ਲਾੜੇ ਨੇ ਇੰਝ ਕੀਤਾ ਕਿਸਾਨਾਂ ਦਾ ਸਮਰਥਨ ਦੇਖਦੇ ਰਹਿ ਗਏ ਲੋਕ, ਅੱਗੋਂ ਪਰਿਵਾਰ ਨੇ ਵੀ ਕਰ ''ਤਾ ਵੱਡਾ ਐਲਾਨ

01/24/2021 9:22:08 PM

ਅਜਨਾਲਾ (ਰਾਜਵਿੰਦਰ ਹੁੰਦਲ) : ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਜਿੱਥੇ ਪਿਛਲੇ ਦੋ ਮਹੀਨਿਆਂ ਤੋਂ ਕਿਸਾਨਾਂ, ਮਜ਼ਦੂਰਾਂ ਅਤੇ ਹੋਰਾਂ ਵਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਉਥੇ ਹੀ ਆਮ ਲੋਕਾਂ ਵਿਚ ਵੀ ਕੇਂਦਰ ਪ੍ਰਤੀ ਭਾਰੀ ਨਾਰਾਜ਼ਗੀ ਪਾਈ ਜਾ ਰਹੀ ਹੈ ਅਤੇ ਹਰ ਕੋਈ ਆਪੋ-ਆਪਣੇ ਢੰਗ ਨਾਲ ਕਿਸਾਨਾਂ ਨੂੰ ਸਮਰਥਨ ਕਰ ਰਿਹਾ ਹੈ। ਅਜਿਹਾ ਹੀ ਮਾਮਲਾ ਅਜਨਾਲਾ ਦੇ ਪਿੰਡ ਨਵੀਆਂ ਸਰਾਵਾਂ ਦਾ ਸਾਹਮਣੇ ਆਇਆ ਜਿੱਥੇ ਇਕ ਲਾੜੇ ਨੇ ਕਿਸਾਨ ਅੰਦੋਲਨ ਦਾ ਸਮਰਥਨ ਕਰਦੇ ਹੋਏ ਨਾ ਸਿਰਫ਼ ਟਰੈਕਟਰ ਨੂੰ ਵਿਆਹ 'ਚ ਸ਼ਾਮਲ ਕੀਤਾ ਸਗੋਂ ਆਪਣੀ ਲਾੜੀ ਨੂੰ ਵੀ ਟਰੈਕਟਰਾ 'ਤੇ ਹੀ ਵਿਆਹ ਕੇ ਲਿਆਇਆ। ਇਥੇ ਹੀ ਬਸ ਨਹੀਂ ਲਾੜੇ ਦੇ ਪਰਿਵਾਰ ਨੇ ਮੋਦੀ ਸਰਕਾਰ ਨੂੰ ਖਰੀਆਂ-ਖਰੀਆਂ ਸੁਣਾਉਂਦਿਆਂ ਆਖਿਆ ਕਿ ਵਿਆਹ ਤੋਂ ਬਾਅਦ ਲਾੜੀ ਸਮੇਤ ਪੂਰਾ ਪਰਿਵਾਰ ਦਿੱਲੀ ਕਿਸਾਨ ਅੰਦੋਲਨ ਵਿਚ ਸ਼ਿਰਕਤ ਕਰੇਗਾ।

ਇਹ ਵੀ ਪੜ੍ਹੋ : ਟਰੈਕਟਰ ਪਰੇਡ ਨੂੰ ਲੈ ਕੇ ਕੀ ਹੈ ਕਿਸਾਨਾਂ ਦਾ ਮਾਸਟਰ ਪਲਾਨ, ਗੁਰਨਾਮ ਚਢੂਨੀ ਨੇ ਆਖੀਆਂ ਵੱਡੀਆਂ ਗੱਲਾਂ

