ਕਰੋੜਾਂ ਰੁਪਏ ਦੀ ਸਰਕਾਰੀ ਕਣਕ ਦਾ ਗਬਨ ਕਰਨ ਵਾਲੇ 10 ਲੋਕਾਂ ਖਿਲਾਫ ਕੇਸ ਦਰਜ, 3 ਗ੍ਰਿਫਤਾਰ

08/19/2017 6:46:45 PM

ਭਿੱਖੀਵਿੰਡ/ਖਾਲੜਾ(ਸੁਖਚੈਨ/ਅਮਨ/ਭਾਟੀਆ )— ਜ਼ਿਲਾ ਪੁਲਸ ਮੁਖੀ ਸ. ਦਰਸ਼ਨ ਸਿੰਘ ਮਾਨ ਹੋਰਾਂ ਦੇ ਨਿਰਦੇਸ਼ਾਂ 'ਤੇ ਸਬ ਡਿਵੀਜਨ ਭਿੱਖੀਵਿੰਡ ਦੀ ਪੁਲਸ ਵੱਲੋਂ ਪਿਛਲੇ ਦੋ ਸਾਂਲਾ ਤੋਂ ਪੈਂਡਿੰਗ ਪਏ ਮੁਕੱਦਮਿਆਂ ਦਾ ਜਲਦੀ ਤੋਂ ਜਲਦੀ ਨਿਪਟਾਰਾ ਕਰਨ ਲਈ ਸ਼ੁਰੂ ਕੀਤੀ ਗਈ ਮੁਹਿਮ ਵਿੱਚ ਉਸ ਸਮੇ ਸਫਲਤਾ ਮਿਲੀ ਜਦ ਮੁਕੱਦਮਾ ਨੰਬਰ 155 ਜੁਰਮ 409 ਆਈ. ਪੀ. ਸੀ ਥਾਣਾ ਭਿੱਖੀਵਿੰਡ ਅਤੇ ਮੁਕੱਦਮਾ ਨੂੰਬਰ 157 ਜੁਰਮ 409 ਆਈ. ਪੀ. ਸੀ. ਵਿੱਚ ਫਰਾਰ ਵਿਅਕਤੀ ਪਵਨਪ੍ਰੀਤ ਸਿੰਘ ਪੁੱਤਰ ਬਖਸ਼ੀਸ਼ ਸਿੰਘ ਵਾਸੀ ਪੱਟੀ ਨੂੰ ਗ੍ਰਿਫਤਾਰ ਕਰ ਲਿਆ।
ਇਸ ਸਬੰਧੀ ਸਬ ਡਿਵੀਜਨ ਭਿੱਖੀਵਿੰਡ ਦੇ ਡੀ. ਐੱਸ. ਪੀ. ਸ. ਸੁਲੱਖਣ ਸਿੰਘ ਮਾਨ ਹੋਰਾਂ ਨੇ ਸੱਦੀ ਪ੍ਰੈੱਸਕਾਨਫਰੰਸ ਦੌਰਾਨ ਦੱਸਿਆ ਪਵਨਪ੍ਰੀਤ ਸਿੰਘ ਪੁੱਤਰ ਬਖਸ਼ੀਸ਼ ਵਾਸੀ ਪੱਟੀ ਦੇ ਪਿਤਾ ਬਖਸ਼ੀਸ਼ ਸਿੰਘ ਜੋ ਕਿ ਮਹਿਕਮਾ ਪੰਜਾਬ ਐਗਰੋ ਫੂਡਕਾਰਪੋਰਸ਼ਨ ਤਰਨਤਾਰਨ ਵਿੱਚ ਸਟੰਰ ਮੈਨ ਨੌਕਰੀ ਕਰਦੇ ਸਨ, ਸਾਲ 2003 ਵਿੱਚ ਐਕਸੀਡੈਟ ਹੋਣ ਕਰਕੇ ਮੌਤ ਹੋਣ ਤੋਂ ਬਾਅਦ ਮਹਿਕਮੇ ਨੇ ਇਸ ਨੂੰ ਬਤੌਰ ਪਿਤਾ ਦੀ ਥਾਂ ਪਵਨਪ੍ਰੀਤ ਸਿੰਘ ਨੂੰ ਸਟੋਰਮੈਨ ਭਰਤੀ ਕਰ ਲਿਆ ਗਿਆ ਸੀ, ਜੋ ਸਾਲ 2008 ਤੱਕ ਇੰਨਸਪੈਕਟਰ ਪੰਜਾਬ ਐਗਰੋਫੂਡ ਕਾਰਪੋਸ਼ਨ ਦਾ ਬਤੋਰ ਸਹਾਇਕ ਕੰਮ ਕਰਦਾ ਰਿਹਾ। ਉਸ ਨੂੰ ਸਾਲ 2008 ਵਿੱਚ ਮਹਿਕਮੇ ਵੱਲੋਂ ਇੰਡੀਪਾਨਿਡ ਚਾਰਜ ਪਲੰਥ ਦਿਆਲਪੁਰ ਦਾ ਚਾਰਜ ਦਿੱਤਾ ਗਿਆ, ਜਿਸ ਤੋਂ ਬਾਅਦ ਸਾਲ 2011 ਤੋਂ 2014 ਤੱਕ ਦਿਆਲਪੁਰ ਭੁਲੱਥ, ਮਨਿਹਾਲਾ ਜੈ ਸਿੰਘ ਭੁਲੱਥ, ਪਹੁਵਿੰਡ ਅਤੇ ਉਪਨ ਭੁਲੱਥ ਸ਼ੇਰਗਿੱਲ ਖੇਮਕਰਨ ਰੋਡ ਭਿੱਖੀਵਿੰਡ ਦਾ ਚਾਰਜ ਵੀ ਇਸ ਕੋਲ ਰਿਹਾ। ਜਿਸ ਦੇ ਚਾਰਜ ਅਧੀਨ ਉਸ ਵੇਲੇ ਸ੍ਰੀ ਕਾਹਨ ਸਿੰਘ ਪੰਨੂ ਆਈ. ਏ. ਐੱਸ. ਡਾਇਰਕੇਟਰ ਪੰਜਾਬ ਐਗਰੋ ਫੂਡ ਕਾਰਪੋਰੇਸ਼ਨ ਵੱਲੋਂ ਡੀ. ਐੱਸ ਰੈਂਕ ਦੇ 6 ਅਫਸਰਾਂ ਨੂੰ ਨਿਯੁਕਤ ਕਰਕੇ ਪਿਜੀਰਲ ਵੈਰੀ ਫੀਕੇਸ਼ਨ (ਪੀ ਵੀ ) ਤੱਕ ਕਰਵਾਈ ਗਈ, ਜਿੰਨਾਂ ਵੱਲੋਂ ਫਿਜੀਕਲ ਵੈਰੀਫੀਕੇਸ਼ਨ ਕਰਨ ਉਪਰੰਤ ਉਪਨ ਭੁਲੱਥ ਪਹੁਵਿੰਡ ਵਿੱਚੋਂ 2010-11,2011-12 ਅਤੇ ਸਾਲ 2012-13 ਦੇ ਦਰਮਿਆਨ ਕੁੱਲ 44532 ਬੈਂਗ ਹਰੇਕ ਵਜਨ 50 ਕਿੱਲੋਂ ਅਤੇ ਕੁੱਲ ਵਜਨ 22,266 ਕੁਵਿੰਟਲ ਕਣਕ ਘੱਟ ਪਾਈ ਜਾਣ 'ਤੇ ਸਾਲ 2014 ਦੇ ਸਮੇਂ ਮੁਤਾਬਕ ਰੇਟ ਅਨੁਸਾਰ ਕੱਲ 4 ਕਰੋੜ 39 ਲੱਖ 27 ਹਜ਼ਾਰ 5566 ਰੁਪਏ ਦਾ ਗਬਨ ਕਰਨਾ ਪਾਏ ਜਾਣ ਦੀ ਰਿਪੋਟ ਦਿੱਤੀ ਅਤੇ ਮਨਿਹਾਲਾ ਜੈਂ ਸਿੰਘ ਵਿੱਚ 2013-14 ਦੇ ਦਰਮਿਆਨ ਕੁੱਲ 79431 ਬੈਂਗ ਹਰੇਕ ਦਾ ਵਜਨ 50 ਕਿੱਲੋਂ ਕਣਕ ਅਤੇ ਕੁੱਲ ਵਜਨ 39715 ਕੁਵਿੰਟਲ ਕਣਕ ਜਿਸ ਦੀ ਕੀਮਤ 7 ਕਰੋੜ 20 ਲੱਖ 10 ਹਜ਼ਾਰ ਦਾ ਗਬਨ ਕੀਤਾ, ਜਿਸ 'ਤੇ ਦੋਵੇਂ ਮੁਕੱਦਮੇ ਦਰਜ ਕੀਤੇ ਗਏ ਹਨ ਜਿਸ 'ਤੇ ਦੋਹਾਂ ਮੁਕੱਦਮਿਆ ਸਬੰਧੀ ਪਵਨਪ੍ਰੀਤ ਸਿੰਘ ਦੀ ਪਤਨੀ ਸੁਖਵਿੰਦਰ ਕੋਰ ਵੱਲੋਂ ਆਈ. ਜੀ ਬਾਰਡਰ ਰੇਜ ਨੂੰ ਦਰਖਾਸਤ ਦਿੱਤੀ ਗਈ ਕਿ ਉਸ ਦੇ ਪਤੀ ਨੂੰ ਮਹਿਕਮੇ ਦੇ ਉੱਚ ਅਫਸਰਾਂ ਵੱਲੋਂ ਜਾਣਬੁੱਝ ਕੇ ਫਸਾਇਆ ਗਿਆ ਹੈ ਜੋਂ ਉਹ ਵੀ ਇਸ ਦੇ ਨਾਲ ਗਬਨ ਵਿੱਚ ਹਿੱਸੇਦਾਰ ਨਹੀਂ ਹਨ। 
