ਗੁੱਜਰ ਭਾਈਚਾਰੇ ''ਚ ਝਗੜਾ, 4 ਜ਼ਖ਼ਮੀ (ਤਸਵੀਰਾਂ)

Monday, Jul 10, 2017 - 11:04 AM (IST)

ਬਟਾਲਾ - ਪਿੰਡ ਖਤੀਬ 'ਚ ਮੱਝਾਂ ਚਰਾਉਣ ਨੂੰ ਲੈ ਕੇ ਗੁੱਜਰਾਂ ਦੀਆਂ ਦੋ ਧਿਰਾਂ ਵਿਚ ਝਗੜਾ ਹੋਣ ਨਾਲ 4 ਗੁੱਜਰਾਂ ਦੇ ਜ਼ਖਮੀ ਹੋਣ ਦੀ ਖਬਰ ਹੈ।
ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਇਕ ਧਿਰ ਦੀ ਬੀਰੋ ਹਾਜੜ ਪਤਨੀ ਯੂਸਫ ਹਾਜੜ ਵਾਸੀ ਖਤੀਬ ਨੇ ਦੱਸਿਆ ਕਿ ਉਹ ਆਪਣੇ ਪਸ਼ੂਆਂ ਨੂੰ ਚਰਾਉਣ ਲਈ ਖੇਤਾਂ ਵੱਲ ਲਿਜਾ ਰਹੀ ਸੀ ਕਿ ਇਸੇ ਦੌਰਾਨ ਗੁੱਜਰ ਭਾਈਚਾਰੇ ਨਾਲ ਸਬੰਧਿਤ ਵਿਅਕਤੀ ਸ਼ੰਮੀ ਮੁਹੰਮਦ ਨੇ ਸਾਨੂੰ ਸਾਥੀਆਂ ਸਮੇਤ ਆ ਕੇ ਇਥੋਂ ਪਸ਼ੂ ਚਰਾਉਣ ਤੋਂ ਮਨ੍ਹਾ ਕਰ ਦਿੱਤਾ, ਜਦੋਂ ਅਸੀਂ ਉਕਤ ਵਿਅਕਤੀ ਤੋਂ ਇਸ ਦਾ ਕਾਰਨ ਪੁੱਛਿਆ ਤਾਂ ਉਸ ਨੇ ਦਾਤਰ ਨਾਲ ਵਾਰ ਕਰਦੇ ਹੋਏ ਮੈਨੂੰ ਗੰਭੀਰ ਜ਼ਖਮੀ ਕਰ ਦਿੱਤਾ ਅਤੇ ਨਾਲ ਹੀ ਡੰਡਿਆਂ ਨਾਲ ਮੇਰੀ ਕੁੱਟਮਾਰ ਕੀਤੀ। ਇਸ ਦੌਰਾਨ ਉਸ ਦਾ ਲੜਕਾ ਮੁਨੀ ਪੁੱਤਰ ਯੂਸਫ ਹਾਜੜ ਵੀ ਜ਼ਖਮੀ ਹੋ ਗਿਆ। 
ਉਧਰ ਦੂਜੀ ਧਿਰ ਸ਼ੰਮੀ ਮੁਹੰਮਦ ਪੁੱਤਰ ਮੂਸਾ ਮੁਹੰਮਦ ਅਤੇ ਰਾਣੀ ਪਤਨੀ ਸ਼ੰਮੀ ਮੁਹੰਮਦ ਵਾਸੀ ਖਤੀਬ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਅਸੀਂ ਜਿਨ੍ਹਾਂ ਖੇਤਾਂ ਵਿਚ ਆਪਣੇ ਪਸ਼ੂ ਚਰਾਉਂਦੇ ਸੀ, ਉਨ੍ਹਾਂ ਹੀ ਖੇਤਾਂ ਵਿਚ ਉਕਤ ਗੁੱਜਰ ਆਪਣੇ ਪਸ਼ੂ ਚਰਾਉਣ ਲਈ ਲੈ ਆਏ, ਜਿਨ੍ਹਾਂ ਨੂੰ ਅਸੀਂ ਕਿਹਾ ਕਿ ਅਸੀਂ ਇਥੇ ਪਹਿਲਾਂ ਤੋਂ ਹੀ ਪਸ਼ੂ ਚਰਾਉਂਦੇ ਹਾਂ ਤੇ ਤੁਸੀਂ ਕਿਤੇ ਹੋਰ ਜਗ੍ਹਾ 'ਤੇ ਪਸ਼ੂ ਲੈ ਕੇ ਚਲੇ ਜਾਓ, ਜਿਨ੍ਹਾਂ ਨੇ ਸਾਡੇ 'ਤੇ ਹਮਲਾ ਕਰ ਕੇ ਆਪਣੇ ਦਸਤੀ ਹਥਿਆਰਾਂ ਨਾਲ ਸਾਨੂੰ ਸੱਟਾਂ ਲਾ ਕੇ ਜ਼ਖਮੀ ਕਰ ਦਿੱਤਾ। ਉਕਤ ਗੁੱਜਰਾਂ ਵੱਲੋਂ ਥਾਣਾ ਸਿਵਲ ਲਾਈਨ ਦੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।


Related News