ਇਥੇ ਹੀ ਬਸ ਨਹੀਂ ਲਾਡ਼ੇ ਵਲੋਂ ਜਿੱਥੇ ਟਰੈਕਟਰ ਨੂੰ ਫੁੱਲਾਂ ਨਾਲ ਸਜਾਇਆ ਗਿਆ, ਉਥੇ ਹੀ ਟਰੈਕਟਰ 'ਤੇ ਕਿਸਾਨੀ ਝੰਡਾ ਵੀ ਲਗਾਇਆ ਗਿਆ। ਇਸ ਮੌਕੇ ਲਾੜੇ ਸੁਖਰਾਜਬੀਰ ਸਿੰਘ ਨੇ ਕਿਹਾ ਕਿ ਉਹ ਆਪਣੀ ਬਰਾਤ ਟਰੈਕਟਰਾਂ 'ਤੇ ਲੈ ਕੇ ਗਿਆ ਹੈ ਅਤੇ ਟਰੈਕਟਰਾਂ ਤੇ ਹੀ ਆਪਣੀ ਘਰਵਾਲੀ ਨੂੰ ਵਿਆਹ ਕੇ ਲਿਆਇਆ ਹੈ। ਸੁਖਰਾਜਬੀਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਦਿੱਲੀ ਜਾ ਕੇ ਕਿਸਾਨਾਂ ਦਾ ਸਾਥ ਦੇਣ ਤਾਂ ਜੋ ਕੇਂਦਰ ਸਰਕਾਰ 'ਤੇ ਖੇਤੀ ਕਾਨੂੰਨ ਜਲਦੀ ਰੱਦ ਕਰਨ ਦਾ ਦਬਾਅ ਬਣਾਇਆ ਜਾ ਸਕੇ।

ਇਹ ਵੀ ਪੜ੍ਹੋ : ਪਟਿਆਲਾ 'ਚ ਚੱਲ ਰਹੀ ਜਾਨਵੀ ਕਪੂਰ ਦੀ ਫ਼ਿਲਮ ਦੀ ਸ਼ੂਟਿੰਗ ਕਿਸਾਨਾਂ ਨੇ ਰੁਕਵਾਈ, ਪਿਆ ਭੜਥੂ

ਇਸ ਮੌਕੇ ਲਾੜੇ ਦੀ ਮਾਤਾ ਬਲਵਿੰਦਰ ਕੌਰ ਨੇ ਕਿਹਾ ਕਿ ਉਹ ਕਿਸਾਨਾਂ ਦਾ ਸਮਰਥਨ ਕਰਦੇ ਹਨ ਅਤੇ ਮੋਦੀ ਸਰਕਾਰ ਵਲੋਂ ਲਿਆਂਦੇ ਕਾਲੇ ਕਾਨੂੰਨਾਂ ਦਾ ਵਿਰੋਧ ਕਰਦੇ ਹਨ। ਇੰਨਾ ਹੀ ਨਹੀਂ ਵਿਆਹ ਵਾਲੇ ਮੁੰਡੇ ਦਾ ਪਰਿਵਾਰ ਦਾ ਆਖਣਾ ਹੈ ਕਿ ਵਿਆਹ ਉਪਰੰਤ ਉਹ ਲਾੜੀ ਸਮੇਤ ਦਿੱਲੀ ਵਿਚ ਕਿਸਾਨਾਂ ਦੇ ਅੰਦੋਲਨ 'ਚ ਸ਼ਿਰਕਤ ਕਰਨਗੇ।ਲਾਡ਼ੇ ਦੇ ਪਿਤਾ ਨੇ ਕਿਹਾ ਕਿ ਜਦੋਂ ਤਕ ਕੇਂਦਰ ਸਰਕਾਰ ਇਹ ਕਾਨੂੰਨ ਰੱਦ ਨਹੀਂ ਕਰਦੀ, ਉਦੋਂ ਤਕ ਉਹ ਆਪਣੇ ਪਰਿਵਾਰ ਸਮੇਤ ਦਿੱਲੀ ਵਿਚ ਧਰਨੇ 'ਚ ਬੈਠੇ ਰਹਿਣਗੇ।

ਇਹ ਵੀ ਪੜ੍ਹੋ : 26 ਜਨਵਰੀ ਦੀ ਕਿਸਾਨ ਪਰੇਡ ਲਈ ਸਹੌਲੀ ਤੋਂ ਸੈਂਕੜੇ ਟਰੈਕਟਰ ਹੋਏ ਦਿੱਲੀ ਰਵਾਨਾ

Gurminder Singh

This news is Content Editor Gurminder Singh