ਇਸ ਦੀ ਇਨਕੁਆਰੀ ਐੱਸ. ਐੱਸ. ਪੀ. ਬਟਾਲਾ ਸ੍ਰੀ ਇੰਦਰਬੀਰ ਸਿੰਘ ਨੂੰ ਮਾਰਕ ਹੋਈ ਜਿਸ ਵਿੱਚ ਇਨਕੁਆਰੀ ਕਰਨ ਉਪਰੰਤ ਪਵਨਪ੍ਰੀਤ ਦੇ ਨਾਲ ਰਹੇ ਡੀ. ਐੱਮ ਜਸਵੰਤ ਰਾਏ ਪੁੱਤਰ ਬਸੰਤਾਰਾਮ ਕੌਮ ਹਰੀਜਨ ਵਾਸੀ ਬਲਾਚੋਰ ਅਤੇ ਬੀ. ਐੱਸ. ਰੰਧਾਵਾ ਨੂੰ ਵੀ ਇਸ ਮੁਕੱਦਮਿਆ ਵਿੱਚ ਰੱਖਿਆ ਗਿਆ ਜਦਕਿ ਰੰਧਾਵਾ ਦੀ ਮੋਤ ਹੋ ਚੁੱਕੀ ਹੈ। ਡੀ. ਐੱਸ. ਪੀ ਨੇ ਦੱੱਸਿਆ ਕਿ ਪਵਨਪ੍ਰੀਤ ਦੀ ਪੁੱਛਗਿੱਛ ਦੌਰਾਨ ਦਸ ਵਿਅਕਤੀ ਇਸ ਕੇਸ ਵਿੱਚ ਸ਼ਾਮਿਲ ਹਨ, ਜਿੰਨਾਂ ਵਿੱਚ ਕ੍ਰਿਸ਼ਨਪਾਲ ਜੱਜ ਪੁੱਤਰ ਫਰੀਕ ਚੰਜ, ਭਾਰਤ ਭੁਸ਼ਨ ਪੁੱਤਰ ਫਕੀਰਚੰਦ ਜਿੰਨਾਂ ਨੇ 7500 ਕੁਵਿੰਟਲ ਕਣਕ ਅਤੇ ਟੱਰਕ ਅਤੇ ਉਸ ਤੋਂ ਸਸਤੇ ਭਾਅ 'ਤੇ ਖਰੀਦ ਕੀਤੀ। ਇਸੇ ਤਰਾਂ ਹੀ ਨੀਜਰ ਅਤੇ ਜੁੱਗੀ ਪੁੱਤਰਨ ਭੂਸ਼ਣ ਕੋਮ ਖਤਰੀ ਵਾਸੀ ਖਾਲੜਾ ਜਿੰਨਾਂ ਨੂੰ 1000 ਤੋੜਾ ਕਣਕ ਰਲੀਜ ਕਰਕੇ ਲਈ ਅਤੇ 300/400 ਰੁਪਏ ਪ੍ਰਤੀ ਕੁਵਿੰਟਲ ਦੇ ਹਿਸਾਬ ਨਾਲ ਘੱਟ ਰੇਟ 'ਤੇ ਲੈਦੇ ਸਨ ਇਕ ਰੋਹ ਵਿਅਕਤੀ ਸੁਖਦੇਵ ਸਿੰਘ ਪੁੱਤਰ ਕਪੂਰ ਸਿੰਘ ਜੱਟ ਵਾਸੀ ਰਾਮਦਾਸ ਕਲੌਨੀ ਪੱਟੀ, ਸਤਨਾਮ ਸਿੰਘ ਪੁੱਤਰ ਤਿਰਲੋਕ ਸਿੰਘ ਜੱਟ ਵਾਸੀ ਛਾਪਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਡੀ. ਐੱਸ. ਪੀ ਨੇ ਕਿਹਾ ਕਿ ਦਸ ਵਿਅਕਤੀਆ ਵਿਚੋਂ ਇਕ ਦੀ ਮੋਤ ਹੋ ਚੁੱਕੀ ਹੈ ਅਤੇ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਦਕਿ ਬਾਕੀਆਂ ਦੀ ਗ੍ਰਿਫਤਾਰੀ ਲਈ ਪੁਲਸ ਦੀਆ ਟੀਮਾਂ ਬਣਕੇ ਰਵਾਨਾਂ ਕੀਤੀਆ ਗਈਆ ਹਨ, ਜਿਨ੍ਹਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।