‘ਆਪ’ ਵੱਲੋਂ ਦਿੱਤੀਆਂ ਗਾਰੰਟੀਆਂ ਹੀ ਉਸੇ ਲਈ ਬਣਨਗੀਆਂ ਗਲੇ ਦੀ ਹੱਡੀ : ਪਰਗਟ ਸਿੰਘ (ਵੀਡੀਓ)

03/26/2022 9:23:35 PM

ਜਲੰਧਰ (ਵੈੱਬ ਡੈਸਕ) : ਆਮ ਆਦਮੀ ਪਾਰਟੀ ਦੀ ਪੰਜਾਬ ਵਿਧਾਨ ਚੋਣਾਂ ਦੌਰਾਨ ਚੱਲੀ ਹਨੇਰੀ ’ਚ ਜਿਥੇ ਵੱਡੇ-ਵੱਡੇ ਆਗੂ ਵੀ ਹਾਰ ਗਏ ਉਥੇ ਜਲੰਧਰ ਕੈਂਟ ਤੋਂ ਕਾਂਗਰਸੀ ਆਗੂ ਪਰਗਟ ਸਿੰਘ ਚੋਣ ਜਿੱਤ ਗਏ ਸਨ। ‘ਜਗ ਬਾਣੀ’ ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨਾਲ ਗੱਲਬਾਤ ਕਰਦਿਆਂ ‘ਆਪ’ ਦੀ ਜ਼ਬਰਦਸਤ ਜਿੱਤ ਬਾਰੇ ਬੋਲਦਿਆਂ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਪੰਜਾਬੀ 20-25 ਸਾਲ ਬਾਅਦ ਇਹੋ ਜਿਹਾ ਫ਼ੈਸਲਾ ਜ਼ਰੂਰ ਲੈਂਦਾ ਹੈ, ਜਿਹੜਾ ਆਊਟ ਆਫ ਬਾਕਸ ਸੋਚਣ ਲਈ ਮਜਬੂਰ ਕਰ ਦਿੰਦਾ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਗਣਿਤ ਦੇ ਕਿਸੇ ਭਾੜੇ ਨਾਲ ਕੱਢ ਕੇ ਦੇਖੀਏ ਤਾਂ ਇਸ ਤਰ੍ਹਾਂ ਦੇ ਹਾਲਾਤ ਨਹੀਂ ਸਨ। ਉਨ੍ਹਾਂ ਕਿਹਾ ਕਿ ਮੈਨੂੰੂ ਲੱਗਦਾ ਹੈ ਕਿ ਜਿਹੜੀ ਸਿਆਸੀ ਕਰੈਕਸ਼ਨ ਹੋਈ ਹੈ, ਇਹ ਪੰਜਾਬ ਦੀ ਬਿਹਤਰੀ ਲਈ ਹੋਈ ਹੈ। ਸਰਕਾਰ ਦੇ ਨੁਮਾਇੰਦਿਆਂ ਤੇ ਵਿਰੋਧੀ ਧਿਰਾਂ ਨੂੰ ਇਸ ਤੋਂ ਕਈ ਤਰ੍ਹਾਂ ਦੇ ਸਬਕ ਸਿੱਖ ਕੇ ਅੱਗੇ ਚੱਲਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਜੇਲ੍ਹ ਮੰਤਰੀ ਹਰਜੋਤ ਬੈਂਸ ਦਾ ਵੱਡਾ ਫ਼ੈਸਲਾ, ਪਟਿਆਲਾ ਜੇਲ੍ਹ ਦਾ ਬਦਲਿਆ ਸੁਪਰਡੈਂਟ

