ਲੋੜਵੰਦਾਂ ਨੂੰ ਕਾਰੋਬਾਰ ਚਲਾਉਣ ਲਈ ਸਰਕਾਰ ਦੇਵੇਗੀ 10 ਤੋਂ 50 ਹਜ਼ਾਰ ਤੱਕ ਦਾ ਕਰਜ਼ਾ

09/04/2023 5:03:18 PM

ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ) : ਕੇਂਦਰ ਸਰਕਾਰ ਵੱਲੋਂ ਕਈ ਅਜਿਹੀਆਂ ਯੋਜਨਾਵਾਂ ਚਲਾਈਆਂ ਗਈਆਂ ਹਨ, ਜਿਨ੍ਹਾਂ ਸਬੰਧੀ ਆਮ ਲੋਕਾਂ ਨੂੰ ਜਾਣਕਾਰੀ ਹੀ ਨਹੀਂ ਹੈ ਅਤੇ ਇਕ ਅਜਿਹੀ ਹੀ ਯੋਜਨਾ ਹੈ
ਪ੍ਰਧਾਨ ਮੰਤਰੀ ਸਵਾਨਨਿਧੀ ਯੋਜਨਾ, ਜਿਸ ਤਹਿਤ ਰੇਹੜੀ-ਫੜ੍ਹੀਆਂ ਵਾਲੇ ਅਤੇ ਹੋਰ ਗਰੀਬ ਲੋੜਵੰਦ ਵਿਅਕਤੀਆਂ ਨੂੰ ਆਪਣਾ ਕਾਰੋਬਾਰ ਵਧਾਉਣ ਲਈ 10 ਤੋਂ 50 ਹਜ਼ਾਰ ਰੁਪਏ ਤਕ ਦਾ ਕਰਜ਼ਾ ਬਿਨ੍ਹਾਂ ਗਰੰਟੀ ਤੇ
ਵਿਆਜ਼ ਤੋਂ ਮਿਲ ਸਕਦਾ ਹੈ।

ਇਹ ਵੀ ਪੜ੍ਹੋ- ਦਰਿਆ 'ਚੋਂ ਮਿਲੀ ਜਸ਼ਨਬੀਰ ਦੀ ਲਾਸ਼ ਵੇਖ ਭੁੱਬਾਂ ਮਾਰ ਰੋਇਆ ਪਿਤਾ, ਕਿਹਾ-ਨਹੀਂ ਕਰਾਂਗੇ ਸਸਕਾਰ, ਰੱਖੀ ਇਹ ਮੰਗ

ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਸਵਾਨਨਿਧੀ ਯੋਜਨਾ ਤਹਿਤ ਸਟ੍ਰੀਟ ਵਿਕ੍ਰੇਤਾ, ਠੇਲੇਵਾਲਾ, ਰੇਹੜ੍ਹੀਵਾਲਾ ਅਤੇ ਉਨ੍ਹਾਂ ਵਲੋਂ ਸਪਲਾਈ ਕੀਤੇ ਜਾਣ ਵਾਲੇ ਸਾਮਾਨ (ਸਬਜ਼ੀਆਂ, ਫਲ, ਖਾਣ ਲਈ ਤਿਆਰ ਸਟ੍ਰੀਟ ਫੂਡ,
ਚਾਹ, ਪਕੌੜੇ, ਬਰੈੱਡ, ਆਂਡੇ, ਟੈਕਸਟਾਈਲ, ਕੱਪੜੇ, ਜੁੱਤੇ, ਕਾਰੀਗਰ ਉਤਪਾਦ, ਕਿਤਾਬਾਂ/ਸਟੇਸ਼ਨਰੀ ਆਦਿ’ ਲਈ ਇਹ ਕਰਜ਼ਾ ਮਿਲੇਗਾ। ਇਸ ਯੋਜਨਾ ਤਹਿਤ ਹੇਅਰ ਕਟਿੰਗ ਦੀਆਂ ਦੁਕਾਨਾਂ, ਮੋਚੀ, ਪਾਨ ਦੀਆਂ
ਦੁਕਾਨਾਂ ਤੇ ਲਾਂਡਰੀ ਸੇਵਾਵਾਂ ਆਦਿ ਸ਼ਾਮਲ ਹਨ। ਕਰਜ਼ਾ ਲੈਣ ਵਾਲਾ ਵਿਅਕਤੀ ਆਪਣਾ ਆਧਾਰ ਕਾਰਡ ਅਤੇ ਬੈਂਕ ਦੀ ਕਾਪੀ ਲੈ ਕੇ ਨਗਰ ਕੌਂਸਲ ਦਫ਼ਤਰ ਵਿਖੇ ਆਨਲਾਈਨ ਅਪਲਾਈ ਕਰ ਸਕਦਾ ਹੈ ਅਤੇ
ਪਹਿਲੇ ਪੜਾਅ ਤਹਿਤ ਉਸ ਨੂੰ 10 ਹਜ਼ਾਰ ਰੁਪਏ ਦਾ ਕਰਜ਼ਾ ਮਿਲੇਗਾ, ਜੋ ਕਿ ਉਹ 1 ਸਾਲ ਵਿਚ ਮਹੀਨਾਵਾਰ ਕਿਸ਼ਤ ਰਾਹੀਂ ਅਦਾ ਕਰੇਗਾ।

