ਫਿਰੋਜ਼ਪੁਰ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ, ਨਾਂਦੇੜ ਤੋਂ ਪਰਤੇ ਸ਼ਰਧਾਲੂਆਂ ਨੂੰ ਹੋਸਟਲ 'ਚ ਕੀਤਾ ਕੁਆਰੰਟਾਈਨ

04/30/2020 8:11:09 PM

ਫਿਰੋਜ਼ਪੁਰ (ਸੰਨੀ ਚੋਪੜਾ, ਮਲਹੋਤਰਾ) :ਫਿਰੋਜ਼ਪੁਰ (ਸੰਨੀ ਚੋਪੜਾ, ਮਲਹੋਤਰਾ) : ਜ਼ਿਲ੍ਹਾ ਫਿਰੋਜ਼ਪੁਰ ਵਲੋਂ ਹਜ਼ੂਰ ਸਾਹਿਬ ਤੋਂ ਆਏ ਕਰੀਬ 100 ਸ਼ਰਧਾਲੂਆਂ ਨੂੰ ਸ਼ਹੀਦ ਭਗਤ ਸਿੰਘ ਟੈਕਨੀਕਲ ਕਾਲੇਜ 'ਚ ਕੁਆਰੰਟਾਈਨ ਕੀਤਾ ਗਿਆ ਹੈ। ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਸ਼ਰਧਾਲੂਆਂ ਵਲੋਂ ਫਿਰੋਜ਼ਪੁਰ ਪ੍ਰਸ਼ਾਸਨ ਦੀ ਪੋਲ ਖੋਲ੍ਹੀ ਗਈ ਹੈ। ਇਸ ਦੌਰਾਨ ਵੀਡੀਓ 'ਚ ਸ਼ਰਧਾਲੂਆਂ ਨੇ ਕਿਹਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇੱਥੇ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ ਹਨ ਅਤੇ ਗੰਦਗੀ 'ਚ ਇੱਥੇ ਰਹਿਣਾ ਬਹੁਤ ਮੁਸ਼ਕਲ ਹੈ। ਦੂਜੇ ਪਾਸੇ 80 ਦੇ ਕਰੀਬ ਵਿਦਿਆਰਥੀ ਹੋਸਟਲ 'ਚ ਰਹਿ ਰਹੇ ਹਨ, ਜਿੱਥੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। 

ਜ਼ਿਲ੍ਹਾ ਫਿਰੋਜ਼ਪੁਰ ਦੇ ਇਕ ਕੋਰੋਨਾ ਪਾਜ਼ੇਟਿਵ ਮਰੀਜ਼ ਦੀ ਰਿਪੋਰਟ ਇਲਾਜ ਤੋਂ ਬਾਅਦ ਨੈਗਟਿਵ ਆਉਣ ਤੋਂ ਬਾਅਦ ਬੁੱਧਵਾਰ ਨੂੰ ਉਸ ਨੂੰ ਹਸਪਤਾਲ ਤੋਂ ਡਿਸਚਾਰਜ ਕਰ ਦਿੱਤਾ ਗਿਆ ਸੀ, ਉੱਥੇ ਹੀ ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਿਲ੍ਹੇ ਨੂੰ ਜ਼ੀਰੋ ਕੋਰੋਨਾ ਐਲਾਨਿਆ ਹੈ।