ਇਸ ਦੌਰਾਨ ਪਰਗਟ ਸਿੰਘ ਨੇ ਕਿਹਾ ਕਿ ‘ਆਪ’ ਵੱਲੋਂ ਦਿੱਤੀਆਂ ਗਾਰੰਟੀਆਂ ਕਿਤੇ ਨਾ ਕਿਤੇ ਉਸੇ ਲਈ ਹੀ ਗਲੇ ਦੀ ਹੱਡੀ ਬਣ ਜਾਣਗੀਆਂ। ਉਨ੍ਹਾਂ ਕਿਹਾ ਕਿ ਲੋਕਾਂ ਨੇ ਇਕ ਵਾਰ ਇਕੱਠੇ ਹੋ ਕੇ ਬਹੁਮਤ ਦੇ ਦਿੱਤਾ ਕਿ ਹੁਣ ਤੁਸੀਂ ਕੰਮ ਕਰਕੇ ਵਿਖਾਓ। ਉਨ੍ਹਾਂ ‘ਆਪ’ ’ਤੇ ਵਾਰ ਕਰਦਿਆਂ ਕਿਹਾ ਕਿ ਇਨਕਲਾਬ ਜ਼ਿੰਦਾਬਾਦ ਇਕੱਲਾ ਗੱਲਾਂ ਨਾਲ ਨਹੀਂ ਹੁੰਦਾ ਤੇ ਇਸ ਨਾਲ ਇਨਕਲਾਬ ਨਹੀਂ ਆਉਂਦਾ। ਕਾਂਗਰਸੀ ਕਾਟੋ-ਕਲੇਸ਼ ਬਾਰੇ ਬੋਲਦਿਆਂ ਪਰਗਟ ਸਿੰਘ ਨੇ ਕਿਹਾ ਕਿ ਕਾਂਗਰਸ ਨੂੰ ਇਸ ਤੋਂ ਉੱਭਰਨਾ ਚਾਹੀਦਾ ਹੈ। ਜੇ ਮੈਂ ਇਸ ਟੀਮ ਦਾ ਹਾਂ-ਪੱਖੀ ਖਿਡਾਰੀ ਹਾਂ ਤੇ ਕਈ ਵੱਡੇ-ਵੱਡੇ ਮੁਕਾਬਲੇ ਦੇਖੇ, ਉਨ੍ਹਾਂ ’ਚ ਜਿੱਤਾਂ ਵੀ ਹੁੰਦੀਆਂ ਤੇ ਹਾਰਾਂ ਵੀ। ਉਸ ਨੂੰ ਇਕ ਪਲੇਟਫਾਰਮ ’ਤੇ ਲਿਆ ਕੇ ਮੰਥਨ ਕਰਨਾ ਇਕ ਗੱਲ ਹੈ ਤੇ ਉਸ ਨੂੰ ਲੋਕਾਂ ’ਚ ਲਿਜਾ ਕੇ ਭਾਂਡੇ ਧੋਣੇ ਇਕ ਗੱਲ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਮਿਆਂ ’ਚ ਗ਼ਲਤੀਆਂ ਹੋਈਆਂ ਹਨ, ਇਸੇ ਲਈ 80 ਤੋਂ 18 ’ਤੇ ਆਏ ਹਾਂ।

 ਇਹ ਵੀ ਪੜ੍ਹੋ : ‘ਆਪ’ ਦੀ ‘ਸੁਨਾਮੀ’ ਕਾਰਨ ਰਵਾਇਤੀ ਪਾਰਟੀਆਂ ਵਿਚਲਾ ਯੂਥ ਭੰਬਲਭੂਸੇ ’ਚ, ਕਿਵੇਂ ਤੇ ਕਿੱਥੋਂ ਕਰਨ ਨਵੀਂ ਸ਼ੁਰੂਆਤ

ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਤੇ ਪੰਜਾਬ ਕਾਂਗਰਸ ਪ੍ਰਧਾਨ ਨੂੰ ਲੈ ਕੇ ਕਿਹਾ ਕਿ ਉਹ ਦੋਵੇਂ ਇਕ ਵੇਬਲੈਂਥ ’ਤੇ ਚਲਦੇ ਹੋਣ ਅਤੇ ਲੋਕਾਂ ਦੇ ਮੁੱਦਿਆਂ ਨੂੰ ਸਹੀ ਢੰਗ ਨਾਲ ਪੇਸ਼ ਕਰ ਸਕਦੇ ਹੋਣ। ਉਨ੍ਹਾਂ ਦਾ ਕਿਰਦਾਰ ਤੇ ਹਾਵ ਭਾਵ ਵੀ ਉਸ ਨਾਲ ਮੇਲ ਖਾਂਦੇ ਹੋਣ। ਉਨ੍ਹਾਂ ਕਿਹਾ ਕਿ ਮੈਂ ਟੀਮ ਦੇ ਤੌਰ ’ਤੇ ਤੁਰਨ ਦੀ ਹਾਮੀ ਭਰਦਾ ਹਾਂ ਕਿਉਂਕਿ ਟੀਮ ਤੋਂ ਬਿਨਾਂ ਕੁਝ ਨਹੀਂ ਹੁੰਦਾ।
 


Manoj

Content Editor

Related News