12ਵਾਂ ਸਮੂਹਿਕ ਵਿਆਹ ਸਮਾਗਮ ਵੀਰਵਾਰ ਨੂੰ

10/17/2018 5:05:40 PM

ਜਲੰਧਰ : ਵਿਸ਼ਵ ਜਨ ਕਲਿਆਣ ਚੈਰੀਟੇਬਲ ਟਰੱਸਟ ਦੇ ਬਾਨੀ ਭਾਈ ਪਾਲ ਸਿੰਘ ਮਾਣਕ ਵਾਲਿਆਂ ਦੀ ਪ੍ਰੇਰਨਾ ਸਦਕਾ ਅਤੇ ਪਦਮ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਦੇ ਸਹਿਯੋਗ ਸਦਕਾ ਹਰ ਸਾਲ ਵਾਂਗ 18 ਅਕਤੂਬਰ ਦਿਨ ਵੀਰਵਾਰ ਨੂੰ ਨਿਊ ਕਲਗੀਧਰ ਐਵੇਨਿਊ, 66 ਫੁੱਟ ਰੋਡ 'ਤੇ ਲੋੜਵੰਦ ਜੋੜਿਆਂ ਦਾ ਸਮੂਹਿਕ ਵਿਆਹ ਕਰਵਾਇਆ ਜਾ ਰਿਹਾ ਹੈ। ਬਾਬਾ ਪਾਲ ਸਿੰਘ ਮਾਣਕ ਵਿਸ਼ਵ ਜਨ ਟਰੱਸਟ ਦੇ ਚੇਅਰਮੈਨ ਅਤੇ ਅਮਨਦੀਪ ਮਿੱਤਲ ਸਾਬਕਾ ਡਾਇਰੈਕਟਰ ਪੰਜਾਬ ਐਗਰੋ ਫੂਡ ਕਾਰਪੋਰੇਸ਼ਨ ਅਤੇ ਡਾਇਰੈਕਟਰ ਅੰਤਰਾਸ਼ਟਰੀ ਮਨੁੱਖੀ ਅਧਿਕਾਰ ਸੰਗਠਨ ਨੇ ਦੱਸਿਆ ਕਿ 66 ਫੁੱਟੀ ਰੋਡ 'ਤੇ ਵੀਰਵਾਰ ਨੂੰ ਸਵੇਰੇ 9 ਵਜੇ ਸਮੂਹਕ ਜੋੜਿਆਂ ਦਾ ਵਿਆਹ ਸੰਪਨ ਕੀਤਾ ਜਾ ਰਿਹਾ ਹੈ। ਜਿਸ ਵਿਚ ਸ੍ਰੀ ਅਭਿਜੈ ਚੋਪੜਾ ਡਾਇਰੈਕਟਰ ਪੰਜਾਬ ਕੇਸਰੀ ਗਰੁੱਪ ਜੋੜਿਆਂ ਨੂੰ ਆਸ਼ਿਰਵਾਦ ਦੇਣ ਲਈ ਉਚੇਚੇ ਤੌਰ 'ਤੇ ਪਹੁੰਚਣਗੇ। 

ਜਾਣਕਾਰੀ ਦਿੰਦਿਆਂ ਬਾਬਾ ਪਾਲ ਸਿੰਘ ਮਾਣਕ ਅਤੇ ਅਮਨਦੀਪ ਮਿੱਤਲ ਨੇ ਦੱਸਿਆ ਕਿ ਇਹ ਸਮਾਗਮ ਪਦਮ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਦੀ ਪ੍ਰੇਰਨਾ ਸਦਕਾ ਪਿਛਲੇ 12 ਸਾਲਾ ਤੋਂ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਵਿਆਹ ਵਿਚ ਲੜਕੀਆਂ ਨੂੰ ਲੋੜੀਂਦਾ ਘਰੇਲੂ ਸਮਾਨ ਵੀ ਮੁਹੱਈਆ ਕਰਵਾਇਆ ਜਾਂਦਾ ਹੈ। ਇਸ ਮੌਕੇ ਰਾਜਨੀਤਕ, ਸਮਾਜਿਕ ਪ੍ਰਸ਼ਾਸਨਿਕ ਅਧਿਕਾਰੀ ਵੀ ਪਹੁੰਚ ਰਹੇ ਹਨ।