ਉਥੇ ਸ਼੍ਰੀ ਹਜ਼ੂਰ ਸਾਹਿਬ ਸਹਿਤ ਦੇਸ਼ ਦੇ ਹੋਰਨਾਂ ਸਥਾਨਾਂ ਤੋਂ ਪਰਤੇ ਜ਼ਿਲੇ• ਦੇ 160 ਵਿਅਕਤੀਆਂ ਦੀ ਸੈਂਪਲ ਰਿਪੋਰਟ ਹਾਲੇ ਆਉਣੀ ਬਾਕੀ ਹੈ। ਕੋਰੋਨਾ ਰੋਗ ਤੋਂ ਮੁਕਤ ਹੋਏ ਪੰਜਾਬ ਪੁਲਸ ਦੇ ਕਾਂਸਟੇਬਲ ਪ੍ਰਭਜੋਤ ਸਿੰਘ ਨੂੰ ਹਸਪਤਾਲ ਤੋਂ ਡਿਸਚਾਰਜ ਕਰਨ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਡੀ. ਸੀ. ਕੁਲਵੰਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਖੁਦ ਮੰਨਿਆ ਸੀ ਕਿ ਜ਼ਿਲ੍ਹੇ•'ਚ ਬਾਹਰੋਂ ਆਏ 160 ਲੋਕਾਂ ਨੂੰ ਤਿੰਨ ਵੱਖੋ-ਵੱਖ ਕੁਆਰੰਟਾਈਨ ਸੈਂਟਰਾਂ 'ਚ ਰੱਖਿਆ ਗਿਆ ਹੈ। ਇਨ੍ਹਾਂ 'ਚ ਵੱਡੀ ਗਿਣਤੀ ਵਿਚ ਸ਼੍ਰੀ ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂ ਹਨ ਜਦਕਿ ਕੁਝ ਵਿਦਿਆਰਥੀ ਜੈਸਲਮੇਰ ਅਤੇ ਕੋਟਾ ਤੋਂ ਪਰਤੇ ਹਨ।

ਡੀ. ਸੀ. ਨੇ ਕਿਹਾ ਕਿ ਫਿਰੋਜ਼ਪੁਰ ਦੇ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਵਿਚ ਬਣਾਏ ਗਏ ਸੈਂਟਰ 'ਚ ਕੁੱਲ 86 ਵਿਅਕਤੀ ਰੱਖੇ ਗਏ ਹਨ, ਜਿਨ੍ਹਾਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਜ਼ੀਰਾ ਦੇ ਜਵਾਹਰ ਨਵੋਦਿਆ ਸਕੂਲ 'ਚ ਬਣੇ ਸੈਂਟਰ ਵਿਚ ਬਾਹਰੋਂ ਪਰਤੇ 60 ਵਿਅਕਤੀਆਂ ਨੂੰ ਰੱਖਿਆ ਗਿਆ ਹੈ ਅਤੇ ਸਬ ਡਵੀਜ਼ਨ ਗੁਰੂਹਰਸਹਾਏ ਦੇ ਲਖਮੀਰਪੁਰਾ ਕੁਆਰੰਟਾਈਨ ਸੈਂਟਰ ਵਿਚ 24 ਵਿਅਕਤੀ ਮੌਜੂਦ ਹਨ। ਉਨ੍ਹਾਂ ਕਿਹਾ ਕਿ ਸਭ ਦੇ ਸੈਂਪਲਾਂ ਦੀ ਜਾਂਚ ਰਿਪੋਰਟ ਆਉਣ ਤੋਂ ਬਾਅਦ ਹੀ ਸਿਹਤ ਵਿਭਾਗ ਐਡਵਾਇਜ਼ਰੀ ਅਨੁਸਾਰ ਅਗਲੀ ਕਾਰਵਾਈ ਅਮਲ ਵਿਚ ਲਿਆਉਂਦੀ ਜਾਵੇਗੀ। ਪਿਛਲੇ ਤਿੰਨ ਦਿਨਾਂ ਦੌਰਾਨ ਬਾਹਰੋਂ ਪਰਤੇ ਜਿਨ੍ਹਾਂ•ਲੋਕਾਂ ਦੀ ਸਕਰੀਨਿੰਗ ਜਾਂ ਟੈਸਟਿੰਗ ਕੀਤੀ ਗਈ ਹੈ, ਵੀਰਵਾਰ ਬਾਅਦ ਦੁਪਹਿਰ ਤੱਕ ਸਿਹਤ ਵਿਭਾਗ ਕੋਲ ਉਨ੍ਹਾਂ ਦੀ ਕੋਈ ਵੀ ਜਾਂਚ ਰਿਪੋਰਟ ਨਹੀਂ ਆਈ।  
 
 

Anuradha

This news is Content Editor Anuradha