ਇਹ ਵੀ ਪੜ੍ਹੋ- ਜਲੰਧਰ 'ਚ 7 ਸਾਲਾ ਬੱਚੇ ਨੂੰ 100 ਮੀਟਰ ਤੱਕ ਘੜੀਸਦੀ ਲੈ ਗਈ 'ਥਾਰ', ਪਿਓ ਦੀਆਂ ਅੱਖਾਂ ਸਾਹਮਣੇ ਤੜਫ਼-ਤੜਫ਼ ਕੇ ਨਿਕਲੀ ਜਾਨ

ਕਰਜ਼ਾ ਮੋੜਨ ਵਾਲੇ ਵਿਅਕਤੀ ਨੂੰ ਕੋਈ ਵਿਆਜ਼ ਨਹੀਂ ਲੱਗੇਗਾ ਬਲਕਿ ਉਲਟਾ ਉਸ ਨੂੰ 1200 ਰੁਪਏ ਸਬਸਿਡੀ ਮਿਲੇਗੀ। ਜੇਕਰ ਇਸ ਯੋਜਨਾ ਤਹਿਤ ਆਉਂਦਾ ਵਿਅਕਤੀ ਪਹਿਲੇ ਪੜਾਅ ਦੌਰਾਨ 10 ਹਜ਼ਾਰ ਰੁਪਏ
ਦਾ ਕਰਜ਼ਾ ਪਾਬੰਦ ਸਮੇਂ ਵਿਚ ਮੋੜ ਦੇਵੇਗਾ ਤਾਂ ਉਸ ਨੂੰ 20 ਹਜ਼ਾਰ ਤੋਂ 50 ਹਜ਼ਾਰ ਤਕ ਦਾ ਕਰਜ਼ਾ ਵੀ ਆਪਣੇ ਕਾਰੋਬਾਰ ਵਿਚ ਵਾਧਾ ਕਰਨ ਲਈ ਮਿਲ ਸਕਦਾ ਹੈ। ਸਰਕਾਰ ਦੀ ਇਹ ਯੋਜਨਾ ਛੋਟੇ ਤੇ ਗਰੀਬ
ਕਾਰੋਬਾਰੀਆਂ ਲਈ ਬੇਹੱਦ ਲਾਹੇਵੰਦ ਹੈ ਪਰ ਜ਼ਰੂਰਤ ਹੈ ਕਿ ਇਸ ਯੋਜਨਾ ਨੂੰ ਯੋਗ ਵਿਅਕਤੀਆਂ ਤੱਕ ਸਰਕਾਰ ਤੇ ਪ੍ਰਸ਼ਾਸਨਿਕ ਅਧਿਕਾਰੀ ਪਹੁੰਚਾਉਣ, ਤਾਂ ਜੋ ਉਨ੍ਹਾਂ ਨੂੰ ਇਸਦਾ ਲਾਭ ਮਿਲ ਸਕੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

Anuradha

This news is Content Editor Anuradha