ਅੰਮ੍ਰਿਤਸਰ ਵਿਚ ਔਰਤ ਨਾਲ ਸਮੂਹਿਕ ਜਬਰ-ਜ਼ਨਾਹ

02/19/2019 8:11:44 PM

ਅੰਮ੍ਰਿਤਸਰ, (ਅਰੁਣ)-ਰਾਜਾਸਾਂਸੀ ਨੇਡ਼ੇ ਬੱਸ ਦੀ ਉਡੀਕ ਕਰ ਰਹੀ 32 ਸਾਲਾ ਔਰਤ ਨੂੰ ਜਬਰੀ ਅਗਵਾ ਕਰਦਿਆਂ ਸਮੂਹਿਕ ਜਬਰ-ਜ਼ਨਾਹ ਕਰਨ ਵਾਲੇ 4 ਮੁਲਜ਼ਮਾਂ ਖਿਲਾਫ ਥਾਣਾ ਰਾਜਾਸਾਂਸੀ ਦੀ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਕੀਤੀ ਸ਼ਿਕਾਇਤ ’ਚ ਅਜਨਾਲਾ ਵਾਸੀ ਪੀੜਤ ਔਰਤ ਨੇ ਦੱਸਿਆ ਕਿ 17 ਫਰਵਰੀ ਦੀ ਸ਼ਾਮ ਕਰੀਬ 7 ਵਜੇ ਗੁੰਮਟਾਲਾ ਤੋਂ ਦਿਹਾੜੀ ਕਰ ਕੇ ਉਹ ਆਟੋ ’ਚ ਗੁਰਦੁਆਰਾ ਮੋਰਚਾ ਸਾਹਿਬ ਰਾਜਾਸਾਂਸੀ ਪੁੱਜੀ, ਜਿਥੇ ਉਹ ਬੱਸ ਦੀ ਉਡੀਕ ਕਰ ਰਹੀ ਸੀ। ਉਸ ਨੇ ਕੋਲ ਖਡ਼੍ਹੇ ਕਾਰ ਸਵਾਰ ਨੌਜਵਾਨਾਂ ਨੂੰ ਬੱਸ ਦੇ ਆਉਣ ਬਾਰੇ ਪੁੱਛਿਆ ਤਾਂ ਉਹ ਉਸ ਨੂੰ ਜਬਰੀ ਕਾਰ ’ਚ ਬਿਠਾਉਣ ਮਗਰੋਂ ਇਕ ਹਵੇਲੀ ਵਿਚ ਲੈ ਗਏ, ਜਿਥੇ ਉਨ੍ਹਾਂ ਉਸ ਨਾਲ ਜਬਰ-ਜ਼ਨਾਹ ਕੀਤਾ।

ਇਕ ਨੌਜਵਾਨ ਦਾ ਮੋਬਾਇਲ ਉਸ ਕੋਲ ਰਹਿ ਗਿਆ, ਜਿਸ ਤੋਂ ਉਸ ਨੇ ਆਪਣੀ ਗੁਆਂਢਣ ਨੂੰ ਮਿਸ ਕਾਲ ਕੀਤੀ। ਹਨੇਰੇ ਦਾ ਫਾਇਦਾ ਉਠਾ ਕੇ ਉਹ ਉਥੋਂ ਦੌੜ ਆਈ। ਮੋਬਾਇਲ ਨੰਬਰ ਤੋਂ ਮੁਲਜ਼ਮ ਦੀ ਪਛਾਣ ਅਜਮੇਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਹਰਸ਼ਾ ਛੀਨਾ ਉੱਚਾ ਕਿਲਾ ਵਜੋਂ ਹੋਈ, ਜਿਸ ਦੇ 3 ਹੋਰ ਅਣਪਛਾਤੇ ਸਾਥੀਆਂ ਖਿਲਾਫ ਮਾਮਲਾ ਦਰਜ ਕਰ ਕੇ ਥਾਣਾ ਅਜਨਾਲਾ ਦੀ ਪੁਲਸ ਛਾਣਬੀਣ ਕਰ ਰਹੀ ਹੈ।

Arun chopra

This news is Content Editor Arun chopra