ਸਟਾਫ ਨਰਸ ਦਾ ਪਰਸ ਖੋਹਣ ਵਾਲਾ 5 ਘੰਟਿਆਂ ’ਚ ਕਾਬੂ

Wednesday, Jul 04, 2018 - 06:01 AM (IST)

ਸਟਾਫ ਨਰਸ ਦਾ ਪਰਸ ਖੋਹਣ ਵਾਲਾ 5 ਘੰਟਿਆਂ ’ਚ ਕਾਬੂ

ਬੰਗਾ,   (ਚਮਨ ਲਾਲ/ਰਾਕੇਸ਼)-  ਬੰਗਾ ਸਿਟੀ ਪੁਲਸ ਨੇ ਅੱਜ ਸਵੇਰੇ ਇਕ ਨਿੱਜੀ ਹਸਪਤਾਲ ਤੋਂ ਡਿਊਟੀ ਕਰ ਕੇ ਘਰ ਵਾਪਸ ਜਾ ਰਹੀ ਇਕ ਸਟਾਫ ਨਰਸ ਕੋਲੋਂ ਪਰਸ ਖੋਹ ਕੇ ਭੱਜਣ ਵਾਲੇ ਸਕੂਟਰ ਸਵਾਰ ਨੂੰ 5 ਘੰਟਿਅਾਂ  ਹੀ  ਕਾਬੂ  ਕਰ  ਲਿਆ।
ਜਾਣਕਾਰੀ ਦਿੰਦੇ ਥਾਣਾ ਸਿਟੀ ਦੇ ਐੱਸ.ਐੱਚ.ਓ. ਗੋਪਾਲ ਕ੍ਰਿਸ਼ਨ ਨੇ ਦੱਸਿਆ ਕਿ ਉਕਤ ਹੋਈ ਲੁੱਟ ਦੀ ਵਾਰਦਾਤ ਸਬੰਧੀ ਪਤਾ ਲੱਗਣ  ’ਤੇ  ਏ.ਐੱਸ.ਆਈ. ਰਾਜ ਕੁਮਾਰ ਸਮੇਤ ਪੁਲਸ ਪਾਰਟੀ ਮੌਕੇ ’ਤੇ ਪੁੱਜੇ।  ਉਥੇ ਉਨ੍ਹਾਂ  ਵੱਖ-ਵੱਖ ਇਮਾਰਤਾਂ ’ਤੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਤਾਂ ਉਕਤ ਲੁਟੇਰਾ ਪਛਾਣ ’ਚ ਆ ਗਿਆ ਅਤੇ ਲੁਟੇਰੇ ਦੀ ਰਿਹਾਇਸ਼ ’ਤੇ ਛਾਪੇਮਾਰੀ ਕਰ ਕੇ ਉਸਨੂੰ ਕਾਬੂ ਕਰ ਲਿਆ  ਗਿਆ। 
ਉਕਤ ਦੀ ਪਛਾਣ ਈਸ਼ਵਰ ਸਿੰਘ ਉਰਫ ਗਿਆਨੀ ਪੁੱਤਰ ਜੋਗਿੰਦਰ ਸਿੰਘ ਵਜੋਂ ਹੋਈ, ਜੋ ਕਿ ਸਥਾਨਕ ਗਡ਼੍ਹਸ਼ੰਕਰ ਰੋਡ ’ਤੇ ਕਿਰਾਏ ਦਾ ਮਕਾਨ ਲੈ ਕੇ ਰਹਿੰਦਾ ਹੈ।  ਉਸ ਕੋਲੋਂ ਲੜਕੀ ਦਾ ਖੋਹਿਆ ਪਰਸ, ਉਸ ਵਿਚ ਪਿਆ ਮੋਬਾਇਲ, ਜ਼ਰੂਰੀ ਕਾਗਜ਼ਾਤ ਸਮੇਤ 120 ਰੁਪਏ ਨਕਦ ਬਰਾਮਦ ਕਰ ਲਏ ਹਨ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਮੰਨਿਆ ਕਿ ਉਸ ਨੇ ਲਡ਼ਕੀ ਦੇ ਪਰਸ ’ਚ ਪਏ ਬਾਕੀ ਪੈਸੇ ਖਰਚ ਲਏ ਹਨ। 
 


Related News