰ ਵੱਲੋਂ ਰਚੀ ਸਾਜ਼ਿਸ਼ ਤਹਿਤ ਲੜਾਈ-ਝਗੜੇ ਦੀਆਂ ਵਾਰਦਾਤਾਂ ਕਰਦੇ ਹਨ। 

ਬੀਤੀ ਰਾਤ ਕਰੀਬ 1 ਵਜੇ ਆਕਾਸ਼ਦੀਪ ਪੁੱਤਰ ਹਰਵਿੰਦਰ ਸਿੰਘ ਵਾਸੀ ਸ਼ਹੀਦ ਬਾਬੂ ਲਾਭ ਸਿੰਘ ਨਗਰ, ਰਜਤ ਗਣਤੋਤ੍ਰਾ ਅਤੇ ਨਿਤਿਨ ਅਰੋੜਾ ਅਤੇ ਇਨ੍ਹਾਂ ਨਾਲ ਅਣਪਛਾਤੇ ਲੋਕ ਵੀ ਸਨ। ਮੋਟਰਸਾਈਕਲਾਂ ‘ਤੇ ਸਵਾਰ ਹੋ ਕੇ ਲਵਲੀ ਟਿੰਬਰ ਨਕੋਦਰ ਰੋਡ ਦਿਓਲ ਨਗਰ ਵਿਖੇ ਆਪਣੇ ਵਿਰੋਧੀ ਗਰੁੱਪ ਨਾਲ ਲੜਾਈ ਝਗੜਾ ਕਰਨ ਲਈ ਨਾਜਾਇਜ਼ ਪਿਸਤੌਲ, ਦਾਤਰ ਅਤੇ ਤੇਜ਼ਧਾਰ ਹਥਿਆਰਾਂ ਨਾਲ ਇਕੱਠੇ ਹੋਏ ਸਨ। 

ਇਹ ਵੀ ਪੜ੍ਹੋ: ਐੱਸ.ਐੱਫ. ਜੇ. 'ਤੇ ਪੰਜਾਬ ਪੁਲਸ ਦੀ ਕਾਰਵਾਈ, ਕਪੂਰਥਲਾ ਤੋਂ ਗ੍ਰਿਫ਼ਤਾਰ ਕੀਤਾ ਪੰਨੂ ਦਾ ਸਾਥੀ

ਸਬਕ ਸਿਖਾਉਣ ਲਈ ਦਿੱਤਾ ਵਾਰਦਾਤ ਨੂੰ ਅੰਜਾਮ
ਕਿਸੇ ਗੱਲ ਨੂੰ ਲੈ ਕੇ ਆਪਸ ‘ਚ ਬਹਿਸਬਾਜ਼ੀ ਹੋਣ ਤੋਂ ਬਾਅਦ ਰਜਤ ਨੇ ਆਪਣੇ ਦੋਸਤ ਆਕਾਸ਼ਦੀਪ ਨੂੰ ਉਕਸਾ ਕੇ ਕਿਹਾ ਕਿ ਨਿਤਿਨ ਹਰ ਗੱਲ ਸਬੰਧੀ ਉਨ੍ਹਾਂ ਦੇ ਕੰਮ ‘ਚ ਰੁਕਾਵਟ ਪਾਉਂਦਾ ਹੈ, ਅੱਜ ਇਸ ਨੂੰ ਸਬਕ ਸਿਖਾਉਂਦੇ ਹਾਂ। ਰਜਤ ਦੇ ਉਕਸਾਉਣ ‘ਤੇ ਆਕਾਸ਼ਦੀਪ ਨੇ ਨਿਤਿਨ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਗੋਲੀ ਚਲਾ ਦਿੱਤੀ, ਗੋਲੀ ਨਿਤਿਨ ਦੇ ਲੱਕ ‘ਤੇ ਲੱਗੀ ਅਤੇ ਆਰ-ਪਾਰ ਹੋ ਗਈ। ਜ਼ਖ਼ਮੀ ਹਾਲਤ ‘ਚ ਨਿਤਿਨ ਨੂੰ ਕਿਸੇ ਨੇ ਪ੍ਰਾਈਵੇਟ ਹਸਪਤਾਲ ‘ਚ ਦਾਖਲ ਕਰਵਾ ਦਿੱਤਾ। ਐੱਸ. ਐੱਚ. ਓ. ਭਗਵੰਤ ਭੁੱਲਰ ਦਾ ਕਹਿਣਾ ਹੈ ਕਿ ਪੁਲਸ ਨੇ ਜ਼ਖ਼ਮੀ ਨਿਤਿਨ ਖ਼ਿਲਾਫ਼ ਧਾਰਾ 160 ਦੰਗਾ ਕਰਨ ਦਾ ਕੇਸ ਦਰਜ ਕੀਤਾ ਹੈ। ਨਿਤਿਨ ਰਾਤ ਨੂੰ ਘਰੋਂ ਕਿਉਂ ਬਾਹਰ ਨਿਕਲਿਆ। ਇਸ ਦੇ ਨਾਲ ਬਾਕੀ ਮੁਲਜ਼ਮਾਂ ਖਿਲਾਫ ਆਈ. ਪੀ. ਸੀ. ਦੀ ਧਾਰਾ 307, 160, 148, 149, 120 ਬੀ ਤਹਿਤ ਕੇਸ ਦਰਜ ਕੀਤਾ ਹੈ। ਆਕਾਸ਼ਦੀਪ ਤੋਂ ਇਲਾਵਾ ਬਾਕੀ ਲੋਕਾਂ ਖਿਲਾਫ ਵੀ ਵੱਖ-ਵੱਖ ਥਾਣਿਆਂ ‘ਚ ਲੜਾਈ ਝਗੜਿਆਂ ਦੇ ਕੇਸ ਦਰਜ ਹਨ। ਫਰਾਰ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਪੁਲਸ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਉਥੇ ਹੀ ਪੁਲਸ ਨੇ ਇਸ ਕੇਸ ‘ਚ ਰਜਤ ਨੂੰ ਗਿ੍ਰਫ਼ਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ​​​​​​​: ​​​​​​​5 ਕਰੋੜ ਦੀ ਹੈਰੋਇਨ ਤੇ ਲੱਖਾਂ ਦੀ ਡਰੱਗ ਮਨੀ ਸਮੇਤ 2 ਗ੍ਰਿਫ਼ਤਾਰ

shivani attri

This news is Content Editor shivani attri